12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਹੂਤੀ ਬਾਗ਼ੀਆਂ ਵਲੋਂ ਜਹਾਜ਼ ’ ਤੇ ਮਿਜ਼ਾਈਲ ਹਮਲਾ , 6 ਮੌਤਾਂ

ਸਨਾ, 12 ਅਗਸਤ (ਏਜੰਸੀ)-ਮੱਧ ਪੂਰਬ ’ਚ ਤਣਾਅ ਲਗਾਤਾਰ ਵਧ ਰਿਹਾ ਹੈ। ਇਕ ਪਾਸੇ ਯਮਨ ਦੇ ਈਰਾਨ ਦਾ ਸਮਰਥਨ ਪ੍ਰਾਪਤ ਹੂਤੀ ਬਾਗੀਆਂ ਨੇ ਲਾਲ ਸਾਗਰ ਅਤੇ ਅਰਬ ਸਾਗਰ ਨੂੰ ਜੋੜਨ ਵਾਲੇ ਮਹੱਤਵਪੂਰਨ ਸਮੁੰਦਰੀ ਮਾਰਗ ਬਾਬ-ਅਲ-ਮੰਦੇਬ ’ਚ ਇਕ ਵਪਾਰਕ ਜਹਾਜ਼ ’ਤੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ, ਜਿਸ ’ਚ 6 ਵਿਅਕਤੀਆਂ ਦੀ ਮੌਤ ਹੋ ਗਈ।

Ad Position 21
No active advertisement
ਅਜੀਤ ਡੈਸਕ 13-08-2026
ਸਨਾ, 12 ਅਗਸਤ (ਏਜੰਸੀ)-ਮੱਧ ਪੂਰਬ ’ਚ ਤਣਾਅ ਲਗਾਤਾਰ ਵਧ ਰਿਹਾ ਹੈ। ਇਕ ਪਾਸੇ ਯਮਨ ਦੇ ਈਰਾਨ ਦਾ ਸਮਰਥਨ ਪ੍ਰਾਪਤ ਹੂਤੀ ਬਾਗੀਆਂ ਨੇ ਲਾਲ ਸਾਗਰ ਅਤੇ ਅਰਬ ਸਾਗਰ ਨੂੰ ਜੋੜਨ ਵਾਲੇ ਮਹੱਤਵਪੂਰਨ ਸਮੁੰਦਰੀ ਮਾਰਗ ਬਾਬ-ਅਲ-ਮੰਦੇਬ ’ਚ ਇਕ ਵਪਾਰਕ ਜਹਾਜ਼ ’ਤੇ ਬੈਲਿਸਟਿਕ ਮਿਜ਼ਾਈਲ ਨਾਲ ਹਮਲਾ ਕੀਤਾ, ਜਿਸ ’ਚ 6 ਵਿਅਕਤੀਆਂ ਦੀ ਮੌਤ ਹੋ ਗਈ। ਉਥੇ ਦੂਸਰੇ ਪਾਸੇ ਅਮਰੀਕੀ ਫ਼ੌਜ ਨੇ ਓਮਾਨ ਦੀ ਖਾੜੀ ’ਚ ਈਰਾਨ ’ਤੇ ਕੀਤੀ ਸਮੁੰਦਰੀ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਪਨਾਮਾ ਦੇ ਝੰਡੇ ਵਾਲੇ ਇਕ ਜਹਾਜ਼ ’ਤੇ ਮਿਜ਼ਾਈਲ ਹਮਲਾ ਕਰਕੇ ਉਸ ਨੂੰ ਰੋਕ ਦਿੱਤਾ। ਯਮਨ ਦੇ ਤੱਟ ਨੇੜੇ ਵਪਾਰਕ ਜਹਾਜ਼ ’ਤੇ ਹੂਤੀ ਬਾਗੀਆਂ ਨੇ 3 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਮ੍ਰਿਤਕਾਂ ’ਚ ਚਾਰ ਚਾਲਕ ਦਲ ਦੇ ਮੈਂਬਰ ਅਤੇ 2 ਯਮਨ ਸਰਕਾਰ ਦੇ ਸੁਰੱਖਿਆ ਬਲ ਦੇ ਦੋ ਜਵਾਨ ਸ਼ਾਮਿਲ ਹਨ। ਅਮਰੀਕੀ ਸੈਂਟਰਲ ਕਮਾਂਡ ਨੇ ਓਮਾਨ ਦੀ ਖਾੜੀ ’ਚ ਪਨਾਮਾ ਦੇ ਝੰਡੇ ਵਾਲੇ ਜਹਾਜ਼ ਦੇ ਇੰਜਣ ਵਾਲੇ ਕੈਬਿਨ ’ਤੇ ਹੈਲੀਕਾਪਟਰ ਨਾਲ ਮਿਜ਼ਾਈਲਾਂ ਦਾਗੀਆਂ, ਕਿਉਕਿ ਜਹਾਜ਼ ਅਮਰੀਕੀ ਨਾਕਾਬੰਦੀ ਦੀਆਂ ਚਿਤਾਵਨੀਆਂ ਨੂੰ ਨਜ਼ਰ ਅੰਦਾਜ਼ ਕਰਕੇ ਅੱਗੇ ਜਾ ਰਿਹਾ ਸੀ।
ਸ਼ੱਕੀ ਹਾਲਾਤ ’ਚ ਖੇਤ ਦੀ ਮੋਟਰ ਕੋਲੋਂ ਨੌਜਵਾਨ ਦੀ ਲਾਸ਼ ਮਿਲੀ ਓਵਰਡੋਜ਼ ਨਾਲ ਮੌਤ ਹੋਣ ਦੀ ਸ਼ੰਕਾ ਸੰਘੋਲ, 12 ਅਗਸਤ (ਪਰਮਵੀਰ ਸਿੰਘ ਧਨੋਆ)-ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਪਿੰਡ ਖੰਟ ਦੇ ਰਹਿਣ ਵਾਲੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਖੁਸ਼ਹਾਲ ਸਿੰਘ (24) ’ਤੇ ਕੁਝ ਅਪਰਾਧਿਕ ਮਾਮਲੇ ਦਰਜ ਹਨ। ਦੱਸਿਆ ਜਾਂਦਾ ਹੈ ਕਿ ਬੀਤੇ ਦਿਨੀਂ ਉਹ ਤਰੀਕ ਭੁਗਤਣ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਗਿਆ ਸੀ, ਜਦਕਿ ਘਰ ਮੁੜਨ ਵੇਲੇ ਨੌਜਵਾਨ ਅਤੇ ਉਸ ਦਾ ਸਾਥੀ ਪਿੰਡ ਮਾਨਖੇੜੀ (ਮੋਰਿੰਡਾ) ਸ਼ਰਾਬ ਦੇ ਠੇਕੇ ਨੇੜੇ ਕਿਸਾਨ ਦੀ ਮੋਟਰ ’ਤੇ ਰੁਕੇ। ਦੱਸਿਆ ਜਾਂਦਾ ਹੈ ਕਿ ਇਕ ਨੌਜਵਾਨ ਠੇਕੇ ’ਤੇ ਬੋਤਲ ਲੈਣ ਚਲਾ ਗਿਆ, ਜਦੋਂ ਵਾਪਸ ਮੁੜਿਆ ਤਾਂ ਉਸ ਦਾ ਸਾਥੀ ਬੇਸੁੱਧ ਪਿਆ ਸੀ, ਲੋਕ ਸ਼ੱਕ ਪ੍ਰਗਟ ਕਰ ਰਹੇ ਹਨ ਕਿ ਓਵਰਡੋਜ਼ ਮੌਤ ਦਾ ਕਾਰਨ ਸਾਬਤ ਹੋਈ। ਘਟਨਾ ਬੀਤੇ ਦਿਨ ਕਰੀਬ 10 ਵਜੇ ਵਾਪਰੀ ਦੱਸੀ ਜਾਂਦੀ ਹੈ। ਘਟਨਾ ਤੋਂ ਬਾਅਦ ਸਾਥੀ ਨੂੰ ਬੇਸੁੱਧ ਵੇਖ ਦੂਜਾ ਮੌਕੇ ਤੋਂ ਮੋਟਰਸਾਈਕਲ ਸਮੇਤ ਫ਼ਰਾਰ ਹੋ ਗਿਆ। ਕਿਸੇ ਵਲੋਂ ਥਾਣਾ ਮੋਰਿੰਡਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਨ੍ਹਾਂ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਨੋਏਲ ਟਾਟਾ ਨਾਲ ਮੁੜ ਨਿਯੁਕਤੀ ਦੇ ਵਿਵਾਦ ਤੋਂ ਬਾਅਦ ਐਨ ਚੰਦਰਾ ਟਾਟਾ ਸੰਨਜ਼ ਛੱਡਣਗੇ ਅਗਲੀ ਖ਼ਬਰ ਮੈਡੀਕਲ ਕਾਲਜਾਂ ਦੀਆਂ ਫੀਸਾਂ ’ਚ ਭਾਰੀ ਵਾਧੇ ਕਾਰਨ ਮਾਪਿਆਂ ਤੇ ਵਿਦਿਆਰਥੀਆਂ ਦੀਆਂ ਵਧੀਆਂ ਚਿੰਤਾਵਾਂ
Ad Position 24