10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਿਵਲ ਹਸਪਤਾਲ ਧੂਰੀ ਨੂੰ ਸਿਹਤ ਵਿਭਾਗ ਵਲੋਂ ਦੂਜੀ ਵਾਰ ਮਰੀਜ਼ ਦੇਖਭਾਲ ਪ੍ਰੋਗਰਾਮ ਬਦਲੇ ਸੂਬੇ ਭਰ ਵਿਚੋਂ ਮਿਲਿਆ ਪਹਿਲਾ ਸਥਾਨ

ਧੂਰੀ 10 ਸਤੰਬਰ (ਸੰਜੇ ਲਹਿਰੀ) ਸਿਵਲ ਹਸਪਤਾਲ ਧੂਰੀ ਦੇ ਐਸ. ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਧੂਰੀ 10 ਸਤੰਬਰ (ਸੰਜੇ ਲਹਿਰੀ) ਸਿਵਲ ਹਸਪਤਾਲ ਧੂਰੀ ਦੇ ਐਸ.ਐਮ.ਓ. ਡਾ ਸੰਜੀਵ ਅਰੋੜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਖ-ਵੱਖ ਪਿੰਡਾਂ ਵਿਚ ਸਿਵਲ ਹਸਪਤਾਲ ਦੇ ਸਟਾਫ਼ ਆਸ਼ਾ ਵਰਕਰਾਂ ਆਦਿ ਦੇ ਸਹਿਯੋਗ ਸੀ. ਸੀ. ਪੀ. ਪ੍ਰੋਗਰਾਮ (ਕੇਅਰ ਕੰਪੇਨੀਅਨ ਪ੍ਰੋਗਰਾਮ) ਮਰੀਜ਼ਾਂ ਦੀ ਦੇਖਭਾਲ ਸਾਥੀ ਪ੍ਰੋਗਰਾਮ ਤਹਿਤ ਸਿਵਲ ਹਸਪਤਾਲ ਧੂਰੀ ਵਿਖੇ ਖ਼ਾਸ ਤੌਰ ’ਤੇ ਗਰਭਵਤੀ ਔਰਤਾਂ ਤੇ ਹੋਰ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਸਬੰਧੀ ਲਗਾਏ ਗਏ ਜਾਗਰੂਕਤਾ ਕੈਂਪਾਂ ਦੇ ਬਦਲੇ ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਧੂਰੀ ਨੂੰ ਮਰੀਜ਼ ਦੇਖਭਾਲ ਪ੍ਰੋਗਰਾਮ ਦੇ ਤਹਿਤ ਪੰਜਾਬ ਵਿਚੋਂ ਦੂਜੀ ਵਾਰ ਪਹਿਲਾ ਸਥਾਨ ਦਿੱਤਾ ਗਿਆ ਹੈ। ਡਾਕਟਰ ਅਰੋੜਾ ਨੇ ਦੱਸਿਆ ਕਿ ਅਪ੍ਰੈਲ 2026 ਵਿਚ ਸਿਵਲ ਹਸਪਤਾਲ ਧੂਰੀ ਸੀ.ਸੀ.ਪੀ. ਪ੍ਰੋਗਰਾਮ ਤਹਿਤ ਪੰਜਾਬ ਵਿਚ 18ਵੇਂ ਨੰਬਰ ’ਤੇ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਨਰਸਿੰਗ ਸਿਸਟਰ ਨਰਿੰਦਰ ਕੌਰ, ਸਿਸਟਰ ਰਜਨੀਸ਼ ਕੌਰ, ਏ.ਐਨ.ਐਮ., ਵੀਰਪਾਲ ਕੌਰ, ਸਟਾਫ਼ ਗੁਰਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਭੁਪਿੰਦਰ ਕੌਰ ਆਦਿ ਦੇ ਸਹਿਯੋਗ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੀ. ਸੀ. ਪੀ. ਪ੍ਰੋਗਰਾਮ ਬਾਰੇ ਜਾਣੂ ਕਰਵਾਇਆ ਗਿਆ ਸੀ ਤੇ ਦੂਜੀ ਵਾਰ ਅਗਸਤ ਮਹੀਨੇ ਦੌਰਾਨ ਮਰੀਜ਼ ਦੇਖਭਾਲ ਪ੍ਰੋਗਰਾਮ ਬਾਰੇ ਸੂਬੇ ਭਰ ਵਿਚ ਸਭ ਤੋਂ ਵੱਧ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਜਾਗਰੂਕ ਕੀਤਾ ਗਿਆ ਹੈ। ਐਸ. ਐਮ.ਓ. ਅਰੋੜਾ ਵੱਲੋਂ ਅੱਜ ਸੀ.ਸੀ.ਪੀ. ਪ੍ਰੋਗਰਾਮ ਨੂੰ ਸਫਲ ਬਣਾਉਣ ਵਾਲੇ ਸਮੁੱਚੇ ਮਿਹਨਤੀ ਸਟਾਫ਼ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਕਲਰਕ ਜਸਬੀਰ ਸਿੰਘ, ਕੁਲਜੀਤ ਸ਼ਰਮਾ ਅਤੇ ਮੈਡਮ ਹਰਮਨ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਮੇਤ ਹਰਿਆਣਾ ਅਤੇ ਰਾਜਸਥਾਨ ਦੇ ਪਿੰਡਾਂ ’ ਚ ਦੁੱਧ ਦਾ ਭਾਅ ਵਧਾਉਣ ਲਈ ਲਾਮਬੰਦੀ ਸੱਤਪਾਲ ਸਿੰਘ ਸਿਵੀਆਂ ਅਗਲੀ ਖ਼ਬਰ ਅਧਿਆਪਕ ਜਥੇਬੰਦੀਆਂ ਵਲੋਂ ਅਧਿਆਪਕਾਂ ’ਤੇ ਥੋਪੇ ਜਾਂਦੇ ਗੈਰ ਵਿੱਦਿਅਕ ਕੰਮਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ
Ad Position 24