30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਿੰਧੂ ਜਲ ਸਮਝੌਤੇ ਦਾ ਸਤਿਕਾਰ ਕਰੇ ਭਾਰਤ, ਇਹ ਕੋਈ ਅਹਿਸਾਨ ਨਹੀਂ-ਰਿਜ਼ਵਾਨ ਸਈਦ ਸ਼ੇਖ਼

ਅੰਮ੍ਰਿਤਸਰ, 29 ਅਗਸਤ (ਸੁਰਿੰਦਰ ਕੋਛੜ)-ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਲਗਾਤਾਰ ਇਸ ਮਾਮਲੇ ਦਾ ਕੌਮਾਂਤਰੀਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ’ਚ ਪਾਕਿ ਦੇ ਰਾਜਦੂਤ ਰਿਜ਼ਵਾਨ ਸਈਦ ਸ਼ੇਖ਼ ਨੇ ਅਮਰੀਕੀ ਮੈਗਜ਼ੀਨ ‘ਚ ਇਕ ਲੇਖ ਲਿਖ ਕੇ ਭਾਰਤ ’ਤੇ ਕਈ ਗੰਭੀਰ ਦੋਸ਼ ਲਗਾਏ ਹਨ।

Ad Position 21
No active advertisement
ਪਾਕਿ ਰਾਜਦੂਤ ਰਿਜ਼ਵਾਨ ਸਈਦ ਸ਼ੇਖ਼। 30-08-2026
ਅੰਮ੍ਰਿਤਸਰ, 29 ਅਗਸਤ (ਸੁਰਿੰਦਰ ਕੋਛੜ)-ਸਿੰਧੂ ਜਲ ਸਮਝੌਤੇ ਨੂੰ ਲੈ ਕੇ ਪਾਕਿਸਤਾਨ ਲਗਾਤਾਰ ਇਸ ਮਾਮਲੇ ਦਾ ਕੌਮਾਂਤਰੀਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ’ਚ ਪਾਕਿ ਦੇ ਰਾਜਦੂਤ ਰਿਜ਼ਵਾਨ ਸਈਦ ਸ਼ੇਖ਼ ਨੇ ਅਮਰੀਕੀ ਮੈਗਜ਼ੀਨ ‘ਚ ਇਕ ਲੇਖ ਲਿਖ ਕੇ ਭਾਰਤ ’ਤੇ ਕਈ ਗੰਭੀਰ ਦੋਸ਼ ਲਗਾਏ ਹਨ। ਇਹ ਲੇਖ ਅਮਰੀਕਾ ’ਚ ਭਾਰਤੀ ਰਾਜਦੂਤ ਵਿਨੈ ਕਵਾਤਰਾ ਵਲੋਂ ਲਿਖੇ ਗਏ ਉਸ ਲੇਖ ਦੇ ਜਵਾਬ ’ਚ ਆਇਆ ਹੈ, ਜਿਸ ’ਚ ਭਾਰਤੀ ਰਾਜਦੂਤ ਨੇ ਪਾਕਿ ਦੇ ਰੁਖ਼ ਦੀ ਅਸਲੀਅਤ ਸਾਹਮਣੇ ਰੱਖੀ ਸੀ। ਦੂਜੇ ਪਾਸੇ, ਭਾਰਤ ਨੇ ਪਹਿਲਾਂ ਹੀ ਸਪਸ਼ਟ ਕੀਤਾ ਹੋਇਆ ਹੈ ਕਿ ਖ਼ੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ। ਪਾਕਿਸਤਾਨੀ ਰਾਜਦੂਤ ਰਿਜ਼ਵਾਨ ਸਈਦ ਸ਼ੇਖ਼ ਨੇ ਲਿਖਿਆ ਕਿ ਭਾਰਤੀ ਰਾਜਦੂਤ ਵਿਨੈ ਕਵਾਤਰਾ ਨੇ ਸਿੰਧੂ ਜਲ ਸਮਝੌਤੇ ਨੂੰ ਇਕ ਅਜਿਹੀ ਗ਼ੈਰ-ਬਰਾਬਰ ਵਿਵਸਥਾ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ’ਚ ਨਾਜਾਇਜ਼ ਛੋਟਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਵਲੋਂ ਲਿਖਿਆ ਗਿਆ ਲੇਖ ਇਤਿਹਾਸ ਅਤੇ ਸਮਝੌਤੇ ਦੇ ਢਾਂਚੇ ਬਾਰੇ ਭਰਮ ਫੈਲਾਉਂਦਾ ਹੈ। ਸ਼ੇਖ਼ ਅਨੁਸਾਰ ਅਪ੍ਰੈਲ 2025 ’ਚ ਸਮਝੌਤੇ ਨੂੰ ਮੁਅੱਤਲ ਰੱਖਣ ਦੇ ਇੱਕਤਰਫ਼ਾ ਫ਼ੈਸਲੇ ਨੂੰ ਪਿਛਲੀ ਤਰੀਕ ਤੋਂ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਕੌਮਾਂਤਰੀ ਕਾਨੂੰਨ ’ਚ ਕੋਈ ਆਧਾਰ ਨਹੀਂ ਹੈ। ਪਾਕਿਸਤਾਨੀ ਸਫ਼ੀਰ ਨੇ ਦਾਅਵਾ ਕੀਤਾ ਕਿ 1960 ’ਚ ਵਿਸ਼ਵ ਬੈਂਕ ਦੀ ਵਿਚੋਲਗੀ ਨਾਲ ਹੋਇਆ ਸਿੰਧੂ ਜਲ ਸਮਝੌਤਾ ਕੋਈ ਭਾਰਤ ਦੀ ਉਦਾਰਤਾ ਜਾਂ ਪਾਕਿਸਤਾਨ ਨੂੰ ਦਿੱਤੀ ਗਈ ਰਿਆਇਤ ਨਹੀਂ ਸੀ, ਸਗੋਂ ਦਹਾਕਿਆਂ ਦੀ ਗੱਲਬਾਤ ਤੋਂ ਬਾਅਦ ਕੀਤਾ ਗਿਆ ਇਕ ਕਾਨੂੰਨੀ ਤੌਰ ’ਤੇ ਪਾਬੰਦ ਸਮਝੌਤਾ ਸੀ। ਇਸ ਦਾ ਮੁੱਖ ਮਕਸਦ ਉਪਰਲੇ ਹਿੱਸੇ (ਅੱਪਸਟ੍ਰੀਮ) ਦੇ ਮਨਮਾਨੇ ਫ਼ੈਸਲਿਆਂ ਦੀ ਥਾਂ ਸਪਸ਼ਟ ਜ਼ਿੰਮੇਵਾਰੀਆਂ ਤੈਅ ਕਰਨਾ ਸੀ ਤਾਂ ਜੋ ਸਿੰਧੂ ਨਦੀ ਪ੍ਰਣਾਲੀ ’ਚ ਸਥਿਰਤਾ ਬਣੀ ਰਹੇ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤਿਆਂ ਵਲੋਂ ਨਿਹੰਗ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਅਗਲੀ ਖ਼ਬਰ ਜਗਤਾਰ ਸਿੰਘ ਤਾਰਾ ਵਲੋਂ ਦਿਲਾਵਰ ਸਿੰਘ ਦੀ ਸ਼ਹੀਦੀ ਵਰ੍ਹੇਗੰਢ ਅਕਾਲ ਤਖ਼ਤ ਸਾਹਿਬ ਵਿਖੇ ਮਨਾਉਣ ਦੀ ਅਪੀਲ
Ad Position 24