22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਲੋਚਿਸਤਾਨ ’ਚ ਹਿੰਦੂ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ

ਬਲੋਚਿਸਤਾਨ ’ਚ ਹਿੰਦੂ ਵਪਾਰੀ ਦੀ ਗੋਲੀਆਂ ਮਾਰ ਕੇ ਹੱਤਿਆ

Ad Position 21
No active advertisement
ਅਜੀਤ ਡੈਸਕ 23-08-2026

ਅੰਮ੍ਰਿਤਸਰ, 22 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੇ ਨੋਸ਼ਕੀ ਕਸਬੇ ’ਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਹਿੰਦੂ ਵਪਾਰੀ ਰਾਕੇਸ਼ ਕੁਮਾਰ ਪੁੱਤਰ ਦੇਸ ਰਾਜ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਲੰਘੇ ਦਿਨ ਸ਼ੁੱਕਰਵਾਰ ਨੂੰ ਵਾਪਰੀ। ਨੋਸ਼ਕੀ ਬਾਜ਼ਾਰ ਦੇ ਕਾਦੀਰਾਬਾਦ ਸਟਾਪ ਖੇਤਰ ਵਿਚ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀ ਰਾਕੇਸ਼ ਕੁਮਾਰ ਦੀ ਦੁਕਾਨ ‘ਚ ਦਾਖਲ ਹੋਏ ਅਤੇ ਜਦੋਂ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਵਪਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਖੈਬਰ ਪਖਤੂਨਖਵਾ ਸੂਬਾਈ ਅਸੈਂਬਲੀ ਦੇ ਮੈਂਬਰ ਗੁਰਪਾਲ ਸਿੰਘ ਨੇ ਹੱਤਿਆ ਦੀ ਨਿੰਦਾ ਕਰਦੇ ਹੋਏ ਇਸ ਨੂੰ ਰਾਜ ਵਿਰੋਧੀ ਅਤੇ ਬਲੋਚਿਸਤਾਨ ਵਿਰੋਧੀ ਤੱਤਾਂ ਵਲੋਂ ਕੀਤੀ ਗਈ ਕਾਇਰਤਾਪੂਰਨ ਕਾਰਵਾਈ ਕਰਾਰ ਦਿੱਤਾ। ਗੁਰਪਾਲ ਸਿੰਘ ਨੇ ਕਿਹਾ ਕਿ ਹਿੰਦੂ ਭਾਈਚਾਰਾ ਸਦੀਆਂ ਤੋਂ ਬਲੋਚਿਸਤਾਨ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਏ. ਪੀ. ਕੇ. ਫਾਈਲ ਭੇਜ ਕੇ 85 ਹਜ਼ਾਰ ਦੀ ਠੱਗੀ, ਦਿੱਲੀ ਤੋਂ ਦੋ ਸਾਈਬਰ ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਚੰਡੀਗੜ੍ਹ ਦੇ ਲੇਖਕ ਸੁਖਵਿੰਦਰ ਸਿੰਘ ਰੂਫੀਕ ਦਾ ਕਾਵਿ ਸੰਗ੍ਰਹਿ ‘ਖਿਆਲਾਂ ਦੇ ਕੁੱਜੇ’ ਦਾ ਲੋਕ-ਅਰਪਣ
Ad Position 24