30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਪਾਕਿ ਮੌਲਾਨਾ ਨੇ ਹੂਤੀਆਂ ਨੂੰ ਦੱਸਿਆ ਅੱਤਵਾਦੀ

ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਉਲੇਮਾ ਕੌਂਸਲ ਦੇ ਮੁਖੀ ਹਾਫ਼ਿਜ਼ ਮੁਹੰਮਦ ਤਾਹਿਰ ਅਸ਼ਰਫ਼ੀ ਨੇ ਸਾਊਦੀ ਅਰਬ ’ਚ ਕਰਵਾਈ ਗਈ ਕੌਮਾਂਤਰੀ ਕਾਨਫ਼ਰੰਸ ਦੌਰਾਨ ਯਮਨ ਦੇ ਹੂਤੀ ਵਿਦਰੋਹੀਆਂ ਨੂੰ ਅੱਤਵਾਦੀ ਕਰਾਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਇਸਲਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੌਰਾਨ ਅਸ਼ਰਫ਼ੀ ਦੇ ਪੁਰਾਣੇ ਬਿਆਨ ਵੀ ਮੁੜ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਉਸ ਨੇ ਅੱਤਵਾਦੀ ਸਮੂਹ ਅਲ-ਕਾਇਦਾ ਦੇ ਚੀਫ਼ ਓਸਾਮਾ ਬਿਨ ਲਾਦੇਨ ਦੀ ਸ਼ਲਾਘਾ ਕਰਦਿਆਂ ਉਸ ਨੂੰ ‘ਮੁਸਲਿਮ ਯੋਧਾ’ ਕਰਾਰ ਦਿੱਤਾ ਸੀ ਅਤੇ ਉਸ ਨੂੰ ‘ਸੈਫ਼ੁੱਲਾਹ’ (ਅੱਲ੍ਹਾ ਦੀ ਤਲਵਾਰ) ਦਾ ਖ਼ਿਤਾਬ ਦੇਣ ਦੀ ਵਕਾਲਤ ਕੀਤੀ ਸੀ।

Ad Position 21
No active advertisement
ਅਜੀਤ ਡੈਸਕ 01-10-2026
ਅੰਮ੍ਰਿਤਸਰ, 30 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਉਲੇਮਾ ਕੌਂਸਲ ਦੇ ਮੁਖੀ ਹਾਫ਼ਿਜ਼ ਮੁਹੰਮਦ ਤਾਹਿਰ ਅਸ਼ਰਫ਼ੀ ਨੇ ਸਾਊਦੀ ਅਰਬ ’ਚ ਕਰਵਾਈ ਗਈ ਕੌਮਾਂਤਰੀ ਕਾਨਫ਼ਰੰਸ ਦੌਰਾਨ ਯਮਨ ਦੇ ਹੂਤੀ ਵਿਦਰੋਹੀਆਂ ਨੂੰ ਅੱਤਵਾਦੀ ਕਰਾਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਇਸਲਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਦੌਰਾਨ ਅਸ਼ਰਫ਼ੀ ਦੇ ਪੁਰਾਣੇ ਬਿਆਨ ਵੀ ਮੁੜ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਉਸ ਨੇ ਅੱਤਵਾਦੀ ਸਮੂਹ ਅਲ-ਕਾਇਦਾ ਦੇ ਚੀਫ਼ ਓਸਾਮਾ ਬਿਨ ਲਾਦੇਨ ਦੀ ਸ਼ਲਾਘਾ ਕਰਦਿਆਂ ਉਸ ਨੂੰ ‘ਮੁਸਲਿਮ ਯੋਧਾ’ ਕਰਾਰ ਦਿੱਤਾ ਸੀ ਅਤੇ ਉਸ ਨੂੰ ‘ਸੈਫ਼ੁੱਲਾਹ’ (ਅੱਲ੍ਹਾ ਦੀ ਤਲਵਾਰ) ਦਾ ਖ਼ਿਤਾਬ ਦੇਣ ਦੀ ਵਕਾਲਤ ਕੀਤੀ ਸੀ। ਕਾਨਫ਼ਰੰਸ ‘ਚ ਵੱਖ-ਵੱਖ ਦੇਸ਼ਾਂ ਤੋਂ ਆਏ ਉਲੇਮਾ, ਮੁਫ਼ਤੀ ਅਤੇ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਅਸ਼ਰਫ਼ੀ ਨੇ ਕਿਹਾ ਕਿ ਦੋ ਪਵਿੱਤਰ ਮਸਜਿਦਾਂ ਦੀ ਧਰਤੀ ਸਾਊਦੀ ਅਰਬ ਦੀ ਸੁਰੱਖਿਆ ਪਾਕਿ ਲਈ ਰੈੱਡ ਲਾਈਨ ਹੈ। ਉਸ ਨੇ ਸਪਸ਼ਟ ਕੀਤਾ ਕਿ ਪਾਕਿ ਦੀ ਸਰਕਾਰ, ਫ਼ੌਜ, ਉਲੇਮਾ ਅਤੇ ਜਨਤਾ ਸਾਊਦੀ ਅਰਬ ਦੇ ਨਾਲ ਖੜ੍ਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਕਣਕ ਦੇ ਭਾਅ ’ਚ ਕੀਤਾ ਗਿਆ 25 ਰੁਪਏ ਦਾ ਨਿਗੁਣਾ ਵਾਧਾ ਕਿਸਾਨਾਂ ਨੇ ਕੀਤਾ ਮੁੱਢੋਂ ਰੱਦ ਅਗਲੀ ਖ਼ਬਰ ਪੰਜਾਬ ਨੂੰ ਗੱਲਾਂ ਨਹੀਂ, ਠੋਸ ਐਲਾਨ ਤੇ ਹੱਲ ਚਾਹੀਦੇ ਹਨ- ਲੱਖੋਵਾਲ
Ad Position 24