03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬਿਹਾਰ ਵਿਚ ਸਿੱਖਾਂ ਦੇ ਹਿਤ ਪੂਰੀ ਤਰ੍ਹਾਂ ਸੁਰੱਖਿਅਤ, ਬਿਨਾਂ ਕਿਸੇ ਡਰ ਦੇ ਆਜ਼ਾਦ ਫਿਜ਼ਾ ਵਿਚ ਬਸਰ ਕਰ ਰਹੇ ਨੇ ਜੀਵਨ-ਜਸਵਿੰਦਰ ਸਿੰਘ

ਪਟਨਾ ਸਾਹਿਬ, 3 ਅਕਤੂਬਰ : ਬੇਸ਼ਕ ਬਿਹਾਰ ਵਿਚ ਸਿੱਖ ਘੱਟ ਗਿਣਤੀ ਵਿਚ ਹਨ ਫਿਰ ਵੀ ਉਹ ਬਿਨਾਂ ਕਿਸੇ ਡਰ ਭੈ ਤੋਂ ਆਪਣਾ ਗੁਰਸਿੱਖੀ ਜੀਵਨ ਬਤੀਤ ਕਰ ਰਹੇ ਹਨ। ਉਪਰੋਕਤ ਪ੍ਰਗਟਾਵਾ ਘੱਟ ਗਿਣਤੀ ਕਮਿਸ਼ਨ ਬਿਹਾਰ ਦੇ ਚੇਅਰਮੈਨ ਜਸਵਿੰਦਰ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ ।

Ad Position 21
No active advertisement
ਚੇਅਰਮੈਨ ਜਸਵਿੰਦਰ ਸਿੰਘ ‘ਅਜੀਤ’ ਨਾਲ ਗੱਲਬਾਤ ਕਰਦੇ ਸਮੇਂ। 04-10-2026
ਪਟਨਾ ਸਾਹਿਬ, 3 ਅਕਤੂਬਰ : ਬੇਸ਼ਕ ਬਿਹਾਰ ਵਿਚ ਸਿੱਖ ਘੱਟ ਗਿਣਤੀ ਵਿਚ ਹਨ ਫਿਰ ਵੀ ਉਹ ਬਿਨਾਂ ਕਿਸੇ ਡਰ ਭੈ ਤੋਂ ਆਪਣਾ ਗੁਰਸਿੱਖੀ ਜੀਵਨ ਬਤੀਤ ਕਰ ਰਹੇ ਹਨ। ਉਪਰੋਕਤ ਪ੍ਰਗਟਾਵਾ ਘੱਟ ਗਿਣਤੀ ਕਮਿਸ਼ਨ ਬਿਹਾਰ ਦੇ ਚੇਅਰਮੈਨ ਜਸਵਿੰਦਰ ਸਿੰਘ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਦੱਸਿਆ ਕਿ ਸਿੱਖਾਂ ਦੇ ਇਸ ਮੁਕੱਦਸ ਅਸਥਾਨ ਪ੍ਰਤੀ ਬਿਹਾਰ ਦੇ ਹਿੰਦੂਆਂ ਵਿਚ ਵੀ ਬਹੁਤ ਸ਼ਰਧਾ ਤੇ ਸਤਿਕਾਰ ਦੀ ਭਾਵਨਾ ਹੈ। ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਜੋ ਸਹਿਯੋਗ ਬਿਹਾਰ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ ਉਸ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਨਿਤਿਸ਼ ਕੁਮਾਰ ਦਾ ਵੱਡਾ ਯੋਗਦਾਨ ਰਿਹਾ ਜਿਨ੍ਹਾਂ ਨੇ ਗੰਗਾ ਦੇ ਕਿਨਾਰੇ ਨੂੰ ਸਾਫ ਕਰਵਾਉਣ ਲਈ ਵੱਡਾ ਯੋਗਦਾਨ ਦਿੱਤਾ ਤੇ ਓ.ਪੀ. ਸ਼ਾਹ ਭਵਨ ਦਾ ਨਿਰਮਾਣ ਕੀਤਾ ਜਿਸ ਨਾਲ ਸੰਗਤਾਂ ਨੂੰ ਪਾਰਕਿੰਗ ਦੀ ਸਹੂਲਤ ਦਾ ਵੱਡਾ ਲਾਭ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਸੰਗਤਾਂ ਵੱਡੀ ਗਿਣਤੀ ’ਚ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਨੂੰ ਆ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਪਾਕਿ ਨੇ ਹੂਤੀ ਵਿਦ੍ਰੋਹੀਆਂ ਖ਼ਿਲਾਫ਼ ਸਾਊਦੀ ਅਰਬ ’ਚ ਤਾਇਨਾਤ ਕੀਤੇ 40,000 ਫ਼ੌਜੀ ਅਗਲੀ ਖ਼ਬਰ ਯੂ.ਪੀ.ਆਈ. ਭੁਗਤਾਨ ਗਾਹਕਾਂ ਲਈ ਰਹੇਗਾ ਮੁਫ਼ਤ, ਵੱਡੇ ਲੈਣ-ਦੇਣ ’ਤੇ 0.4% ਐੱਮ.ਡੀ.ਆਰ. ਦਾ ਪ੍ਰਸਤਾਵ
Ad Position 24