19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਐਸ.ਸੀ. ਵਿੰਗ ਨੇ 14 ਜ਼ਿਲ੍ਹਾ ਪ੍ਰਧਾਨ ਐਲਾਨੇ

ਚੰਡੀਗੜ੍ਹ, 18 ਸਤੰਬਰ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਐੱਸ.

Ad Position 21
No active advertisement
ਅਜੀਤ ਡੈਸਕ 19-09-2026
ਚੰਡੀਗੜ੍ਹ, 18 ਸਤੰਬਰ (ਪ੍ਰੋ.ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਐੱਸ.ਸੀ. ਵਿੰਗ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸ.ਸੀ ਵਿੰਗ ਦੇ 14 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। ਜਾਰੀ ਸੂਚੀ ਅਨੁਸਾਰ ਅੰਮ੍ਰਿਤਸਰ ਦਿਹਾਤੀ ਤੋਂ ਸੁਖਚੈਨ ਸਿੰਘ ਨੇਸ਼ਤਾ, ਅੰਮ੍ਰਿਤਸਰ ਸ਼ਹਿਰੀ ਤੋਂ ਸੁਰਿੰਦਰ ਕੁਮਾਰ ਭਟੀ, ਫਤਹਿਗੜ੍ਹ ਸਾਹਿਬ ਤੋਂ ਅਜਮੇਰ ਸਿੰਘ ਬਡਲਾ, ਐਸ.ਏ.ਐਸ ਨਗਰ, ਮੋਹਾਲੀ ਤੋਂ ਭਗਤ ਸਿੰਘ ਖਰੜ, ਬਠਿੰਡਾ ਤੋਂ ਬਾਬੂ ਸਿੰਘ ਰੋਮਾਣਾ, ਹੁਸ਼ਿਆਰਪੁਰ ਤੋਂ ਸੁਖਵਿੰਦਰ ਸਿੰਘ ਮੂਨਕ, ਮਲੇਰਕੋਟਲਾ ਤੋਂ ਜਗਜੀਤ ਸਿੰਘ ਹਥਨ, ਬਰਨਾਲਾ ਤੋਂ ਗੁਰਜੀਤ ਸਿੰਘ ਖੁਡੀ, ਗੁਰਦਾਸਪੁਰ ਦਿਹਾਤੀ ਤੋਂ ਜਸਪਾਲ ਸਿੰਘ, ਗੁਰਦਾਸਪੁਰ ਸ਼ਹਿਰੀ ਤੋਂ ਕਰਨੈਲ ਸਿੰਘ ਡੋਡੀਆ, ਪਠਾਨਕੋਟ ਦਿਹਾਤੀ ਤੋਂ ਮਕਲਾਲ ਦਾਸ, ਪਠਾਨਕੋਟ ਸ਼ਹਿਰੀ ਤੋਂ ਓਂਕਾਰ ਸਿੰਘ, ਫਾਜ਼ਿਲਕਾ ਤੋਂ ਗੁਰਮੇਲ ਸਿੰਘ ਮਹੂਆਣਾ ਅਤੇ ਲੁਧਿਆਣਾ ਦਿਹਾਤੀ ਤੋਂ ਹਰਜਿੰਦਰ ਸਿੰਘ ਮੋਹੀ ਦੇ ਨਾਂਅ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀਆਂ ਨਿਯੁਕਤੀਆਂ ਦਾ ਐਲਾਨ ਵੀ ਜਲਦ ਹੀ ਕਰ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਭਾਰਤ ’ ਚ ਪੈਦਾ ਹੋਈ ਮਾਦਾ ਚੀਤਾ ਨੇ 4 ਬੱਚਿਆਂ ਨੂੰ ਦਿੱਤਾ ਜਨਮ ਅਗਲੀ ਖ਼ਬਰ ਮੁਅੱਤਲ ਡੀ.ਆਈ.ਜੀ. ਭੁੱਲਰ ਦੇ ਰਿਸ਼ਵਤਖੋਰੀ ਤੇ ਹਵਾਲਾ ਰਾਸ਼ੀ ਮਾਮਲੇ ’ਚ ਕ੍ਰਿਸ਼ਨੂੰ ਸ਼ਾਰਦਾ ਦਾ 7 ਦਿਨਾ ਈ.ਡੀ. ਰਿਮਾਂਡ
Ad Position 24