ਕਾਰ ਖੱਡ ’ਚ ਡਿਗੀ- ਪੰਜ ਮੌਤਾਂ
ਨਿਊਯਾਰਕ, 12 ਅਗਸਤ (ਰਾਜੂ ਸਹਿਬਾਜ਼ਪੁਰਾ)- ਅਮਰੀਕਾ ਦੇ ਕੋਲੋਰਾਡੋ ਸੂਬੇ ਦੇ ਗ੍ਰੈਂਡ ਜੰਕਸ਼ਨ ਸ਼ਹਿਰ ਵਿਚ ਇਕ ਕਾਰ ਸੜਕ ਤੋਂ ਬੇਕਾਬੂ ਹੋ ਕੇ ਖੱਡ ਵਿਚ ਡਿੱਗ ਗਈ। ਹਾਦਸੇ ਵਿਚ ਕਾਰ ਸਵਾਰ ਪੰਜ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ।
ਨਿਊਯਾਰਕ, 12 ਅਗਸਤ (ਰਾਜੂ ਸਹਿਬਾਜ਼ਪੁਰਾ)- ਅਮਰੀਕਾ ਦੇ ਕੋਲੋਰਾਡੋ ਸੂਬੇ ਦੇ ਗ੍ਰੈਂਡ ਜੰਕਸ਼ਨ ਸ਼ਹਿਰ ਵਿਚ ਇਕ ਕਾਰ ਸੜਕ ਤੋਂ ਬੇਕਾਬੂ ਹੋ ਕੇ ਖੱਡ ਵਿਚ ਡਿੱਗ ਗਈ। ਹਾਦਸੇ ਵਿਚ ਕਾਰ ਸਵਾਰ ਪੰਜ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਸਾਰੇ ਮ੍ਰਿਤਕ 17 ਸਾਲ ਦੇ ਲੜਕੇ ਅਤੇ ਗ੍ਰੈਂਡ ਜੰਕਸ਼ਨ ਦੇ ਵਸਨੀਕ ਸਨ। ਪੁਲਿਸ ਅਤੇ ਫਾਇਰ ਵਿਭਾਗ ਨੂੰ ਐਤਵਾਰ ਸਵੇਰੇ ਅੱਠ ਵਜੇ ਤੋਂ ਕੁਝ ਸਮਾਂ ਪਹਿਲਾਂ ਲੁੱਕਆਊਟ ਲੇਨ ਦੇ 2000 ਬਲਾਕ ਨੇੜੇ ਇਕ ਵਾਹਨ ਦੇ ਖੱਡ ਵਿਚ ਡਿੱਗਣ ਦੀ ਸੂਚਨਾ ਮਿਲੀ ਸੀ। ਬਚਾਅ ਟੀਮਾਂ ਨੇ ਮੁਸ਼ਕਿਲ ਪਹਾੜੀ ਇਲਾਕੇ ਵਿਚ ਕਾਰਵਾਈ ਕਰਦਿਆਂ ਮ੍ਰਿਤਕਾਂ ਨੂੰ ਬਾਹਰ ਕੱਢਿਆ। ਮੇਸਾ ਕਾਊਂਟੀ ਕੋਰੋਨਰ ਦਫ਼ਤਰ ਮੁਤਾਬਕ ਡਰਾਈਵਰ, ਅਗਲੀ ਸੀਟ ਉੱਤੇ ਬੈਠਾ ਨੌਜਵਾਨ ਅਤੇ ਇਕ ਹੋਰ ਸਵਾਰ ਨੇ ਸੀਟ ਬੈਲਟ ਲਗਾਈ ਹੋਈ ਸੀ। ਬਾਕੀ ਦੋ ਨੌਜਵਾਨਾਂ ਨੇ ਸੀਟ ਬੈਲਟ ਨਹੀਂ ਲਗਾਈ ਸੀ ਅਤੇ ਟੱਕਰ ਦੌਰਾਨ ਕਾਰ ਵਿਚੋਂ ਬਾਹਰ ਜਾ ਡਿੱਗੇ। ਨਾਬਾਲਗ ਹੋਣ ਕਾਰਨ ਅਧਿਕਾਰੀਆਂ ਨੇ ਮ੍ਰਿਤਕਾਂ ਦੇ ਨਾਂਅ ਜਨਤਕ ਨਹੀਂ ਕੀਤੇ। ਪੁਲਿਸ ਤੇਜ਼ ਰਫ਼ਤਾਰ ਨੂੰ ਹਾਦਸੇ ਦਾ ਸੰਭਾਵਿਤ ਕਾਰਨ ਮੰਨ ਕੇ ਜਾਂਚ ਕਰ ਰਹੀ ਹੈ।