ਭਾਰਤ ਲੋੜ ਦੇ ਸਮੇਂ ਪਾਣੀ ਰੋਕ ਕੇ ਉਸ ਨੂੰ ਹਥਿਆਰ ਵਜੋਂ ਵਰਤ ਸਕਦਾ
ਕਿਹਾ, ਭਾਰਤ ਦੀ ਭਾਗੀਦਾਰੀ ਖੇਤਰੀ ਸਥਿਰਤਾ ਅਤੇ ਸ਼ਾਂਤੀ ਲਈ ਜ਼ਰੂਰੀ
ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਭਾਰਤ ਵਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਅਤੇ ਦੱਖਣੀ ਏਸ਼ੀਆ ‘ਚ ਭਾਰਤ ਦੀ ਭੂਗੋਲਿਕ ਅਤੇ ਰਣਨੀਤਕ ਸਥਿਤੀ ਬਾਰੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦੀਆਂ ਟਿੱਪਣੀਆਂ ਨੇ ਖੇਤਰੀ ਰਾਜਨੀਤੀ ਅਤੇ ਪਾਣੀ ਦੇ ਮੁੱਦਿਆਂ ਨੂੰ ਮੁੜ ਸੁਰਖ਼ੀਆਂ ‘ਚ ਲਿਆਂਦਾ ਹੈ।
ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਯੋਜਨਾ ਮੰਤਰੀ ਅਹਿਸਾਨ ਇਕਬਾਲ ਨੇ ਭਾਰਤ ਵਲੋਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਅਤੇ ਦੱਖਣੀ ਏਸ਼ੀਆ ‘ਚ ਭਾਰਤ ਦੀ ਭੂਗੋਲਿਕ ਅਤੇ ਰਣਨੀਤਕ ਸਥਿਤੀ ਬਾਰੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਦੀਆਂ ਟਿੱਪਣੀਆਂ ਨੇ ਖੇਤਰੀ ਰਾਜਨੀਤੀ ਅਤੇ ਪਾਣੀ ਦੇ ਮੁੱਦਿਆਂ ਨੂੰ ਮੁੜ ਸੁਰਖ਼ੀਆਂ ‘ਚ ਲਿਆਂਦਾ ਹੈ। ਇਕਬਾਲ ਨੇ ਚਿਤਾਵਨੀ ਦਿੱਤੀ ਕਿ ਪਾਕਿ ਨੂੰ ਹੁਣ ਇਸ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਭਾਰਤ ਲੋੜ ਦੇ ਸਮੇਂ ਪਾਣੀ ਰੋਕ ਕੇ ਉਸ ਨੂੰ ਹਥਿਆਰ ਵਜੋਂ ਵਰਤ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਕ ਤੱਟਵਰਤੀ ਦੇਸ਼ ਹੈ, ਜਿਥੋਂ ਨਦੀਆਂ ਵਹਿ ਕੇ ਪਾਕਿ ‘ਚ ਆਉਂਦੀਆਂ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਭੂਗੋਲਿਕ ਫ਼ਾਇਦੇ ਦਾ ਲਾਹਾ ਲੈਂਦੇ ਹੋਏ ਭਾਰਤ ਪਾਕਿ ਵਿਰੁੱਧ ਪਾਣੀ ਨੂੰ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿ ਦੇ ਯੋਜਨਾ ਮੰਤਰੀ ਦੇ ਬਿਆਨ ਤੋਂ ਸਪਸ਼ਟ ਸੰਕੇਤ ਮਿਲਦਾ ਹੈ ਕਿ ਇਸਲਾਮਾਬਾਦ ਪਾਣੀ ਦੀ ਸਪਲਾਈ ਬਾਰੇ ਚਿੰਤਤ ਹੈ, ਕਿਉਂਕਿ ਉਸ ਦੀ ਖੇਤੀਬਾੜੀ ਅਤੇ ਆਰਥਿਕਤਾ ਇਨ੍ਹਾਂ ਦਰਿਆਵਾਂ ‘ਤੇ ਬਹੁਤ ਜ਼ਿਆਦਾ ਨਿਰਭਰ ਹੈ।