ਪਾਕਿਸਤਾਨ ਨੂੰ ਨਾ ਦਿੱਤੀ ਜਾਵੇ ਆਰਥਿਕ ਅਤੇ ਫ਼ੌਜੀ ਸਹਾਇਤਾ
ਮੀਰ ਯਾਰ ਬਲੋਚ ਨੇ ਟਰੰਪ ਅਤੇ ਸ਼ੀ ਜਿਨਪਿੰਗ ਨੂੰ ਲਿਖਿਆ ਪੱਤਰ
ਅੰਮ੍ਰਿਤਸਰ, 16 ਅਗਸਤ (ਸੁਰਿੰਦਰ ਕੋਛੜ)-ਬਲੋਚ ਵੱਖਵਾਦੀ ਨੇਤਾ ਮੀਰ ਯਾਰ ਬਲੋਚ ਨੇ ਦੁਨੀਆ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਨੂੰ ਆਰਥਿਕ ਅਤੇ ਫ਼ੌਜੀ ਸਹਾਇਤਾ ਨਾ ਦਿੱਤੀ ਜਾਵੇ। ਉਸ ਨੇ ਪੱਤਰ ਲਿਖ ਕੇ ਚੀਨ ਅਤੇ ਅਮਰੀਕਾ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੀ ਸਹਾਇਤਾ ਬਲੋਚਿਸਤਾਨ ਗਣਰਾਜ ‘ਚ ਆਮ ਲੋਕਾਂ ਦੇ ਵਿਰੁੱਧ ਵਰਤੀ ਜਾ ਰਹੀ ਹੈ।
ਅੰਮ੍ਰਿਤਸਰ, 16 ਅਗਸਤ (ਸੁਰਿੰਦਰ ਕੋਛੜ)-ਬਲੋਚ ਵੱਖਵਾਦੀ ਨੇਤਾ ਮੀਰ ਯਾਰ ਬਲੋਚ ਨੇ ਦੁਨੀਆ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਨੂੰ ਆਰਥਿਕ ਅਤੇ ਫ਼ੌਜੀ ਸਹਾਇਤਾ ਨਾ ਦਿੱਤੀ ਜਾਵੇ। ਉਸ ਨੇ ਪੱਤਰ ਲਿਖ ਕੇ ਚੀਨ ਅਤੇ ਅਮਰੀਕਾ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੀ ਸਹਾਇਤਾ ਬਲੋਚਿਸਤਾਨ ਗਣਰਾਜ ‘ਚ ਆਮ ਲੋਕਾਂ ਦੇ ਵਿਰੁੱਧ ਵਰਤੀ ਜਾ ਰਹੀ ਹੈ। ਉਸ ਨੇ ਡੋਨਾਲਡ ਟਰੰਪ ਅਤੇ ਸ਼ੀ ਜਿਨਪਿੰਗ ਨੂੰ ਲਿਖੇ ਖੁੱਲ੍ਹੇ ਪੱਤਰਾਂ ’ਚ ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਦੇ ਸਿਰਾਂ ਤੋਂ ਆਪਣੇ ਹੱਥ ਹਟਾਉਣ ਦੀ ਅਪੀਲ ਕੀਤੀ ਹੈ। ਮੀਰ ਯਾਰ ਬਲੋਚ ਨੇ ਆਪਣੇ ਪੱਤਰ ‘ਚ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਦੁਨੀਆ ਭਰ ਨੂੰ ਝੂਠ ਬੋਲਿਆ ਅਤੇ ਗਲਤ ਜਾਣਕਾਰੀ ਫੈਲਾਈ। ਪਾਕਿ ਨੇ 12 ਅਗਸਤ ਨੂੰ ਬਲੋਚਿਸਤਾਨ ਦੇ ਸੁਰਾਬ ‘ਚ ਹੋਏ ਹਵਾਈ ਹਮਲੇ ਤੋਂ ਇਨਕਾਰ ਕੀਤਾ ਹੈ, ਜਿਸ ‘ਚ ਔਰਤਾਂ ਅਤੇ ਬੱਚਿਆਂ ਸਮੇਤ 30 ਨਿਰਦੋਸ਼ ਬਲੋਚ ਨਾਗਰਿਕ ਮਾਰੇ ਗਏ ਸਨ। ਉਸ ਨੇ ਕਿਹਾ ਕਿ ਪਾਕਿ ਦਾ ਝੂਠ ਬੋਲਣਾ ਕੋਈ ਨਵੀਂ ਗੱਲ ਨਹੀਂ ਹੈ।