13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਪਾਲ਼ੀ ਝੋਨੇ ਦੀ ਫ਼ਸਲ ਨੂੰ ਹੁਣ ਪੀਲੀ ਡੋਡੀ ਨੇ ਝੰਬਿਆ ‘ਪੀਲੀ ਡੋਡੀ’ ’ਤੇ ਨਹੀਂ ਕਰਦੀ ਕੋਈ ਵੀ ਦਵਾਈ ਕੰਮ/ਕਿਸਾਨ ਵੇਖੋ-ਵੇਖੀ ਸਪਰੇਆਂ ਨਾ ਕਰਨ-ਖ਼ੇਤੀਬਾੜੀ ਮਾਹਿਰ

ਮਾਲੇਰਕੋਟਲਾ, 13 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸੂਬੇ ਅੰਦਰ ਅਗੇਤੇ ਝੋਨੇ ਦੀ ਫ਼ਸਲ ਕਰੀਬ 3 ਮਹੀਨੇ ਦਾ ਸਮਾਂ ਪਾਰ ਕਰਕੇ ਆਪਣੇ ਭਰ ਜੋਬਨ ਵੱਲ ਵੱਧ ਰਹੀ ਹੈ। ਕਿਸਾਨ ਵਰਗ ਨੂੰ ਹੱਡ-ਭੰਨਵੀ ਮਿਹਨਤ ਤੋਂ ਬਾਅਦ ‘ਆਹ ਦਿਨ’ ਵੇਖਣੇ ਨਸੀਬ ਹੁੰਦੇ ਹਨ।

Ad Position 21
repet_subhas-goyals [Copy P29]
ਪੀਲੀ ਡੋਡੀ ਗ੍ਰਸਤ ਝੋਨੇ ਦੀ ਫ਼ਸਲ ਦੀਆਂ ਤਸਵੀਰਾਂ। 14-09-2026
ਮਾਲੇਰਕੋਟਲਾ, 13 ਸਤੰਬਰ (ਮਨਜਿੰਦਰ ਸਿੰਘ ਸਰੌਦ)- ਸੂਬੇ ਅੰਦਰ ਅਗੇਤੇ ਝੋਨੇ ਦੀ ਫ਼ਸਲ ਕਰੀਬ 3 ਮਹੀਨੇ ਦਾ ਸਮਾਂ ਪਾਰ ਕਰਕੇ ਆਪਣੇ ਭਰ ਜੋਬਨ ਵੱਲ ਵੱਧ ਰਹੀ ਹੈ। ਕਿਸਾਨ ਵਰਗ ਨੂੰ ਹੱਡ-ਭੰਨਵੀ ਮਿਹਨਤ ਤੋਂ ਬਾਅਦ ‘ਆਹ ਦਿਨ’ ਵੇਖਣੇ ਨਸੀਬ ਹੁੰਦੇ ਹਨ। ਜਿਉਂ-ਜਿਉਂ ਝੋਨੇ ਦੀ ਫ਼ਸਲ ਵਾਢੀ ਲਈ ਤਿਆਰ ਹੋ ਰਹੀ ਹੈ ਤਿਉਂ-ਤਿਉਂ ਕਈ ਖੇਤਰਾਂ ਦੇ ਅੰਦਰ ਫ਼ਸਲ ਨੂੰ ਬਿਮਾਰੀਆਂ ਵਲੋਂ ਆਪਣੀ ਗ੍ਰਿਫ਼ਤ ਵਿਚ ਲੈ ਕੇ ਉਸ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਖੇਤੀ ਸੈਕਟਰ ਦੇ ਅੰਦਰ ਅਕਸਰ ਇੱਕ ਗੱਲ ਵੇਖੀ ਜਾ ਰਹੀ ਹੈ ਕਿ ਕਿਸੇ ਵੀ ਸਵੇਰ ਦਾ ਸੂਰਜ ਕਿਸਾਨ ਵਰਗ ਦੀ ਲਈ ਕੋਈ ਸੁੱਖ ਦਾ ਸੁਨੇਹਾ ਲੈ ਕੇ ਨਹੀਂ ਚੜ੍ਹਦਾ। ਪਿਛਲੇ ਲੰਬੇ ਸਮੇਂ ਤੋਂ ਖੇਤੀ ਸੈਕਟਰ ਦੇ ਅੰਦਰ ਇਹ ਵਰਤਾਰਾ ਜਾਰੀ ਹੈ । ਕੁਝ ਸਮਾਂ ਪਹਿਲਾਂ ਤੱਕ ਤਾਂ ਇਸ ਵਰ੍ਹੇ ਮੀਂਹ ਘੱਟ ਪੈਣ ਦੇ ਚੱਲਦਿਆਂ ਕਿਸਾਨਾਂ ਦੀ ਮਿਹਨਤ-ਮੁਸ਼ੱਕਤ ਤੋਂ ਬਾਅਦ ਬੀਜੀ ਫ਼ਸਲ ਨੂੰ ਪੱਤਾ ਲਪੇਟ ਸੁੰਡੀ ਨੇ ਆਪਣਾ ਲਪੇਟਾ ਮਾਰ ਕੇ ਕਾਫੀ ਨੁਕਸਾਨ ਕੀਤਾ ਸੀ । ਹੁਣ ਕਈ ਇਲਾਕਿਆਂ ਦੇ ਅੰਦਰ ਝੋਨੇ ਦੀ ਅਗੇਤੀ ਫ਼ਸਲ ਨੂੰ ਹਲਦੀ ਰੰਗੀ ‘ਪੀਲੀ ਡੋਡੀ’ (ਫਾਲਸ ਸਮੱਟ) ਨੇ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਖੇਤੀਬਾੜੀ ਮਾਹਰਾਂ ਅਨੁਸਾਰ ‘ਪੀਲੀ ਡੋਡੀ’ ਦੇ ਝੋਨੇ ਦੀ ਫ਼ਸਲ ਨੂੰ ਪੈਣ ਦਾ ਵੱਡਾ ਕਾਰਨ ਜ਼ਿਆਦਾ ਪਾਣੀ ਜਾਂ ਜ਼ਿਆਦਾ ਖਾਦ ਦੱਸੀ ਜਾ ਰਹੀ ਹੈ। ਇਸ ਦਾ ਬਹੁਤਾ ਅਸਰ ਵੀ ਉਨ੍ਹਾਂ ਖੇਤਾਂ ਵਿਚ ਵੇਖਿਆ ਜਾ ਰਿਹਾ ਜਿੱਥੇ ਜਿਆਦਾ ਪਾਣੀ ਖੜ੍ਹਦਾ ਹੈ ਤੇ ਝੋਨੇ ਦੀ ਫ਼ਸਲ ਵੱਧ ਖਾਦ ਪਾਉਣ ਕਾਰਨ ਤਕੜੀ ਹੈ। ਪੀਲੀ ਡੋਡੀ ਜ਼ਿਆਦਾਤਰ ਪੀ.ਆਰ. 126 ਝੋਨੇ ਨੂੰ ਪ੍ਰਭਾਵਿਤ ਕਰ ਰਹੀ ਹੈ। ਹੈਰਾਨੀਜਨਕ ਤੱਥ ਇਹ ਹੈ ਕਿ ਇਸ ’ਤੇ ਕੋਈ ਵੀ ਦਵਾਈ ਅਸਰ ਨਹੀਂ ਕਰਦੀ ਕਿਉਂਕਿ ਇੱਕ ਵਾਰ ਜਿਹੜਾ ਦਾਣਾ ਫੁੱਲ ਕੇ ਫ਼ਟ ਗਿਆ ਉਸ ਦਾ ਕੋਈ ਇਲਾਜ ਨਹੀਂ ਹੈ। ਖੇਤੀਬਾੜੀ ਮਾਹਿਰਾਂ ਦਾ ਆਖਣਾ ਹੈ ਕਿ ਕਿਸਾਨਾਂ ਨੂੰ ਵੇਖੋ-ਵੇਖੀ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇੱਕ ਵਾਰ ਜਿਹੜਾ ਦਾਣਾ ਫਟ ਗਿਆ ਉਸ ਦਾ ਕੋਈ ਹੱਲ ਨਹੀਂ। ਇਸ ਲਈ ਪਹਿਲਾਂ ਧਿਆਨ ਰੱਖਣਾ ਜ਼ਰੂਰੀ ਹੈ। ਉੱਘੇ ਕਿਸਾਨ ਆਗੂ ਚੇਅਰਮੈਨ ਪ੍ਰਦੱਮਨ ਸਿੰਘ ਦਲੇਲਗੜ੍ਹ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਜਥੇਦਾਰ ਸੇਰ ਸਿੰਘ ਭੋਗੀਵਾਲ, ਪਰਨਜੀਤ ਸਿੰਘ ਰੰਗੀ ਤੇ ਸੁਖਵਿੰਦਰ ਸਿੰਘ ਚੂੰਘਾਂ ਨੇ ਆਖਿਆ ਕਿ ਸੂਬੇ ਦੀ ਕਿਸਾਨੀ ਦੀ ਬਦਕਿਸਮਤੀ ਹੈ ਕਿ ਹਰ ਵਰ੍ਹੇ ਕੋਈ ਨਾ ਕੋਈ ਬਿਮਾਰੀ ਫਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਕਰਜ਼ੇ ਦੀ ਦਲ-ਦਲ ਵਿਚ ਧਸੀ ਕਿਸਾਨੀ ਨੂੰ ਸੱਟ ਮਾਰਦੀ ਹੈ ਜਿਸ ਨਾਲ ਜਿੱਥੇ ਫਸਲ ਦਾ ਨੁਕਸਾਨ ਹੁੰਦਾ ਹੈ ਉੱਥੇ ਹੀ ਕਿਸਾਨ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਥਾਣਾ ਸਿਟੀ ਜਲਾਲਾਬਾਦ ’ ਚ ਧਮਾਕਾ ਐੱਸ . ਐੱਸ . ਪੀ . ਫ਼ਾਜ਼ਿਲਕਾ , ਬੀ . ਐੱਸ . ਐੱਫ਼ . ਤੇ ਫੋਰੈਂਸਿਕ ਟੀਮਾਂ ਵਲੋਂ ਜਾਂਚ... ਅਗਲੀ ਖ਼ਬਰ ਸੁਨਾਮ ਨੇੜਲੇ ਪਿੰਡ ਜਖੇਪਲ ’ਚ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ
Ad Position 24