06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼ੈਲਰ ਐਸੋਸੀਏਸ਼ਨ ਦੇ ਅਹੁਦੇਦਾਰ ਬੈਠਕ ਤੋਂ ਬਾਅਦ ਗੱਲਬਾਤ ਕਰਦੇ ਹੋਏ। ਐਫ.ਸੀ.ਆਈ. ਵਲੋਂ ਸ਼ੈਲਰ ਉਦਯੋਗ ਉਤੇ ਹੋਰ ਵਿੱਤੀ ਬੋਝ ਪਾਉਣ ਦੀ ਤਿਆਰੀ 35 ਲੱਖ ਦੀ ਲਾਗਤ ਵਾਲੇ ਡਰਾਇਰ ਲਗਾਉਣ ਤੋਂ ਬਾਅਦ ਹੁਣ 2 ਤੋਂ 4 ਲੱਖ ਰੁਪਏ ਦੀ ਕੀਮਤ ਵਾਲੇ ਲਗਾਉਣੇ ਪੈਣਗੇ ਗਰੇਡਰ

ਸੰਗਰੂਰ, 6 ਅਗਸਤ (ਧੀਰਜ ਪਸ਼ੌਰੀਆ)-ਭਾਰਤੀ ਖੁਰਾਕ ਨਿਗਮ (ਐਫ. ਸੀ.

Ad Position 21
No active advertisement
ਅਜੀਤ ਡੈਸਕ 07-08-2026
ਸੰਗਰੂਰ, 6 ਅਗਸਤ (ਧੀਰਜ ਪਸ਼ੌਰੀਆ)-ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਹੁਣ ਸ਼ੈਲਰ ਉਦਯੋਗ ਉਤੇ ਹੋਰ ਵਿੱਤੀ ਬੋਝ ਪਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਤਹਿਤ ਹੁਣ ਹਰ ਸ਼ੈਲਰ ਮਾਲਕ ਨੂੰ ਐਫ.ਸੀ.ਆਈ. ਦੀਆਂ ਆਉਣ ਵਾਲੀਆਂ ਨਵੀਆਂ ‘ਸਪੈਸੀਫਿਕੇਸ਼ਨਾਂ’ ਮੁਤਾਬਿਕ ਝੋਨੇ ਦੀ ਮੀਲਿੰਗ ਤੋਂ ਬਾਅਦ ਨਿਕਲਣ ਵਾਲੇ ਚੌਲ ਦੀ ਛਾਂਟੀ ਕਰਨ ਲਈ ਗਰੇਡਰ ਲਗਵਾਉਣੇ ਪੈਣਗੇ, ਜਿਸ ਦੀ ਕੀਮਤ ਕਰੀਬ ਦੋ ਲੱਖ ਤੋਂ ਚਾਰ ਲੱਖ ਰੁਪਏ ਦੱਸੀ ਜਾ ਰਹੀ ਹੈ। ਲਗਾਤਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸ਼ੈਲਰ ਉਦਯੋਗ ਦੀ ਜਥੇਬੰਦੀ ਲੋਕਲ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਪੰਜਾਬ ਸਰਕਾਰ ਵਲੋਂ ਸ਼ੈਲਰ ਮਾਲਕਾਂ ਦੀ ਬਾਂਹ ਨਾ ਫੜਨ ਦੇ ਚਲਦਿਆਂ ਪੰਜਾਬ ਦੇ ਗੁਦਾਮਾਂ ਵਿਚੋਂ ਚੌਲ ਹੌਲੀ ਰਫ਼ਤਾਰ ਨਾਲ ਚੁੱਕੇ ਜਾਣ ਦੇ ਕਾਰਨ ਸ਼ੈਲਰਾਂ ਵਿਚ ਪਏ ਝੋਨੇ ਦੀ ਮਿਲਿੰਗ ਰੁਕ-ਰੁਕ ਕੇ ਹੋ ਰਹੀ ਹੈ, ਜਿਸ ਦੇ ਚਲਦਿਆਂ ਸ਼ੈਲਰ ਮਾਲਕਾਂ ਦੀਆਂ ਪ੍ਰੇਸ਼ਾਨੀਆਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ। ਗੱਲ ਪਿਛਲੇ ਸਾਲ ਦੇ ਝੋਨੇ ਦੀ ਹੀ ਕੀਤੀ ਜਾਵੇ ਤਾਂ ਪੰਜਾਬ ਦੇ ਸ਼ੈਲਰਾਂ ਵਿਚ ਅਜੇ ਵੀ 20 ਫ਼ੀਸਦੀ ਦੇ ਕਰੀਬ ਝੋਨਾ ਮਿਲਿੰਗ ਦੀ ਇੰਤਜ਼ਾਰ ਕਰ ਰਿਹਾ ਹੈ, ਜਦੋਂਕਿ ਅਗਲੇ ਸੀਜ਼ਨ ਦਾ ਝੋਨਾ ਦੋ-ਢਾਈ ਮਹੀਨਿਆਂ ਨੂੰ ਸ਼ੈਲਰਾਂ ਵਿਚ ਆਉਣਾ ਸ਼ੁਰੂ ਹੋ ਜਾਵੇਗਾ। ਐਫ.ਸੀ.ਆਈ. ਤੋਂ ਆਉਣ ਵਾਲੇ ਨਵੇਂ ਫੁਰਮਾਨਾਂ ਬਾਰੇ ਗੱਲ ਕਰਦਿਆਂ ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਹੁਣ ਤੱਕ ਐਫ.ਸੀ.ਆਈ. ਦੇ ਗੁਦਾਮਾਂ ਵਿਚ 25 ਫ਼ੀਸਦੀ ਤੱਕ ਟੋਟੇ ਵਾਲਾ ਚੌਲ ਲਗਾਇਆ ਜਾਂਦਾ ਹੈ ਪਰ ਹੁਣ 10 ਫ਼ੀਸਦੀ ਤੱਕ ਟੋਟੇ ਵਾਲੇ ਚੌਲ ਗੁਦਾਮਾਂ ਵਿਚ ਲਗਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸੁਭਾਵਿਕ ਹੈ ਕਿ ਮਿਲਿੰਗ ਤੋਂ ਬਾਅਦ ਨਿਕਲਣ ਵਾਲੇ ਚੌਲ ਦੀ ਇਸ ਤਰ੍ਹਾਂ ਦੀ ਛਾਂਟੀ ਕਰਨ ਲਈ ਹਰ ਸ਼ੈਲਰ ਵਿਚ ਗਰੇਡਰ ਲਗਾਉਣੇ ਪੈਣਗੇ, ਜਿਸ ਦੀ ਕੀਮਤ ਘੱਟੋ-ਘੱਟ ਦੋ ਲੱਖ ਤੋਂ ਚਾਰ ਲੱਖ ਰੁਪਏ ਦੇ ਕਰੀਬ ਹੈ। ਅਜਿਹਾ ਕਰਨ ’ਤੇ ਲੇਬਰ ਵੱਖਰੀ ਪਵੇਗੀ। ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ ਚੌਲਾਂ ਨੂੰ ਹੋਰ ਗੁਣਾਤਮਕ ਬਣਾਉਣ ਲਈ ਐਫ.ਸੀ.ਆਈ. ਵਲੋਂ ਸ਼ੈਲਰਾਂ ਨੂੰ ‘ਮਿਨਰਲ’ ਨੂੰ ‘ਮਿਕਸ’ ਕਰਨ ਲਈ ਕਿਹਾ ਗਿਆ ਹੈ, ਜਿਸ ਨੂੰ ਸ਼ੈਲਰਾਂ ਵਲੋਂ ਚੌਲਾਂ ਵਿਚ ਮਿਲਾ ਕੇ ਉਸ ਨੂੰ ਤਿਆਰ ਜਾਂਦਾ ਹੈ, ਇਸ ਦੀ ਵੀ ਸ਼ੈਲਰਾਂ ਨੂੰ ਕੋਈ ਵਾਧੂ ਲੇਬਰ ਨਹੀਂ ਦਿੱਤੀ ਜਾਂਦੀ। ਇਸ ਤੋਂ ਪਹਿਲਾਂ ਸ਼ੈਲਰ ਵਾਲੇ 35-35 ਲੱਖ ਰੁਪਏ ਦੀ ਲਾਗਤ ਨਾਲ ਆਪਣੇ ਸ਼ੈਲਰਾਂ ਵਿਚ ਡਰਾਇਰ ਲਗਵਾ ਚੁੱਕੇ ਹਨ, ਕਿਉਂਕਿ ਖਰੀਦ ਏਜੰਸੀਆਂ ਵਲੋਂ ਖਰੀਦ ਕੇ ਸੈਲਰਾਂ ਵਿਚ ਭੇਜੇ ਜਾਂਦੇ ਝੋਨੇ ਵਿਚ ਨਮੀ ਨਿਰਧਾਰਤ ਮਾਤਰਾ ਤੋਂ ਕਿਤੇ ਜ਼ਿਆਦਾ ਹੁੰਦੀ ਹੈ । ਇਸ ਲਈ ਝੋਨੇ ਦੀ ਮਿਲਿੰਗ ਕਰਨ ਤੋਂ ਪਹਿਲਾਂ ਝੋਨੇ ਨੂੰ ਡਰਾਈ ਕਰਨਾ ਪੈਂਦਾ ਹੈ, ਜਿਸ ਲਈ ਇਹ ਡਰਾਇਰ ਲਗਵਾਉਣੇ ਪਏ ਹਨ। ਇਸ ਲਈ ਵੀ ਸ਼ੈਲਰ ਮਾਲਕਾਂ ਨੂੰ ਐਫ.ਸੀ.ਆਈ. ਵਲੋਂ ਕੁਝ ਨਹੀਂ ਦਿੱਤਾ ਜਾਂਦਾ। ਇਨ੍ਹਾਂ ਸਾਰੀਆਂ ਸਮੱਸਿਆਵਾਂ ਉਤੇ ਵਿਚਾਰ-ਵਟਾਂਦਰਾ ਕਰਨ ਲਈ ਸ਼ੈਲਰ ਐਸੋਸੀਏਸ਼ਨ ਦੇ ਆਲ ਇੰਡੀਆ ਪ੍ਰਧਾਨ ਤਰਸੇਮ ਸੈਣੀ ਅਤੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਪੜਾਅਵਾਰ ਜ਼ਿਲ੍ਹਾ ਪੱਧਰੀ ਬੈਠਕਾਂ ਕਰ ਰਹੇ ਹਨ। ਇਸ ਦੀ ਲੜੀ ਤਹਿਤ 8 ਅਗਸਤ ਨੂੰ ਸੰਗਰੂਰ ਵਿਖੇ ਮੀਟਿੰਗ ਹੋ ਰਹੀ ਹੈ, ਜਿਸ ਵਿਚ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਸ਼ੈਲਰ ਮਾਲਕ ਭਾਗ ਲੈਣਗੇ। ਇਸ ਸੰਬੰਧੀ ਅੱਜ ਤਿਆਰੀ ਲਈ ਕੀਤੀ ਮੀਟਿੰਗ ਵਿਚ ਦਿਨੇਸ਼ ਕੁਮਾਰ ਬਬਲੂ,ਪਰਮਜੀਤ ਸ਼ਰਮਾ, ਕ੍ਰਿਸ਼ਨ ਬੱਬੂ ਬਾਂਸਲ, ਜੋਗਿੰਦਰ ਕੁਮਾਰ ਨਿੱਕਾ, ਯਾਦਵਿੰਦਰ ਗੋਰਾ, ਸੌਰਵ ਗੋਇਲ, ਅੰਕਿਤ ਬਾਂਸਲ,ਜੋਨੀ ਅਤੇ ਹੋਰ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਡਿਆਲਾ ਜੇਲ੍ਹ ਸੁਪਰਡੈਂਟ ਵਲੋਂ ਇਮਰਾਨ ਖ਼ਾਨ ਤੇ ਬੁਸ਼ਰਾ ਬੀਬੀ ਨੂੰ ਇਕਾਂਤ ਕੈਦ ’ਚ ਰੱਖਣ ਦੀਆਂ ਰਿਪੋਰਟਾਂ ਦਾ ਖੰਡਨ ਅਗਲੀ ਖ਼ਬਰ ਲਾਹੌਰ ਬੋਰਡ ਮੈਟ੍ਰਿਕ ਪ੍ਰੀਖਿਆਵਾਂ ’ਚ ਸਿੱਖ ਵਿਦਿਆਰਥੀ ਨੇ ਦੂਜਾ ਸਥਾਨ ਕੀਤਾ ਹਾਸਲ
Ad Position 24
No active advertisement