23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਵਿਦੇਸ਼ ਭੇਜਣ ਦੇ ਨਾਂਅ ’ਤੇ 36 ਲੱਖ ਰੁਪਏ ਦੀ ਠੱਗੀ ਤੋਂ ਪ੍ਰੇਸ਼ਾਨ ਪਤੀ-ਪਤਨੀ ਵਲੋਂ ਸਲਫ਼ਾਸ ਨਿਗਲ ਕੇ ਖ਼ੁਦਕੁਸ਼ੀ

ਜ਼ੀਰਕਪੁਰ, 22 ਅਗਸਤ (ਮਨਿੰਦਰ ਸਿੰਘ)-ਜ਼ੀਰਕਪੁਰ-ਪਟਿਆਲਾ ਮੁੱਖ ਮਾਰਗ ’ਤੇ ਸਥਿਤ ਇਕ ਪੀ. ਜੀ.

Ad Position 21
No active advertisement
ਅਜੀਤ ਡੈਸਕ 23-08-2026
ਜ਼ੀਰਕਪੁਰ, 22 ਅਗਸਤ (ਮਨਿੰਦਰ ਸਿੰਘ)-ਜ਼ੀਰਕਪੁਰ-ਪਟਿਆਲਾ ਮੁੱਖ ਮਾਰਗ ’ਤੇ ਸਥਿਤ ਇਕ ਪੀ. ਜੀ. ਵਿਚ ਰਹਿ ਰਹੇ ਪਤੀ-ਪਤਨੀ ਵਲੋਂ ਸਲਫ਼ਾਸ ਨਿਗਲ ਕੇ ਖ਼ੁਦਕੁਸ਼ੀ ਕਰ ਲੈਦ ਦੀ ਖ਼ਬਰ ਹੈ। ਪੁਲਿਸ ਨੂੰ ਮੌਕੇ ਤੋਂ ਇਕ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ, ਜਿਸ ਵਿਚ ਵਿਦੇਸ਼ ਭੇਜਣ ਦੇ ਨਾਂਅ ‘ਤੇ ਉਨ੍ਹਾਂ ਨਾਲ ਕਰੀਬ 36 ਲੱਖ ਰੁਪਏ ਦੀ ਠੱਗੀ ਹੋਣ ਦੇ ਦੋਸ਼ ਲਗਾਏ ਗਏ ਹਨ। ਮ੍ਰਿਤਕਾਂ ਦੀ ਪਛਾਣ ਗਗਨਦੀਪ ਕੌਰ ਅਤੇ ਉਸ ਦੇ ਪਤੀ ਹਾਕਮ ਸਿੰਘ ਵਾਸੀ ਬਰਨਾਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਕੁਝ ਸਮੇਂ ਤੋਂ ਜ਼ੀਰਕਪੁਰ ਵਿਖੇ ਇਕ ਪੀ. ਜੀ. ‘ਚ ਰਹਿ ਰਹੇ ਸਨ। ਖ਼ੁਦਕੁਸ਼ੀ ਨੋਟ ਵਿਚ ਹਾਕਮ ਸਿੰਘ ਨੇ ਦੋਸ਼ ਲਗਾਇਆ ਗਿਆ ਕਿ ਉਸ ਦਾ ਇਕ ਏਜੰਟ ਨਾਲ ਸੰਪਰਕ ਹੋਇਆ ਸੀ, ਜੋ ਕਿ ਉਸ ਨਾਲ ਸਕੂਲ ਵਿਚ ਪੜ੍ਹਦਾ ਸੀ। ਪੁਰਾਣੀ ਜਾਣ-ਪਛਾਣ ਹੋਣ ਕਾਰਨ ਉਸ ਨੇ ਏਜੰਟ ‘ਤੇ ਭਰੋਸਾ ਕਰ ਲਿਆ। ਦੋਸ਼ ਹੈ ਕਿ ਏਜੰਟ ਨੇ ਹਾਕਮ ਸਿੰਘ ਅਤੇ ਉਸ ਦੀ ਪਤਨੀ ਨੂੰ ਵਿਦੇਸ਼ ਭੇਜਣ ਦਾ ਭਰੋਸਾ ਦੇ ਕੇ ਦੋਵਾਂ ਕੋਲੋਂ 36 ਲੱਖ ਰੁਪਏ ਲੈ ਲਏ। ਦੋਸ਼ਾਂ ਅਨੁਸਾਰ ਰਕਮ ਲੈਣ ਤੋਂ ਬਾਅਦ ਏਜੰਟ ਨੇ ਨਾ ਤਾਂ ਦੋਵਾਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੀ ਰਕਮ ਵਾਪਸ ਕੀਤੀ। ਸਥਾਨਕ ਪੁਲਿਸ ਵਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਖ਼ੁਦਕੁਸ਼ੀ ਨੋਟ ਵਿਚ ਲਗਾਏ ਗਏ ਦੋਸ਼ਾਂ ਦੇ ਆਧਾਰ ‘ਤੇ ਕਥਿਤ ਏਜੰਟ ਰਾਜਵਿੰਦਰ ਸਿੰਘ ਉਰਫ਼ ਗਿਆਨੀ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਝਲੂਰ ਜ਼ਿਲ੍ਹਾ ਬਰਨਾਲਾ ਸਮੇਤ ਉਸ ਦੇ ਸਾਥੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਕਬਾੜ ਤੋਂ ਵਿਗਿਆਨਕ ਨਗਰੀ ਵਸਾਉਣ ਵਾਲੇ ਰਵੀ ਜੈਸਵਾਲ ਨੂੰ ਮਿਲੇਗਾ ਕੌਮੀ ਅਧਿਆਪਕ ਪੁਰਸਕਾਰ ਅਗਲੀ ਖ਼ਬਰ ਨਿੱਜੀ ਸਕੂਲ ਬੱਸ ਨੂੰ ਅੱਗ ਲੱਗੀ ਬੱਚੇ ਸੁਰੱਖਿਅਤ ਬਾਹਰ ਕੱਢੇ
Ad Position 24