14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਥਾਣਾ ਸਿਟੀ ਜਲਾਲਾਬਾਦ ’ ਚ ਧਮਾਕਾ ਐੱਸ . ਐੱਸ . ਪੀ . ਫ਼ਾਜ਼ਿਲਕਾ , ਬੀ . ਐੱਸ . ਐੱਫ਼ . ਤੇ ਫੋਰੈਂਸਿਕ ਟੀਮਾਂ ਵਲੋਂ ਜਾਂਚ ਸ਼ੁਰੂ ਪੁਲਿਸ ਅਧਿਕਾਰੀ ਗਰਨੇਡ ਧਮਾਕੇ ਤੋਂ ਕਰ ਰਹੇ ਇਨਕਾਰ

ਜਲਾਲਾਬਾਦ, 13 ਸਤੰਬਰ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਅੱਜ ਤੜਕੇ ਸਵੇਰੇ ਥਾਣਾ ਸਿਟੀ ਜਲਾਲਾਬਾਦ ਵਿਖੇ ਕਿਸੇ ਤਰ੍ਹਾਂ ਦਾ ਧਮਾਕਾ ਹੋਣ ਦੀ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿਚ ਹਲਚਲ ਪੈਦਾ ਹੋ ਗਈ । ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਦੇ ਮੁੱਖ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਥਾਣੇ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

Ad Position 21
repet_subhas-goyals [Copy P29]
ਥਾਣਾ ਸਿਟੀ ਜਲਾਲਾਬਾਦ ਅੰਦਰ ਜਾਂਚ ਕਰਦੇ ਹੋਏ ਮੁਲਾਜ਼ਮ। ਤਸਵੀਰ : ਜਤਿੰਦਰ ਪਾਲ ਸਿੰਘ 14-09-2026
ਜਲਾਲਾਬਾਦ, 13 ਸਤੰਬਰ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਅੱਜ ਤੜਕੇ ਸਵੇਰੇ ਥਾਣਾ ਸਿਟੀ ਜਲਾਲਾਬਾਦ ਵਿਖੇ ਕਿਸੇ ਤਰ੍ਹਾਂ ਦਾ ਧਮਾਕਾ ਹੋਣ ਦੀ ਸੂਚਨਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿਚ ਹਲਚਲ ਪੈਦਾ ਹੋ ਗਈ । ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਸਿਟੀ ਦੇ ਮੁੱਖ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਥਾਣੇ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸਵੇਰ ਤੋਂ ਹੀ ਥਾਣਾ ਸਿਟੀ ਦੇ ਆਲ਼ੇ-ਦੁਆਲੇ ਪੁਲਿਸ ਦੇ ਉੱਚ ਅਫ਼ਸਰਾਂ ਦੀ ਮੌਜੂਦਗੀ ਦੇਖਣ ਨੂੰ ਮਿਲੀ। ਘਟਨਾ ਸਬੰਧੀ ਅਧਿਕਾਰੀਆਂ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਥਾਣੇ ਅੰਦਰ ਤੇ ਬਾਹਰ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਨੂੰ ਸੀਮਤ ਰੱਖਿਆ ਗਿਆ। ਇਸ ਦੌਰਾਨ ਥਾਣੇ ਦੇ ਆਸ-ਪਾਸ ਲੋਕਾਂ ਵਿਚ ਵੀ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ। ਬਾਅਦ ਦੁਪਹਿਰ ਐੱਸ.ਐੱਸ.ਪੀ. ਫ਼ਾਜ਼ਿਲਕਾ ਸਮੇਤ ਬੀ.ਐੱਸ.ਐੱਫ਼. ਦੇ ਅਧਿਕਾਰੀ, ਫੋਰੈਂਸਿਕ ਜਾਂਚ ਟੀਮਾਂ ਅਤੇ ਪੁਲਿਸ ਦੇ ਹੋਰ ਉੱਚ ਅਧਿਕਾਰੀ ਥਾਣਾ ਸਿਟੀ ਵਿਖੇ ਪਹੁੰਚੇ। ਅਧਿਕਾਰੀਆਂ ਵਲ਼ੋਂ ਕਾਫ਼ੀ ਸਮਾਂ ਥਾਣੇ ਦੇ ਅੰਦਰ ਰਹਿ ਕੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਗਈ। ਫੋਰੈਂਸਿਕ ਟੀਮਾਂ ਵਲ਼ੋਂ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾਣ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਗਈ । ਥਾਣੇ ਅੰਦਰ ਚੱਲ ਰਹੀ ਜਾਂਚ ਕਾਰਨ ਕਿਸੇ ਵੀ ਬਾਹਰੀ ਵਿਅਕਤੀ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਬਾਰੇ ਗੱਲਬਾਤ ਕਰਦੇ ਹੋਏ ਐੱਸ.ਪੀ. ਸਤਿੰਦਰ ਕੁਮਾਰ ਨੇ ਕਿਹਾ ਕਿ ਰਾਤ ਲਗਭਗ 2 ਵਜੇ ਧਮਾਕੇ ਦੀ ਆਵਾਜ਼ ਆਈ ਸੀ। ਇਸ ਬਾਬਤ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਗਰਨੇਡ ਧਮਾਕੇ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਗਰਨੇਡ ਧਮਾਕਾ ਬਹੁਤ ਵੱਡਾ ਹੁੰਦਾ ਹੈ ਤੇ ਇਸ ਦੀ ਸੰਭਾਵਨਾ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਅੱਜ ਪੰਜਾਬ ਦੇ 8 ਮੰਤਰੀਆਂ ਦੇ ਘਰਾਂ ਅੱਗੇ ਮੋਰਚੇ ਲਾਏ ਜਾਣਗੇ-ਸਰਵਣ ਸਿੰਘ ਪੰਧੇਰ ਅਗਲੀ ਖ਼ਬਰ ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਪਾਲ਼ੀ ਝੋਨੇ ਦੀ ਫ਼ਸਲ ਨੂੰ ਹੁਣ ਪੀਲੀ ਡੋਡੀ ਨੇ ਝੰਬਿਆ ‘ਪੀਲੀ ਡੋਡੀ’ ’ਤੇ ਨਹੀਂ ਕਰਦੀ ਕ...
Ad Position 24