ਨਸ਼ਿਆਂ ਦੀ ਯਾਦ ਸਿਰਫ਼ ਚੋਣਾਂ ਤੋਂ ਠੀਕ ਪਹਿਲਾਂ ਹੀ ਕਿਉਂ ਆਈ- ਵੜਿੰਗ
ਚੰਡੀਗੜ੍ਹ, 30 ਸਤੰਬਰ ( ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਵਾਲ ਕੀਤਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਉਨ੍ਹਾਂ ਨੇ ਦਸੰਬਰ 2029 ਤੱਕ ਦੀ ਇੰਨੀ ਲੰਮੀ ਮਿਆਦ ਕਿਉਂ ਰੱਖੀ ਹੈ। ਵੜਿੰਗ ਨੇ ਕਿਹਾ ਕਿ ਪੰਜਾਬ ਦੀ ਗੱਲ ਛੱਡੋ, ਕੌਣ ਜਾਣਦਾ ਹੈ ਕਿ ਉਦੋਂ ਤੱਕ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੋਵੇਗੀ ਵੀ ਜਾਂ ਨਹੀਂ, ਕਿਉਂਕਿ ਪੂਰੀ ਸੰਭਾਵਨਾ ਹੈ ਕਿ ਉਦੋਂ ਤੱਕ ਸਰਕਾਰ ਬਦਲ ਚੁੱਕੀ ਹੋਵੇਗੀ।
ਅਜੀਤ ਡੈਸਕ
01-10-2026