12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪੰਜਾਬ ਦੀ ਧਰਤੀ ’ਤੇ ਕਦੇ ਵੀ ਨਫ਼ਰਤ ਦਾ ਬੀਜ ਨਹੀਂ ਪੁੰਗਰ ਸਕਦਾ-ਮੁੱਖ ਮੰਤਰੀ ਕਿਹਾ, ਮਲੇਰਕੋਟਲਾ ਵਿਖੇ ਜਲਦ ਹੀ ਸ਼ੁਰੂ ਕੀਤਾ ਜਾਵੇਗਾ ਮੈਡੀਕਲ ਕਾਲਜ ਦਾ ਕੰਮ

ਮਲੇਰਕੋਟਲਾ, 12 ਅਗਸਤ (ਮਨਜਿੰਦਰ ਸਿੰਘ ਸਰੌਦ, ਹਨੀਫ਼ ਥਿੰਦ, ਪਾਰਸ ਜੈਨ)-ਪੰਜਾਬ ਦੇ ਰਿਆਸਤੀ ਸ਼ਹਿਰ ਮਲੇਰਕੋਟਲਾ ਪਹੁੰਚੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਮਲੇਰਕੋਟਲਾ ਦੀ ਇਤਿਹਾਸਕ ਧਰਤੀ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਤੇ ਭਾਈਚਾਰਕ ਸਾਂਝ ਦਾ ਮੁਜੱਸਮਾ ਹੈ। ਮੁੱਖ ਮੰਤਰੀ ਮਲੇਰਕੋਟਲਾ ਵਿਖੇ ਕਰੀਬ 6 ਕਰੋੜ 39 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦਾ ਉਦਘਾਟਨ ਕਰਨ ਪਹੁੰਚੇ ਸਨ।

Ad Position 21
No active advertisement
ਸਕੂਲ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ, ਨਾਲ ਡਾ. ਜਮੀਲ ਉਰ ਰਹਿਮਾਨ। ਤਸਵੀਰ : ਸਰੌਦ 13-08-2026
ਮਲੇਰਕੋਟਲਾ, 12 ਅਗਸਤ (ਮਨਜਿੰਦਰ ਸਿੰਘ ਸਰੌਦ, ਹਨੀਫ਼ ਥਿੰਦ, ਪਾਰਸ ਜੈਨ)-ਪੰਜਾਬ ਦੇ ਰਿਆਸਤੀ ਸ਼ਹਿਰ ਮਲੇਰਕੋਟਲਾ ਪਹੁੰਚੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਮਲੇਰਕੋਟਲਾ ਦੀ ਇਤਿਹਾਸਕ ਧਰਤੀ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਤੇ ਭਾਈਚਾਰਕ ਸਾਂਝ ਦਾ ਮੁਜੱਸਮਾ ਹੈ। ਮੁੱਖ ਮੰਤਰੀ ਮਲੇਰਕੋਟਲਾ ਵਿਖੇ ਕਰੀਬ 6 ਕਰੋੜ 39 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦਾ ਉਦਘਾਟਨ ਕਰਨ ਪਹੁੰਚੇ ਸਨ। ਇਤਿਹਾਸਕ ਸ਼ਹਿਰ ਮਲੇਰਕੋਟਲਾ ਨਾਲ ਆਪਣੇ ਪੁਰਾਣੇ ਸਨੇਹ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਰਕਰਾਂ ਦੇ ਸਨਮੁੱਖ ਹੁੰਦਿਆਂ ਆਖਿਆ ਕਿ ਇਹ ਉਹ ਇਤਿਹਾਸਿਕ ਧਰਤੀ ਹੈ, ਜਿਥੋਂ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ। ਮੁੱਖ ਮੰਤਰੀ ਨੇ ਆਖਿਆ ਕਿ ਜੋ ਮਰਜ਼ੀ ਹੋ ਜਾਵੇ ਪਰ ਪੰਜਾਬ ਦੀ ਧਰਤੀ ’ਤੇ ਕਦੇ ਵੀ ਨਫ਼ਰਤ ਤਾਂ ਬੀਜ ਨਹੀਂ ਪੁੰਗਰ ਸਕਦਾ। ਉਨ੍ਹਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਰਚੂਅਲ ਉਦਘਾਟਨ ਦੌਰਾਨ ਆਖਿਆ ਕਿ ਸਿੱਖਿਆ ਦੇ ਖੇਤਰ ਅੰਦਰ ਪੰਜਾਬ ਨੇ ਵੱਡੇ ਪੱਧਰ ’ਤੇ ਮੱਲਾ ਮਾਰੀਆਂ ਹਨ, ਜਦਕਿ ਬਾਕੀ ਸਰਕਾਰਾਂ ਨੇ ਇਸ ਖੇਤਰ ਦੇ ਅੰਦਰ ਕੋਈ ਵੀ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ 6 ਕਰੋੜ 39 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਕੂਲ ਦੀਆਂ 5 ਮੰਜ਼ਲਾਂ ਦਾ ਕੁੱਲ 54,000 ਸਕੇਅਰ ਫੁੱਟ ‘ਕਵਰਡ ਏਰੀਆ’ ਹੈ। ਭਗਵੰਤ ਮਾਨ ਕਿਹਾ ਕਿ ਜਦ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਸਿੱਖਿਆ ਦੇ ਖੇਤਰ ਅੰਦਰ ਪੰਜਾਬ 27ਵੇਂ ਨੰਬਰ ’ਤੇ ਸੀ ਪਰ ਹੁਣ ਪਹਿਲੇ ਨੰਬਰ ’ਤੇ ਪੁੱਜ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਸਮੇਂ ਸਰਕਾਰੀ ਸਕੂਲਾਂ ਦੇ 882 ਬੱਚਿਆਂ ਨੇ ਨੀਟ ਦਾ ਪੇਪਰ ਕਲੀਅਰ ਕੀਤਾ ਹੈ, ਜੋ ਰਿਕਾਰਡ ਹੈ । ਪਿੰਡਾਂ ਅੰਦਰ 3100 ਖੇਡ ਮੈਦਾਨ ਬਣਾਏ ਜਾ ਰਹੇ ਹਨ । ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੂੰ ਤਾਂ ਆਪਸ ਦੇ ਵਿਚ ਲੜਨ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਹੈ ਜਾਂ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਨੂੰ ਕੋਸਦੇ ਰਹਿੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਮਲੇਰਕੋਟਲਾ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਸੰਬੰਧੀ ਕਿਹਾ ਕਿ ਜਲਦੀ ਹੀ ਮੈਡੀਕਲ ਕਾਲਜ ਦੀ ਨੀਂਹ ਰੱਖੀ ਜਾਵੇਗੀ, ਜਿਸ ਦੀ ਸਾਰੀ ਕਾਗ਼ਜ਼ੀ ਕਾਰਵਾਈ ਕੇਂਦਰ ਤੇ ਸੂਬਾ ਸਰਕਾਰ ਵਲੋਂ ਮੁਕੰਮਲ ਹੋ ਚੁੱਕੀ ਹੈ। ਮੁੱਖ ਮੰਤਰੀ ਦੀ ਮਲੇਰਕੋਟਲਾ ਆਮਦ ’ਤੇ ਹਲਕਾ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਨੇ ਭਗਵੰਤ ਮਾਨ ਦੀ ਅਗਵਾਈ ਹੇਠ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ। ਸਟੇਜ ਦੀ ਕਾਰਵਾਈ ਡਿਪਟੀ ਡਾਇਰੈਕਟਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਨਿਭਾਈ। ਇਸ ਮੌਕੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ, ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ, ਤਹਿਸੀਲਦਾਰ ਨਵਜੋਤ ਤਿਵਾੜੀ, ਏ.ਪੀ.ਆਰ.ਓ. ਦੀਪਕ ਕਪੂਰ, ਕੁਲਵੰਤ ਸਿੰਘ ਗੱਜਣਮਾਜਰਾ, ਬੀਬਾ ਫਰਿਆਲ ਰਹਿਮਾਨ, ਡਾਕਟਰ ਗੁਲਜ਼ਾਰ, ਚੇਅਰਮੈਨ ਸਾਕਬ ਅਲੀ ਰਾਜਾ, ਚੇਅਰਮੈਨ ਜਾਫ਼ਰ ਅਲੀ, ਚੇਅਰਮੈਨ ਆਜ਼ਮ ਦਾਰਾ, ਪੀ.ਏ. ਸਰਪੰਚ ਗੁਰਮੁਖ ਸਿੰਘ ਖ਼ਾਨਪੁਰ, ਮੁਹੰਮਦ ਉਵੈਸ, ਪੰਚਾਇਤ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਕੁਮਾਰ ਨਾਰੀਕੇ, ਚੇਅਰਮੈਨ ਅਸ਼ਵਨੀ ਬਾਗੜੀਆਂ, ਰਮਨ ਕੁਮਾਰ, ਹਰਪ੍ਰੀਤ ਸਿੰਘ ਰੂਪਰਾਏ ਸਣੇ ਵੱਡੀ ਗਿਣਤੀ ਵਿਚ ਚੇਅਰਮੈਨ, ਸਰਪੰਚ, ਪੰਚ ਪਾਰਟੀ ਵਰਕਰ, ਸਕੂਲ ਪ੍ਰਬੰਧਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚਾਰ ਸਾਲਾਂ ਦੀ ਉਡੀਕ ਮਗਰੋਂ ਸ਼ਹੀਦ ਸੁਖਦੇਵ ਥਾਪਰ ਦੇ ਵਾਰਸਾਂ ਨੇ ਖੋਲ੍ਹਿਆ ਮੋਰਚਾ ਜਨਮ ਸਥਾਨ ਤੱਕ ਸਿੱਧਾ ਰਸਤਾ ਬਣਾਉਣ,... ਅਗਲੀ ਖ਼ਬਰ ਭਾਕਿਯੂ ਮਝੈਲ ਦੇ ਸੂਬਾ ਪ੍ਰਧਾਨ ਦੇ ਭਰਾ ਦੀ ਦੋਸਤ ਵਲੋਂ ਗੋਲੀਆਂ ਮਾਰ ਕੇ ਹੱਤਿਆ
Ad Position 24