04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਗੋਲੀ ਚੱਲਣ ਕਾਰਨ ਏ.ਐਸ.ਆਈ. ਦੀ ਮੌਤ

ਨਵਾਂਸ਼ਹਿਰ, 3 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸਾਬਕਾ ਡੀ. ਜੀ.

Ad Position 21
repet_subhas-goyals [Copy P29]
ਉਂਕਾਰ ਸਿੰਘ ਦੀ ਪੁਰਾਣੀ ਤਸਵੀਰ। 04-09-2026
ਨਵਾਂਸ਼ਹਿਰ, 3 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸਾਬਕਾ ਡੀ.ਜੀ.ਪੀ. ਪੰਜਾਬ ਪੁਲਿਸ ਸ਼ੁਕਲਾ ਦੀ ਸੁਰੱਖਿਆ ਡਿਊਟੀ ਨਿਭਾਅ ਰਹੇ ਏ.ਐਸ.ਆਈ. ਉਂਕਾਰ ਸਿੰਘ ਦੀ ਡਿਊਟੀ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ। ਏ. ਐਸ. ਆਈ. ਉਂਕਾਰ ਸਿੰਘ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਟਕੜ ਖੁਰਦ ਦੇ ਵਸਨੀਕ ਸਨ। ਸਾਬਕਾ ਸਰਪੰਚ ਰਾਮ ਲੁਭਾਇਆ ਨੇ ਦੱਸਿਆ ਕਿ ਏ. ਐਸ. ਆਈ. ਉਂਕਾਰ ਸਿੰਘ ਸਵੇਰੇ ਡਿਊਟੀ ’ਤੇ ਪਹੁੰਚੇ ਸਨ। ਇਸ ਦੌਰਾਨ ਸੁਰੱਖਿਆ ਲਈ ਉਨ੍ਹਾਂ ਨੂੰ ਦਿੱਤਾ ਗਿਆ ਆਟੋਮੈਟਿਕ ਹਥਿਆਰ ਅਚਾਨਕ ਜ਼ਮੀਨ ’ਤੇ ਡਿੱਗ ਗਿਆ, ਜਿਸ ਕਾਰਨ ਉਸ ਵਿਚੋਂ ਗੋਲੀਆਂ ਚੱਲ ਗਈਆਂ। ਇਸ ਹਾਦਸੇ ਵਿਚ ਏ.ਐਸ.ਆਈ. ਉਂਕਾਰ ਸਿੰਘ ਨੂੰ ਕਈ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਬੇਟੀ ਵਿਦੇਸ਼ ਵਿਚ ਹੈ ਅਤੇ ਉਸ ਦੇ ਭਾਰਤ ਪਹੁੰਚਣ ਉਪਰੰਤ ਪਰਸੋਂ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗਾਇਕ ਤੇ ਗੀਤਕਾਰ ਦੀ ਖ਼ੂਨ ਨਾਲ ਲਥਪਥ ਲਾਸ਼ ਘਰ ’ਚੋਂ ਬਰਾਮਦ ਕਈ ਦਿਨਾਂ ਤੋਂ ਲਾਪਤਾ ਸੀ ਗਾਇਕ ਬਲਜੀਤ ਸਿੰਘ ਅਗਲੀ ਖ਼ਬਰ ਸ੍ਰੀ ਨਨਕਾਣਾ ਸਾਹਿਬ ਵਿਖੇ ਪੰਜਵੇਂ ਪਾਤਿਸ਼ਾਹ ਨਾਲ ਸੰਬੰਧਿਤ ਗੁਰਦੁਆਰੇ ਨੂੰ ਢਾਹ ਕੇ ਬਣਾਈ ਹਵੇਲੀ
Ad Position 24