04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਭਾਜਪਾ ਕਿਸਾਨ ਮੋਰਚਾ ਪੰਜਾਬ ਵਲੋਂ ਸੂਬਾ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ

ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)- ਭਾਰਤੀ ਜਨਤਾ ਪਾਰਟੀ (ਭਾਜਪਾ) ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਵਲੋਂ ਕਿਸਾਨ ਮੋਰਚਾ ਪੰਜਾਬ ਦੀ ਨਵੀਂ ਸੂਬਾ ਟੀਮ ਦਾ ਐਲਾਨ ਕੀਤਾ ਗਿਆ ਹੈ। ਨਵੀਂ ਟੀਮ ਵਿਚ 8 ਸੂਬਾ ਮੀਤ ਪ੍ਰਧਾਨ, ਤਿੰਨ ਸੂਬਾ ਜਨਰਲ ਸਕੱਤਰ, ਸੱਤ ਸੂਬਾ ਸਕੱਤਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 04-10-2026
ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ)- ਭਾਰਤੀ ਜਨਤਾ ਪਾਰਟੀ (ਭਾਜਪਾ) ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਵਲੋਂ ਕਿਸਾਨ ਮੋਰਚਾ ਪੰਜਾਬ ਦੀ ਨਵੀਂ ਸੂਬਾ ਟੀਮ ਦਾ ਐਲਾਨ ਕੀਤਾ ਗਿਆ ਹੈ। ਨਵੀਂ ਟੀਮ ਵਿਚ 8 ਸੂਬਾ ਮੀਤ ਪ੍ਰਧਾਨ, ਤਿੰਨ ਸੂਬਾ ਜਨਰਲ ਸਕੱਤਰ, ਸੱਤ ਸੂਬਾ ਸਕੱਤਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਿਤ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਵਲੋਂ 8 ਸੂਬਾ ਮੀਤ ਪ੍ਰਧਾਨ ਲਾਏ ਗਏ ਹਨ। ਜਿਸ ਅਨੁਸਾਰ ਅਮਨਦੀਪ ਸਿੰਘ ਪੁਨੀਆ, ਧਨਵੰਤ ਸਿੰਘ ਜਿੰਮੀ, ਜਸਵੰਤ ਸਿੰਘ ਰਿਆੜ, ਸੁਖਦੀਪ ਸਿੰਘ ਬਰਾੜ, ਸੁਸ਼ੀਲ ਸਿਆਗ, ਅਮਨਦੀਪ ਸਿੰਘ ਰੌਕੀ, ਗੁਰਚਰਨ ਸਿੰਘ ਰਾਜਪੂਤ ਅਤੇ ਬੂਟਾ ਸਿੰਘ ਰਾਣਾ ਰਾਏ ਨੂੰ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਸੂਬਾ ਜਨਰਲ ਸਕੱਤਰਾਂ ਵਿਚ ਮੇਜਰ ਸਿੰਘ ਟਿੱਬੀ, ਸਿਕੰਦਰ ਸਿੰਘ ਚੋਲਟੀ ਖੇੜੀ ਅਤੇ ਮਨਪ੍ਰੀਤ ਸਿੰਘ ਤਲਵੰਡੀ ਨੂੰ ਥਾਂ ਦਿੱਤੀ ਗਈ ਹੈ, ਜਦਕਿ ਸੂਬਾ ਸਕੱਤਰਾਂ ਵਿੱਚ ਜਗਤਾਰ ਸਿੰਘ ਸਿੱਧੂ, ਰਸ਼ਪਿੰਦਰ ਸਿੰਘ ਢਿੱਲੋਂ , ਬਲਜੀਤ ਸਿੰਘ ਲੁਥਰਾ ਲਖਵੀਰ ਸਿੰਘ ਢਿੱਲੋਂ, ਬੂਟਾ ਸਿੰਘ ਭਾਈ ਰੂਪਾ , ਡਾ. ਅਵਤਾਰ ਸਿੰਘ ਅਤੇ ਗੁਰਮੀਤ ਸਿੰਘ ਬੀਕਾਪੁਰ ਸੋਨੀਆ ਨੂੰ ਨਿਯੁਕਤ ਕੀਤਾ ਗਿਆ ਹੈ।ਦਵਿੰਦਰ ਸਿੰਘ ਮੋਹਾਲੀ ਨੂੰ ਦਫ਼ਤਰ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ ਹਰਵਿੰਦਰ ਸਿੰਘ ਧਾਲੀਵਾਲ ਕਿਸਾਨ ਮੋਰਚੇ ਦੇ ਮੁੱਖ ਬੁਲਾਰੇ ਹੋਣਗੇ। ਦੂਜੇ ਬੁਲਾਰਿਆਂ ਵਿਚ ਗੁਰਮੀਤ ਸਿੰਘ ਚੀਮਾ, ਅੰਕਿਤ ਰਾਣਾ, ਸਿਮਰਨਜੀਤ ਸਿੰਘ ਬਿੱਲਾ, ਸੋਹਣ ਸਿੰਘ ਢੋਲਣਵਾਲ, ਮਹੇਕਵੀਰ ਸਿੰਘ ਸੰਧੂ ਅਤੇ ਨਰਿੰਦਰ ਪਾਲ ਸਿੰਘ ਚੰਨਾ ਦਾ ਨਾਂ ਸ਼ਾਮਲ ਹੈ। ਧੀਰਜ ਧੋਟ ਮੋਹਾਲੀ ਸੋਸ਼ਲ ਮੀਡੀਆ ਇੰਚਾਰਜ ਨਿਯੁਕਤ ਕੀਤੇ ਗਏ ਹਨ, ਉਨ੍ਹਾਂ ਦੇ ਨਾਲ ਕੰਵਲਜੀਤ ਸਿੰਘ ਕੋ-ਇੰਚਾਰਜ ਸੋਸ਼ਲ ਮੀਡੀਆ ਹਨ। ਕੈਸ਼ੀਅਰ ਦੀ ਜ਼ਿੰਮੇਵਾਰੀ ਅਰੁਣ ਕੁਮਾਰ ਸ਼ਰਮਾ ਨੂੰ ਦਿੱਤੀ ਗਈ ਹੈ। ਮਲਕੀਤ ਸਿੰਘ ਫ਼ਿਰੋਜ਼ਪੁਰ ਆਈ.ਟੀ. ਸੈੱਲ ਦੇ ਇੰਚਾਰਜ ਹੋਣਗੇ ਤੇ ਕਮਲ ਸੋਨੂੰ ਕੋ ਇੰਚਾਰਜ ਆਈ.ਟੀ ਸੈੱਲ ਦੀ ਜ਼ਿੰਮੇਵਾਰੀ ਨਿਭਾਉਣਗੇ। ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਨੇ ਨਵੀਂ ਟੀਮ ਦੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟ ਕੀਤੀ ਕਿ ਉਹ ਕਿਸਾਨਾਂ ਨਾਲ ਸਬੰਧਿਤ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।
Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਸਾਹਨੀ ਵਲੋਂ ਕੈਪਟਨ ਸਮਿਤ ਮਛਾਰ ਲਈ 25 ਲੱਖ ਰੁਪਏ ਦੇ ਬਹਾਦਰੀ ਪੁਰਸਕਾਰ ਦਾ ਐਲਾਨ ਅਗਲੀ ਖ਼ਬਰ ਪੰਜਾਬ ’ਚ ਨਸ਼ੇ ਦਾ ਕਹਿਰ ਜਾਰੀ, ‘ਆਪ’ ਸਰਕਾਰ ਨਾਕਾਮ-ਕੇਵਲ ਸਿੰਘ ਢਿੱਲੋਂ
Ad Position 24