30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

645 ਕਰੋੜ ਦੇ ਆਈ.ਡੀ.ਐੱਫ.ਸੀ. ਫਸਟ ਬੈਂਕ ਮਾਮਲੇ ’ਚ ਈ.ਡੀ. ਦੀ ਵੱਡੀ ਕਾਰਵਾਈ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ’ਚ 14 ਟਿਕਾਣਿਆਂ ’ਤੇ ਛਾਪੇਮਾਰੀ

ਚੰਡੀਗੜ੍ਹ, 29 ਸਤੰਬਰ (ਕਪਿਲ ਵਧਵਾ)- 645 ਕਰੋੜ ਰੁਪਏ ਦੇ ਕਥਿਤ ਬੈਂਕ ਘੁਟਾਲੇ ਨਾਲ ਸਬੰਧਿਤ ਹਵਾਲਾ ਰਾਸ਼ੀ ਮਾਮਲੇ ਵਿਚ ਇੰਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

Ad Position 21
No active advertisement
ਸਰਕਾਰੀ ਫੰਡਾਂ ਦੀ ਹੇਰਾਫੇਰੀ ਮਾਮਲੇ ’ਚ ਈ.ਡੀ ਵਲੋਂ ਜਾਂਚ ਦੌਰਾਨ ਜਵੈਲਰ ਦੀ ਰਿਹਾਇਸ਼ ਬਾਹਰ ਤਾਇਨਾਤ ਸੀ.ਆਰ.ਪੀ.ਐੱਫ ਦੇ ਜਵਾਨ। ਤਸਵੀਰ : ਗੁਰਿੰਦਰ ਸਿੰਘ 30-09-2026
ਚੰਡੀਗੜ੍ਹ, 29 ਸਤੰਬਰ (ਕਪਿਲ ਵਧਵਾ)- 645 ਕਰੋੜ ਰੁਪਏ ਦੇ ਕਥਿਤ ਬੈਂਕ ਘੁਟਾਲੇ ਨਾਲ ਸਬੰਧਿਤ ਹਵਾਲਾ ਰਾਸ਼ੀ ਮਾਮਲੇ ਵਿਚ ਇੰਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿਚ 14 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਹਰਿਆਣਾ ਸਰਕਾਰ, ਚੰਡੀਗੜ੍ਹ ਨਗਰ ਨਿਗਮ ਅਤੇ ਹੋਰ ਸਰਕਾਰੀ ਖਾਤਿਆਂ ਨਾਲ ਜੁੜੀ ਕਥਿਤ ਰਕਮ ਦੀ ਹੇਰਾਫੇਰੀ ਦੀ ਜਾਂਚ ਤਹਿਤ ਕੀਤੀ ਗਈ। ਈ.ਡੀ. ਨੇ ਹਰਿਆਣਾ ਪੁਲਿਸ ਵਲੋਂ ਫਰਵਰੀ 2026 ਵਿਚ ਦਰਜ ਐੱਫ.ਆਈ.ਆਰ. ਦੇ ਆਧਾਰ ’ਤੇ ਪੀ.ਐੱਮ.ਐੱਲ.ਏ. ਤਹਿਤ ਜਾਂਚ ਸ਼ੁਰੂ ਕੀਤੀ ਸੀ। ਈ.ਡੀ. ਵਲੋਂ ਕੀਤੀ ਗਈ ਕਾਰਵਾਈ ਵਿਚ ਚੰਡੀਗੜ੍ਹ ਦੇ ਸੈਕਟਰ-8 ਸਥਿਤ ਮਲਿਕ ਜਵੈਲਰਜ਼, ਸੈਕਟਰ-35 ਸਥਿਤ ਭਾਰਤ ਡਿਸਟ੍ਰੀਬਿਊਟਰ ਸਮੇਤ ਕੇ.ਐੱਲ.ਜੀ. ਜਵੈਲਜ਼, ਐੱਮ.ਬੀ. ਗੋਲਡ ਟ੍ਰੇਡਰਜ਼, ਸ਼ਾਮ ਜਵੈਲਰਜ਼, ਸੁੰਦਰ ਜਵੈਲਰਜ਼ ਅਤੇ ਇਨ੍ਹਾਂ ਨਾਲ ਜੁੜੀਆਂ ਇਕਾਈਆਂ ਦੇ ਟਿਕਾਣੇ ਸ਼ਾਮਿਲ ਹਨ। ਇਨ੍ਹਾਂ ਥਾਵਾਂ ’ਤੇ ਈ.ਡੀ. ਅਧਿਕਾਰੀਆਂ ਵਲੋਂ ਸੀ.ਆਰ.ਪੀ.ਐੱਫ. ਦੀ ਸੁਰੱਖਿਆ ਹੇਠ ਦਸਤਾਵੇਜ਼ਾਂ ਅਤੇ ਵਿੱਤੀ ਲੈਣ-ਦੇਣ ਨਾਲ ਸਬੰਧਤ ਰਿਕਾਰਡ ਦੀ ਜਾਂਚ ਕੀਤੀ ਗਈ। ਈ.ਡੀ. ਦੀ ਜਾਂਚ ਅਨੁਸਾਰ ਕਥਿਤ ਤੌਰ ’ਤੇ ਹੇਰਾਫੇਰੀ ਕੀਤੀ ਗਈ ਸਰਕਾਰੀ ਰਕਮ ਨੂੰ ਵੱਖ-ਵੱਖ ਸੁਨਿਆਰਿਆਂ ਤੇ ਉਨ੍ਹਾਂ ਨਾਲ ਜੁੜੀਆਂ ਇਕਾਈਆਂ ਦੇ ਬੈਂਕ ਖਾਤਿਆਂ ਰਾਹੀਂ ਘੁਮਾ ਕੇ ਕਾਰੋਬਾਰੀ ਲੈਣ-ਦੇਣ ਵਜੋਂ ਦਰਸਾਇਆ ਗਿਆ। ਇਸ ਮਾਮਲੇ ਵਿਚ ਈ.ਡੀ. ਪਹਿਲਾਂ ਹੀ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਕਰੀਬ 211 ਕਰੋੜ ਰੁਪਏ ਦੀਆਂ ਚੱਲ-ਅਚੱਲ ਜਾਇਦਾਦਾਂ ਅਟੈਚ, ਜ਼ਬਤ ਜਾਂ ਫ੍ਰੀਜ਼ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 14 ਮੁਲਜ਼ਮਾਂ ਵਿਰੁੱਧ ਪੀ.ਐੱਮ.ਐੱਲ.ਏ. ਦੀ ਵਿਸ਼ੇਸ਼ ਅਦਾਲਤ, ਪੰਚਕੂਲਾ ਵਿਚ ਪ੍ਰੋਸੀਕਿਊਸ਼ਨ ਕੰਪਲੇਂਟ ਵੀ ਦਾਇਰ ਕੀਤੀ ਜਾ ਚੁੱਕੀ ਹੈ। ਤਾਜ਼ਾ ਛਾਪੇਮਾਰੀ ਦੌਰਾਨ ਰਕਮ ਦੀ ਰੂਟਿੰਗ, ਲੇਅਰਿੰਗ ਅਤੇ ਛੁਪਾਉਣ ਨਾਲ ਸਬੰਧਤ ਹੋਰ ਸਬੂਤ ਅਤੇ ਦਸਤਾਵੇਜ਼ ਮਿਲਣ ਦੀ ਗੱਲ ਸਾਹਮਣੇ ਆਈ ਹੈ।
Ad Position 22
No active advertisement
ਪਿਛਲੀ ਖ਼ਬਰ ਪਾਕਿ ਤੋਂ ਪੁੱਜੀ 60 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਤੇ 2 ਏ.ਕੇ. 47 ਅਸਾਲਟਾਂ ਬਰਾਮਦ ਔਰਤ ਸਮੇਤ ਤਿੰਨ ਮੁਲਜ਼ਮ ਗ੍ਰਿਫਤ... ਅਗਲੀ ਖ਼ਬਰ ਨੌਜਵਾਨਾਂ ਨੂੰ ਐਸ.ਆਈ.ਆਰ. ਦੌਰਾਨ ਬਾਹਰ ਕੱਢਣ ’ਤੇ ਵੜਿੰਗ ਵਲੋਂ ਅਮਿਤ ਸ਼ਾਹ ਕੋਲੋਂ ਦਖ਼ਲ ਦੀ ਮੰਗ
Ad Position 24