ਸੰਸਦ ਮੈਂਬਰ ਧਰਮਵੀਰ ਗਾਂਧੀ ਦਾ ਵੋਟਰ ਸੂਚੀ ’ ਚੋਂ ਨਾਂਅ ਗ਼ਾਇਬ
ਪਟਿਆਲਾ, 3 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਤੋਂ ਸਾੰਸਦ ਮੈਂਬਰ ਧਰਮਵੀਰ ਗਾਂਧੀ ਦਾ ਵੋਟਰ ਸੂਚੀ ’ਚੋਂ ਨਾਂਅ ਗ਼ਾਇਬ ਹੋਣ ਕਾਰਨ ਇਕ ਨਵੀਂ ਚਰਚਾ ਛਿੜ ਚੁੱਕੀ ਹੈ । ਦੋ ਵਾਰ ਲੋਕ ਸਭਾ ਚੋਣਾਂ ਜਿੱਤਣ ਦੇ ਬਾਵਜੂਦ ਵੋਟਰ ਸੂਚੀ ਵਿਚ ਨਾਂਅ ਨਹੀਂ ਹੋਣਾ ਜਿੱਥੇ ਡਾ.
ਪਟਿਆਲਾ, 3 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਤੋਂ ਸਾੰਸਦ ਮੈਂਬਰ ਧਰਮਵੀਰ ਗਾਂਧੀ ਦਾ ਵੋਟਰ ਸੂਚੀ ’ਚੋਂ ਨਾਂਅ ਗ਼ਾਇਬ ਹੋਣ ਕਾਰਨ ਇਕ ਨਵੀਂ ਚਰਚਾ ਛਿੜ ਚੁੱਕੀ ਹੈ । ਦੋ ਵਾਰ ਲੋਕ ਸਭਾ ਚੋਣਾਂ ਜਿੱਤਣ ਦੇ ਬਾਵਜੂਦ ਵੋਟਰ ਸੂਚੀ ਵਿਚ ਨਾਂਅ ਨਹੀਂ ਹੋਣਾ ਜਿੱਥੇ ਡਾ. ਗਾਂਧੀ ਲਈ ਹੈਰਾਨੀਜਨਕ ਹੈ ਉੱਥੇ ਹੀ ਚੋਣ ਕਮਿਸ਼ਨ ਨੇ ਆਪਣੀ ਅੰਤਿਮ ਵੋਟਰ ਸੂਚੀ ਤਹਿਤ ਮੁੜ ਦਰੁਸਤ ਕੀਤੀਆਂ ਖਰੜਾ ਵੋਟਰ ਸੂਚੀਆਂ ਜਾਰੀ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਨਾਂਅ ਇਸ ਸੂਚੀ ਵਿਚ ਸ਼ਾਮਿਲ ਨਾ ਹੋਣਾ ਸਵਾਲਾਂ ਦੇ ਘੇਰੇ ’ਚ ਹੈ । ਇਸ ਗੱਲ ਦੀ ਪੁਸ਼ਟੀ ਕਰਦਿਆਂ, ਸੀਨੀਅਰ ਕਾਂਗਰਸੀ ਆਗੂ ਅਤੇ ਮੌਜੂਦਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਵੋਟਰ ਸੂਚੀ ’ਚੋਂ ਮੇਰੇ ਪਰਿਵਾਰ ਦੀਆਂ ਵੋਟਾਂ, ਜਿਨ੍ਹਾਂ ਵਿਚ ਮੇਰੀ ਆਪਣੀ ਵੋਟ ਵੀ ਸ਼ਾਮਿਲ ਹੈ, ਗ਼ਾਇਬ ਹਨ। ਉਨ੍ਹਾਂ ਕਿਹਾ ਕਿ ਮੈਂ ਇਸੇ ਪਤੇ ’ਤੇ ਕਰੀਬ ਸੰਨ 2000 ਤੋਂ ਰਹਿ ਰਿਹਾ ਹਾਂ ਅਤੇ ਇੱਥੋਂ ਹੀ ਮੈਂ ਤਿੰਨ ਲੋਕ ਸਭਾ ਚੋਣਾਂ ਲੜੀਆਂ ਜਿਨ੍ਹਾਂ ’ਚੋਂ ਇਸੇ ਘਰ ਤੋਂ ਮੈਂ ਦੋ ਵਾਰ ਜਿੱਤ ਪ੍ਰਾਪਤ ਕੀਤੀ ਹੈ । ਇਹ ਘਰ ਮੇਰੇ ਸਾਰੇ ਸਰਕਾਰੀ ਰਿਕਾਰਡਾਂ ਵਿਚ ਮੇਰਾ ਸਥਾਈ ਪਤਾ ਰਿਹਾ ਹੈ। ਇਸ ਦੇ ਬਾਵਜੂਦ ਵੀ ਮੇਰਾ ਤੇ ਮੇਰੇ ਪਰਿਵਾਰਕ ਮੈਂਬਰਾਂ ਦਾ ਨਾਂਅ ਵੋਟਰ ਸੂਚੀ ਵਿਚੋਂ ਗ਼ਾਇਬ ਹੈ । ਡਾ. ਗਾਂਧੀ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਇਤਰਾਜ਼ ਦਰਜ ਕਰਵਾ ਦਿੱਤੇ ਹਨ ਤੇ ਲੋੜੀਂਦੇ ਦਸਤਾਵੇਜ਼ ਜਮਾਂ ਕਰਵਾ ਦਿੱਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਨਾਂਅ ਅੰਤਿਮ ਵੋਟਰ ਸੂਚੀ ਵਿਚ ਦੁਬਾਰਾ ਸ਼ਾਮਿਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਮੈਂ ਕੱਲ੍ਹ ਡੀ.ਸੀ.-ਕਮ-ਡੀ.ਈ.ਓ. ਦੇ ਦਫ਼ਤਰ ਵਿਖੇ ਆਪਣੇ, ਆਪਣੀ ਪਤਨੀ, ਪੁੱਤਰ ਤੇ ਆਪਣੀ ਧੀ ਲਈ ਪਾਸਪੋਰਟ, 10ਵੀਂ ਜਮਾਤ ਦਾ ਸਰਟੀਫਿਕੇਟ ਅਤੇ ਹੋਰ ਸੰਬੰਧਿਤ ਦਸਤਾਵੇਜ਼ ਜਮਾਂ ਕਰਵਾਏ ਹਨ । ਮਿਲੀ ਜਾਣਕਾਰੀ ਅਨੁਸਾਰ ਡਾ. ਗਾਂਧੀ ਨੂੰ ਸੂਚਿਤ ਕੀਤਾ ਗਿਆ ਹੈ ਕਿ 2003 ਦੀ ਵੋਟਰ ਸੂਚੀ ਵਿਚ ਉਨ੍ਹਾਂ ਦੇ ਵੇਰਵੇ ਪੰਜਾਬ ਵਿਚ ਵੋਟਰ ਸੂਚੀ ਸੋਧ ਪ੍ਰਕਿਰਿਆ ਦੌਰਾਨ ਉਨ੍ਹਾਂ ਵਲੋਂ ਜਮਾਂ ਕਰਵਾਏ ਗਏ ਦਸਤਾਵੇਜ਼ਾਂ ਨਾਲ ਮੇਲ ਨਹੀਂ ਖਾਂਦੇ।