ਮਨੀਪੁਰ ’ਚ ਸ਼ੱਕੀ ਅੱਤਵਾਦੀਆਂ ਨੇ ਦੋ ਔਰਤਾਂ ਦੀ ਹੱਤਿਆ ਕੀਤੀ-ਖੇਤਾਂ ’ਚ ਬਣੇ ਘਰ ਸਾੜੇ
ਇੰਫਾਲ/ਚੂਰਾਚਾਂਦਪੁਰ, 15 ਸਤੰਬਰ (ਪੀ. ਟੀ.
ਇੰਫਾਲ/ਚੂਰਾਚਾਂਦਪੁਰ, 15 ਸਤੰਬਰ (ਪੀ.ਟੀ.ਆਈ.)-ਤਾਜ਼ਾ ਹਿੰਸਾ ’ਚ ਮੰਗਲਵਾਰ ਨੂੰ ਮਨੀਪੁਰ ਦੇ ਤਾਮੇਂਗਲੋਂਗ ਜ਼ਿਲ੍ਹੇ ’ਚ ਇਕ ਪਿੰਡ ਦੇ ਬਾਹਰ ਸ਼ੱਕੀ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਦੋ ਔਰਤਾਂ ਦੀ ਹੱਤਿਆ ਕਰ ਦਿੱਤੀ ਤੇ ਖੇਤਾਂ ’ਚ ਬਣੇ ਕੁਝ ਘਰਾਂ ਨੂੰ ਅੱਗ ਲਗਾ ਦਿੱਤੀ। ਇਹ ਹੱਤਿਆਵਾਂ ਤਾਮੇਂਗਲੋਂਗ ਤੇ ਨੋਨੀ ਜ਼ਿਲ੍ਹਿਆਂ ’ਚ ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਦੋ ਦਿਨ ਬਾਅਦ ਹੋਈਆਂ ਹਨ। ਸਥਾਨਕ ਲੋਕਾਂ ਦੇ ਹਵਾਲੇ ਨਾਲ ਅਧਿਕਾਰੀਆਂ ਨੇ ਦੱਸਿਆ ਕਿ ਹਥਿਆਰਬੰਦ ਅੱਤਵਾਦੀਆਂ ਨੇ ਕੁਕੀ ਭਾਈਚਾਰੇ ਦੀਆਂ ਦੋ ਔਰਤਾਂ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਲੇਸਾਂਗਫਾਈ ਪਿੰਡ ਦੇ ਅੰਦਰੂਨੀ ਇਲਾਕੇ ’ਚ ਇਕ ਸੁੰਨਸਾਨ ਖੇਤ ’ਚ ਬਾਲਣ ਇਕੱਠਾ ਕਰਨ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ 60 ਸਾਲਾ ਚੋਂਗਾ ਸਿਤਲਹੋਉ ਅਤੇ ਕਿਮਬੋਈ ਸਿੰਗਸਨ (30) ਵਜੋਂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਪਿੰਡ ਦੇ ਕਈ ਹੋਰ ਲੋਕਾਂ ਦਾ ਵੀ ਕੋਈ ਪਤਾ ਨਹੀਂ ਲੱਗ ਸਕਿਆ।