04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਰਾਜ ਸਭਾ ਮੈਂਬਰ ਸਾਹਨੀ ਵਲੋਂ ਕੈਪਟਨ ਸਮਿਤ ਮਛਾਰ ਲਈ 25 ਲੱਖ ਰੁਪਏ ਦੇ ਬਹਾਦਰੀ ਪੁਰਸਕਾਰ ਦਾ ਐਲਾਨ

ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ) - ਰਾਜ ਸਭਾ ਮੈਂਬਰ ਅਤੇ ‘ਸੰਨ ਫਾਉਂਡੇਸ਼ਨ’ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਦੁਬਈ ਤੋਂ ਤੈਲ ਅਵੀਵ ਜਾਣ ਵਾਲੀ ਉਡਾਣ ਦੇ ਕੈਪਟਨ ਸਮਿਤ ਮਛਾਰ ਵਲੋਂ ਦਿਖਾਈ ਗਈ ਅਸਾਧਾਰਨ ਬਹਾਦਰੀ ਲਈ ਉਸਨੂੰ ਸਨਮਾਨਿਤ ਕਰਨ ਵਾਸਤੇ 25 ਲੱਖ ਰੁਪਏ ਦੇ ‘ਸਮਿਤ ਮਛਾਰ ਬਹਾਦਰੀ ਪੁਰਸਕਾਰ’ ਦੇਣ ਦਾ ਐਲਾਨ ਕੀਤਾ।

Ad Position 21
No active advertisement
ਅਜੀਤ ਡੈਸਕ 04-10-2026
ਚੰਡੀਗੜ੍ਹ, 3 ਅਕਤੂਬਰ (ਅਜੀਤ ਬਿਊਰੋ) - ਰਾਜ ਸਭਾ ਮੈਂਬਰ ਅਤੇ ‘ਸੰਨ ਫਾਉਂਡੇਸ਼ਨ’ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਦੁਬਈ ਤੋਂ ਤੈਲ ਅਵੀਵ ਜਾਣ ਵਾਲੀ ਉਡਾਣ ਦੇ ਕੈਪਟਨ ਸਮਿਤ ਮਛਾਰ ਵਲੋਂ ਦਿਖਾਈ ਗਈ ਅਸਾਧਾਰਨ ਬਹਾਦਰੀ ਲਈ ਉਸਨੂੰ ਸਨਮਾਨਿਤ ਕਰਨ ਵਾਸਤੇ 25 ਲੱਖ ਰੁਪਏ ਦੇ ‘ਸਮਿਤ ਮਛਾਰ ਬਹਾਦਰੀ ਪੁਰਸਕਾਰ’ ਦੇਣ ਦਾ ਐਲਾਨ ਕੀਤਾ। ਕਾਕਪਿਟ ਵਿਚ ਹੋਏ ਜਾਨਲੇਵਾ ਹਮਲੇ ਵਿਚ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਕੈਪਟਨ ਮਛਾਰ ਨੇ ਕਮਾਲ ਦੀ ਹਿੰਮਤ ਦਿਖਾਈ ਤੇ ਇਕ ਵੱਡੇ ਹਾਦਸੇ ਨੂੰ ਰੋਕ ਦਿੱਤਾ, ਜਿਸ ਨਾਲ ਲਗਭਗ 170 ਯਾਤਰੀਆਂ ਦੀ ਜਾਨ ਬਚ ਗਈ। ਕੈਪਟਨ ਸਮਿਤ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਡਾ. ਸਾਹਨੀ ਨੇ ਕਿਹਾ ਕਿ ਅਜਿਹੀ ਬਹਾਦਰੀ ਭਾਰਤ ਦੀ ਸਰਵੋਤਮ ਭਾਵਨਾ ਨੂੰ ਦਰਸਾਉਂਦੀ ਹੈ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸ੍ਰੋਤ ਬਣਨੀ ਚਾਹੀਦੀ ਹੈ। ਡਾ. ਸਾਹਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੈਪਟਨ ਨੂੰ ‘ਅਸ਼ੋਕ ਚੱਕਰ’ ਅਤੇ ‘ਰਾਸ਼ਟਰੀ ਬਹਾਦਰੀ ਪੁਰਸਕਾਰ’ ਲਈ ਵਿਚਾਰਨ ਦੀ ਅਪੀਲ ਵੀ ਕੀਤੀ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਇਹ ਪੁਰਸਕਾਰ ਲੋੜਵੰਦ ਨੌਜਵਾਨਾਂ ਲਈ ਮੌਕੇ ਪੈਦਾ ਕਰਨ ਪ੍ਰਤੀ ਸੰਨ ਫਾਉਂਡੇਸ਼ਨ ਦੀ ਵਚਨਬੱਧਤਾ ਨੂੰ ਵੀ ਮਜ਼ਬੂਤ ਕਰੇਗਾ। ਇਹ ਫਾਉਂਡੇਸ਼ਨ ਪੰਜਾਬ ਵਿਚ ਹਜ਼ਾਰਾਂ ਨੌਜਵਾਨਾਂ ਨੂੰ ਹਵਾਬਾਜ਼ੀ (ਏਵੀਏਸ਼ਨ) ਸਮੇਤ ਲਗਭਗ 20 ਕੋਰਸਾਂ ਵਿਚ ਮੁਫ਼ਤ ਹੁਨਰ ਸਿਖਲਾਈ ਪ੍ਰਦਾਨ ਕਰਦੀ ਹੈ। ਸਾਹਨੀ ਨੇ ਐਲਾਨ ਕੀਤਾ ਕਿ ਫਾਉਂਡੇਸ਼ਨ ਕੈਪਟਨ ਸਮਿਤ ਮਛਾਰ ਦੇ ਨਾਮ ’ਤੇ ਵਜ਼ੀਫੇ ਦੇ ਕੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਨੌਜਵਾਨਾਂ ਲਈ ਆਪਣੇ ਪਾਇਲਟ-ਸਿਖਲਾਈ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਉੱਘੇ ਗੀਤਕਾਰ ‘ਗਿੱਲ ਰੌਂਤਾ’ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਭਾਜਪਾ ਕਿਸਾਨ ਮੋਰਚਾ ਪੰਜਾਬ ਵਲੋਂ ਸੂਬਾ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ
Ad Position 24