13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

27 ਸਾਲ ਬਾਅਦ ਲੱਗੇ ਗ੍ਰਹਿਣ ਦੌਰਾਨ 90 ਫੀਸਦੀ ਸੂਰਜ ਢਕਿਆ

ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਅੱਜ ਸੂਰਜ ਗ੍ਰਹਿਣ ਲੱਗਣ ਦਾ ਨਜ਼ਾਰਾ ਯੂ. ਕੇ.

Ad Position 21
No active advertisement
ਅਜੀਤ ਡੈਸਕ 13-08-2026
ਲੰਡਨ, 12 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਅੱਜ ਸੂਰਜ ਗ੍ਰਹਿਣ ਲੱਗਣ ਦਾ ਨਜ਼ਾਰਾ ਯੂ.ਕੇ. ਦੇ ਲੱਖਾਂ ਲੋਕਾਂ ਨੇ ਵੇਖਿਆ। ਲੰਡਨ, ਬ੍ਰਮਿੰਘਮ ਵਿਚ ਸਭ ਤੋਂ ਪਹਿਲਾਂ ਇਸ ਨੂੰ ਵੇਖਿਆ ਗਿਆ। 7 ਕੁ ਵਜੇ ਸ਼ਾਮ ਅਚਾਨਕ ਹਨੇਰਾ ਹੋਣਾ ਸ਼ੁਰੂ ਹੋਇਆ ਅਤੇ 7:12 ਵਜੇ ਲਗਭਗ 90 ਫੀਸਦੀ ਸੂਰਜ ਨੂੰ ਚੰਦਰਮਾ ਨੇ ਢੱਕ ਲਿਆ। 1999 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸੂਰਜ ਗ੍ਰਹਿਣ ਦਾ ਨਜ਼ਾਰਾ ਯੂ.ਕੇ. ਅਤੇ ਯੁਰਪ ਦੇ ਲੋਕਾਂ ਨੇ ਸ਼ਪਸ਼ਟ ਤੌਰ ’ਤੇ ਵੇਖਿਆ। ਲੰਡਨ ਦੇ ਇਕ ਦੁਕਾਨਦਾਰ ਨੇ 26,000 ਵਿਸ਼ੇਸ਼ ਗ੍ਰਹਿਣ ਵਾਲੀਆਂ ਐਨਕਾਂ ਵੇਚਣ ਦਾ ਦਾਅਵਾ ਕੀਤਾ ਹੈ, ਕਾਰਡਿਫ ਵਿਚ ਇਕ ਔਰਤ ਨੇ ਇਕ ਜੋੜੀ ਲਈ 20 ਪੌਂਡ ਤੱਕ ਦਾ ਭੁਗਤਾਨ ਕੀਤਾ। ਇਸ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਲੋਕਾਂ ਨੇ ਸੂਰਜ ਗ੍ਰਹਿਣ ਨੂੰ ਵੇਖਿਆ।
Ad Position 22
No active advertisement
ਪਿਛਲੀ ਖ਼ਬਰ ਮੁੱਖ ਸਕੱਤਰ ਵਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀਆਂ ਮੰਗਾਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਵਿਰੋਧ ਪ੍ਰਦਰਸ਼ਨਾਂ ਨਾਲ ਜ਼ਰੂਰੀ ਸੇਵਾਵਾਂ ’ ਚ ਅੜਿੱਕਾ ਪੈਣ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ ਪਟੀਸ਼ਨ ਨੂੰ ਜੰਤਰ ਮੰਤਰ ਮਾਮਲ...
Ad Position 24