ਪੰਜਾਬ ’ਚ ਨਕਲੀ, ਮਿਲਾਵਟੀ ਪਨੀਰ ਅਤੇ ਦੁੱਧ ਰਹਿਤ ਪਨੀਰ ਦੀ ਵਰਤੋਂ ’ਤੇ ਪਾਬੰਦੀ
ਚੰਡੀਗੜ੍ਹ, 29 ਅਗਸਤ (ਸੁਖਵਿੰਦਰ ਸਿੰਘ ਸ਼ਾਨ)-ਕਮਿਸ਼ਨਰ ਫੂਡ ਅਤੇ ਡਰੱਗਜ਼ ਐਡਮਨਿਸਟ੍ਰੇਸ਼ਨ ( ਖਾਧ ਪਦਾਰਥ ਅਤੇ ਨਸ਼ੇ ਪ੍ਰਬੰਧਨ) ਪੰਜਾਬ ਵਲੋਂ ਸੂਬੇ ਵਿਚ ਨਕਲੀ, ਮਿਲਾਵਟੀ ਪਨੀਰ ਜਾਂ ਐਨਾਲਾਗ ਪਨੀਰ ਵੇਚਣ, ਜਮ੍ਹਾਂ ਕਰਨ, ਵੰਡ ਕਰਨ ਅਤੇ ਢੋਅ ਢੁਆਈ ਕਰਨ ’ਤੇ ਇਕ ਸਾਲ ਲਈ ਸਖ਼ਤ ਪਾਬੰਦੀ ਲਾਈ ਗਈ ਹੈ। ਜੇਕਰ ਦੁਕਾਨ, ਹੋਟਲ, ਢਾਬਾ, ਰੈਸਟੋਰੈਂਟ ਮਾਲਕ ਲਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਖ਼ਿਲਾਫ਼ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ 2006 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ, 29 ਅਗਸਤ (ਸੁਖਵਿੰਦਰ ਸਿੰਘ ਸ਼ਾਨ)-ਕਮਿਸ਼ਨਰ ਫੂਡ ਅਤੇ ਡਰੱਗਜ਼ ਐਡਮਨਿਸਟ੍ਰੇਸ਼ਨ ( ਖਾਧ ਪਦਾਰਥ ਅਤੇ ਨਸ਼ੇ ਪ੍ਰਬੰਧਨ) ਪੰਜਾਬ ਵਲੋਂ ਸੂਬੇ ਵਿਚ ਨਕਲੀ, ਮਿਲਾਵਟੀ ਪਨੀਰ ਜਾਂ ਐਨਾਲਾਗ ਪਨੀਰ ਵੇਚਣ, ਜਮ੍ਹਾਂ ਕਰਨ, ਵੰਡ ਕਰਨ ਅਤੇ ਢੋਅ ਢੁਆਈ ਕਰਨ ’ਤੇ ਇਕ ਸਾਲ ਲਈ ਸਖ਼ਤ ਪਾਬੰਦੀ ਲਾਈ ਗਈ ਹੈ। ਜੇਕਰ ਦੁਕਾਨ, ਹੋਟਲ, ਢਾਬਾ, ਰੈਸਟੋਰੈਂਟ ਮਾਲਕ ਲਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਕਰਦਾ ਹੈ, ਤਾਂ ਉਸ ਖ਼ਿਲਾਫ਼ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ 2006 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੰਨਿਆਂ ਜਾਂਦਾ ਹੈ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਪੰਜਾਬ ਵਿਚ ਦੁੱਧ ਪਨੀਰ ਦੀ ਮੰਗ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਸ ਲਈ ਸੂਬੇ ਵਿਚ ਨਕਲੀ, ਮਿਲਾਵਟੀ ਜਾਂ ਐਨਾਲਾਗ ਪਨੀਰ ਦੀ ਵਿੱਕਰੀ ਵੀ ਵੱਧ ਜਾਂਦੀ ਹੈ। ਐਨਾਲਾਗ ਪਨੀਰ ਇਕ ਸਸਤਾ, ਫ਼ੈਕਟਰੀਆਂ ਵਿਚ ਬਣਾਇਆ ਜਾਂਦਾ ਪਨੀਰ ਹੈ, ਜਿਸ ਦੇ ਲਈ ਅਸਲੀ ਦੁੱਧ ਦੀ ਬਜਾਏ ਪਾਮ ਤੇਲ, ਉਦਯੋਗਿਕ ਸਟਾਰਚ ਅਤੇ ਰਸਾਇਣਿਕ ਤੱਤਾਂ ਵਾਲੇ ਬਨਸਪਤੀ ਤੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੇ ਹਾਨੀਕਾਰਕ ਪਨੀਰ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਕਮਿਸ਼ਨਰ ਫੂਡ ਅਤੇ ਡਰੱਗਜ਼ ਪ੍ਰਬੰਧਨ ਪੰਜਾਬ ਵਲੋਂ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ 2006 ਦੀ ਧਾਰਾ 30 (2) (ਏ) ਦੇ ਤਹਿਤ ਪਾਬੰਦੀਆਂ ਲਾਈਆਂ ਗਈਆਂ ਹਨ ਅਤੇ ਇਨ੍ਹਾਂ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ।