ਸੁਨਾਮ ਨੇੜਲੇ ਪਿੰਡ ਜਖੇਪਲ ’ਚ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ
ਸੁਨਾਮ ਊਧਮ ਸਿੰਘ ਵਾਲਾ, ਜਖੇਪਲ, 13 ਸਤੰਬਰ (ਭੁੱਲਰ, ਧਾਲੀਵਾਲ, ਸੱਗੂ, ਸਿੱਧੂ)-ਨੇੜਲੇ ਪਿੰਡ ਹੰਬਲਵਾਸ ਜਖੇਪਲ ਦੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪੁਲਿਸ ਥਾਣਾ ਚੀਮਾ ਦੇ ਐਸ.
ਲ
ਲਖਵਿੰਦਰ ਸਿੰਘ ਉਰਫ ਲੱਖਾ ਦੀ ਪੁਰਾਣੀ ਤਸਵੀਰ।
14-09-2026
ਸੁਨਾਮ ਊਧਮ ਸਿੰਘ ਵਾਲਾ, ਜਖੇਪਲ, 13 ਸਤੰਬਰ (ਭੁੱਲਰ, ਧਾਲੀਵਾਲ, ਸੱਗੂ, ਸਿੱਧੂ)-ਨੇੜਲੇ ਪਿੰਡ ਹੰਬਲਵਾਸ ਜਖੇਪਲ ਦੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਪੁਲਿਸ ਥਾਣਾ ਚੀਮਾ ਦੇ ਐਸ. ਐਚ. ਓ. ਇੰਸਪੈਕਟਰ ਯੁਗੇਸ਼ ਕੁਮਾਰ ਨੇ ਦੱਸਿਆ ਕਿ ਚੀਮਾ ਪੁਲਿਸ ਨੂੰ ਅੱਜ ਸਵੇਰੇ ਇਤਲਾਹ ਮਿਲੀ ਸੀ ਕਿ ਜਖੇਪਲ ਤੋਂ ਪਿੰਡ ਕੋਟੜਾ ਅਮਰੂ ਜਾਣ ਵਾਲੀ ਸੜਕ ’ਤੇ ਬਣੇ ਸਰਹੰਦ ਚੋਅ ਦੇ ਪੁਲ ਨੇੜੇ ਪਟੜੀ ਤੇ ਇਕ ਨੌਜਵਾਨ ਦੀ ਖੂਨ ਨਾਲ ਲੱਥਪੱਥ ਹੋਈ ਲਾਸ਼ ਪਈ ਹੈ। ਉਨ੍ਹਾਂ ਕਿਹਾ ਕਿ ਜਿਸ ਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਖਾ (30) ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਹੰਬਲਵਾਸ ਜਖੇਪਲ ਵਜੋਂ ਹੋਈ, ਜਿਸ ਦੀ ਗਰਦਨ ਅਤੇ ਚਿਹਰੇ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਨਾਮ ਦੀ ਮੌਰਚਰੀ ਵਿਚ ਰਖਵਾਕੇ ਜਾਂਚ ਪੜ੍ਹਤਾਲ ਸ਼ੁਰੂ ਕਰ ਦਿੱਤੀ ਗਈ। ਇੰਸਪੈਕਟਰ ਯੁਗੇਸ਼ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।