04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਚੰਡੀਗੜ੍ਹ ’ਚ ਮੁੱਖ ਮੰਤਰੀ ਵਲੋਂ ‘ਪੰਜਾਬ ਦਾ ਇਤਿਹਾਸ-ਜ਼ਮੀਨ, ਜ਼ਖ਼ਮ ਤੇ ਜ਼ਮੀਰ’ ਦੀਆਂ 3 ਜਿਲਦਾਂ ਕੀਤੀਆਂ ਲੋਕ ਅਰਪਣ

ਚੰਡੀਗੜ੍ਹ, 4 ਅਕਤੂਬਰ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਲੋਂ ਸੰਪਾਦਿਤ ਤੇ ਪ੍ਰਕਾਸ਼ਿਤ ‘ਪੰਜਾਬ ਦਾ ਇਤਿਹਾਸ-ਜ਼ਮੀਨ, ਜ਼ਖਮ ਤੇ ਜ਼ਮੀਰ’ ਦੀਆਂ 3 ਜਿਲਦਾਂ ਨੂੰ ਪੰਜਾਬ ਕਲਾ ਭਵਨ ਵਿਖੇ ਹੋਏ ਅੱਜ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕ ਅਰਪਣ ਕੀਤਾ ਗਿਆ। ਇਨ੍ਹਾਂ ਤਿੰਨ ਜਿਲਦਾਂ ਵਿਚ ਪ੍ਰਕਾਸ਼ਿਤ ਇਹ ਵਿਸ਼ਾਲ ਪੁਸਤਕ 1980 ਸਫ਼ਿਆਂ ਵਿਚ ਪੰਜਾਬ ਦੀ ਧਰਤੀ, ਇਸ ਦੇ ਇਤਿਹਾਸਕ ਸੰਘਰਸ਼ਾਂ, ਸਮਾਜਿਕ ਤਬਦੀਲੀਆਂ ਤੇ ਪੰਜਾਬੀ ਲੋਕ-ਚੇਤਨਾ ਦੇ ਵੱਖ-ਵੱਖ ਪੱਖਾਂ ਨੂੰ ਸਮੇਟਦੀਆਂ ਹਨ ਤੇ ਸਮਾਗਮ ਦੀ ਪ੍ਰਧਾਨਗੀ ਉੱਘੀ ਇਤਿਹਾਸਕਾਰ, ਪ੍ਰੋ.

Ad Position 21
No active advertisement
ਅਜੀਤ ਡੈਸਕ 05-10-2026
ਚੰਡੀਗੜ੍ਹ, 4 ਅਕਤੂਬਰ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਲੋਂ ਸੰਪਾਦਿਤ ਤੇ ਪ੍ਰਕਾਸ਼ਿਤ ‘ਪੰਜਾਬ ਦਾ ਇਤਿਹਾਸ-ਜ਼ਮੀਨ, ਜ਼ਖਮ ਤੇ ਜ਼ਮੀਰ’ ਦੀਆਂ 3 ਜਿਲਦਾਂ ਨੂੰ ਪੰਜਾਬ ਕਲਾ ਭਵਨ ਵਿਖੇ ਹੋਏ ਅੱਜ ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕ ਅਰਪਣ ਕੀਤਾ ਗਿਆ। ਇਨ੍ਹਾਂ ਤਿੰਨ ਜਿਲਦਾਂ ਵਿਚ ਪ੍ਰਕਾਸ਼ਿਤ ਇਹ ਵਿਸ਼ਾਲ ਪੁਸਤਕ 1980 ਸਫ਼ਿਆਂ ਵਿਚ ਪੰਜਾਬ ਦੀ ਧਰਤੀ, ਇਸ ਦੇ ਇਤਿਹਾਸਕ ਸੰਘਰਸ਼ਾਂ, ਸਮਾਜਿਕ ਤਬਦੀਲੀਆਂ ਤੇ ਪੰਜਾਬੀ ਲੋਕ-ਚੇਤਨਾ ਦੇ ਵੱਖ-ਵੱਖ ਪੱਖਾਂ ਨੂੰ ਸਮੇਟਦੀਆਂ ਹਨ ਤੇ ਸਮਾਗਮ ਦੀ ਪ੍ਰਧਾਨਗੀ ਉੱਘੀ ਇਤਿਹਾਸਕਾਰ, ਪ੍ਰੋ. ਇੰਦੂ ਬਾਂਗਾ ਨੇ ਕੀਤੀ। ਇਸ ਮੌਕੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ, ਉੱਘੇ ਸ਼ਾਇਰ ਤੇ ਚਿੱਤਰਕਾਰ ਸਵਰਨਜੀਤ ਸਵੀ ਨੇ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ‘ਪੰਜਾਬ ਦਾ ਇਤਿਹਾਸ’ ਤਿਆਰ ਕਰਨ ਦਾ ਮਕਸਦ ਪੰਜਾਬ ਦੇ ਅਤੀਤ ਨੂੰ ਵੱਖ-ਵੱਖ ਪੱਖਾਂ ਤੋਂ ਸਮਝਣ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਪੁਸਤਕਾਂ ਅੱਠ ਮਹੀਨਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ ਅਤੇ ਪੰਜਾਬੀ ਦੇ ਪ੍ਰਮੁੱਖ ਵਿਦਵਾਨਾਂ ਨੇ ਆਪਣੀਆਂ ਮੁੱਲਵਾਨ ਲਿਖਤਾਂ ਰਾਹੀਂ ਇਨ੍ਹਾਂ ਨੂੰ ਸਮਗਰੀ ਪੱਖੋਂ ਸਮਰੱਥ ਬਣਾਇਆ ਹੈ। ਮੁੱਖ ਭਾਸ਼ਣ ਦਿੰਦਿਆਂ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ‘ਪੰਜਾਬ ਦਾ ਇਤਿਹਾਸ’ ਦੀਆਂ ਜਿਲਦਾਂ ਵਿਚ ਉਨ੍ਹਾਂ ਤਾਕਤਾਂ ਨੂੰ ਪਛਾਣਨ ਦੀ ਕੋਸ਼ਿਸ਼ ਨਜ਼ਰ ਆਉਂਦੀ ਹੈ, ਜੋ ਇਤਿਹਾਸਕ ਧਾਰਾ ਨੂੰ ਰੂਪ ਦਿੰਦੀਆਂ ਹਨ ।ਪ੍ਰਧਾਨਗੀ ਮੰਡਲ ਵਿਚੋਂ ਕਿਤਾਬ ਦੀ ਇਕ ਸੰਪਾਦਕ ਡਾ. ਅਕਾਲ ਅੰਮ੍ਰਿਤ ਕੌਰ ਨੇ ਕਿਹਾ ਕਿ ‘ਪੰਜਾਬ ਦਾ ਇਤਿਹਾਸ’ ਦੀਆਂ ਤਿੰਨ ਜਿਲਦਾਂ ਵਿਚ 33 ਅਧਿਆਏ ਤੇ 1980 ਸਫ਼ਿਆਂ ਦੀ ਸਮਗਰੀ ਸ਼ਾਮਿਲ ਹੈ। ਉੱਘੇ ਇਤਿਹਾਸਕਾਰ ਡਾ. ਗੁਰਿੰਦਰ ਸਿੰਘ ਮਾਨ ਨੇ ਕਿਤਾਬ ਨਾਲ ਜੁੜੇ ਸਾਰੇ ਵਿਦਵਾਨਾਂ ਨੂੰ ਵਧਾਈ ਦਿੱਤੀ। ਪ੍ਰਸਿੱਧ ਇਤਿਹਾਸਕਾਰ ਸੁਭਾਸ਼ ਪਰਿਹਾਰ ਨੇ ਕਿਹਾ ਕਿ ਇਹ ਇਕ ਵੱਖਰੀ ਕਿਸਮ ਦਾ ਵੱਡਾ ਉਪਰਾਲਾ ਹੈ। ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਪੁਸਤਕ ਸੰਬੰਧੀ ਆਪਣੇ ਵਿਚਾਰ ਰੱਖੇ । ਕਿਤਾਬ ਵਿਚਲੇ ਹੋਰ ਲੇਖਕਾਂ ਨੇ ਵੀ ਆਪਣੀ ਗੱਲ ਰੱਖੀ । ਇਸੇ ਦੌਰਾਨ ਅਮਰਜੀਤ ਸਿੰਘ, ਡਾ. ਬਲਜੀਤ ਕੌਰ, ਸੁਰਿੰਦਰ ਸਿੰਘ ਸੇਖੋਂ, ਬਲਵੰਤ ਸਿੰਘ ਸੰਧੂ, ਡਾ. ਹਰਜਿੰਦਰ ਸਿੰਘ, ਦਲਬੀਰ, ਡਾ. ਸਿਮਰਨਜੀਤ ਸਿੰਘ ਆਦਿ ਵਲੋਂ ਵੀ ਆਪਣੇ ਵਿਚਾਰਾਂ ਦੀ ਪੁਸਤਕਾਂ ਦੇ ਸਬੰਧ ਵਿਚ ਸਾਂਝ ਪਾਈ । ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਪੰਜਾਬ ਦੀ ਰੂਹ ਹੈ । ਉਨ੍ਹਾਂ ਕਿਹਾ ਕਿ ਇਤਿਹਾਸ ਸਿਰਫ਼ ਬੀਤੇ ਦੀ ਯਾਦ ਨਹੀਂ, ਸਗੋਂ ਅੱਜ ਵੀ ਇਤਿਹਾਸ ਬਣ ਰਿਹਾ ਹੈ। ਉਨ੍ਹਾਂ ‘ਪੰਜਾਬ ਦਾ ਇਤਿਹਾਸ’ ਲਈ ਪੰਜਾਬੀਆਂ ਨੂੰ ਵਧਾਈ ਦਿੱਤੀ ਉੱਥੇ ਖ਼ੁਸ਼ੀ ਦਾ ਅਹਿਸਾਸ ਕਰਾਉਂਦੇ ਹੋਏ ਭਗਵੰਤ ਮਾਨ ਨੇ ਤਰੰਨਮ ’ਚ ਲੰਮੀ ਹੇਕ ਵਾਲੇ ਗੀਤ ਅਤੇ ਦੋਹੇ ਸੁਣਾ ਕੇ ਸਰੋਤਿਆਂ ਨੂੰ ਮੋਹਿਆ । ਪ੍ਰਧਾਨਗੀ ਭਾਸ਼ਣ ਦਿੰਦਿਆਂ ਉੱਘੇ ਇਤਿਹਾਸਕਾਰ ਪ੍ਰੋ. ਇੰਦੂ ਬਾਂਗਾ ਨੇ ਪਹਿਲਾਂ ਆਪਣੇ ਤੇ ਪੰਜਾਬੀ ਬਾਰੇ ਆਪਣੇ ਲਗਾਵ ਬਾਰੇ ਦੱਸਿਆ ਅਤੇ ਕੁਝ ਕਿਤਾਬਾਂ ਪੰਜਾਬੀ ਵਿਚ ਲਿਖਣ ਬਾਬਤ ਵੀ ਗੱਲ ਕੀਤੀ। ਪੰਜਾਬ ਕਲਾ ਪਰਿਸ਼ਦ ਉਪ ਚੇਅਰਮੈਨ ਡਾ. ਯੋਗਰਾਜ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਾਰੇ ਸਮਾਗਮ ਦਾ ਸੰਚਾਲਨ ਉੱਘੇ ਲੇਖਕ ਪ੍ਰੀਤਮ ਰੁਪਾਲ ਨੇ ਬਾਖ਼ੂਬੀ ਕੀਤਾ। ਇਸ ਮੌਕੇ ’ਵਿਦਵਾਨਾਂ, ਲੇਖਕਾਂ, ਕਲਾਕਾਰਾਂ ਅਤੇ ਹੋਰ ਫ਼ਨਕਾਰਾਂ ਵਿਚ ਅਸ਼ਵਨੀ ਜੇਟਲੀ, ਬਚਨ ਬੇਦਿਲ, ਜਗਤਾਰ ਜੱਗਾ, ਰਾਜਵਿੰਦਰ ਸਮਰਾਲਾ, ਸੁਰਜੀਤ ਸੁਮਨ, ਸੰਜੀਵ ਸੈਣੀ, ਗੁਰਮੇਲ ਸਿੱਧੂ, ਦਰਸ਼ਨ ਪਤਲੀ, ਸੰਜੀਵਨ ਸਿੰਘ, ਪਿਆਰਾ ਸਿੰਘ ਰਾਹੀ, ਡਾ. ਸੁਰਿੰਦਰ ਗਿੱਲ ਆਦਿ ਵਲੋਂ ਵੀ ਸ਼ਮੂਲੀਅਤ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਦੇ ਖੇਤਰ ਵਿਚ ਪੰਜਾਬ ਦੀਆਂ ਕੁੜੀਆਂ ਦੀ ਸੈਕੰਡਰੀ ਪੱਧਰ ’ ਤੇ ਦਾਖ਼ਲਾ ਦਰ 96.5 ਫ਼ੀਸਦੀ ਤੱਕ ਪੁੱਜੀ , ਕੌਮੀ ਔਸਤ... ਅਗਲੀ ਖ਼ਬਰ ਸਰਕਾਰੀ ਨੌਕਰੀਆਂ ਦੇ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਮਾਂ-ਬੋਲੀ ਪੰਜਾਬੀ ਵਿਚ ਹੀ ਹਜ਼ਾਰਾਂ ਨੌਜਵਾਨ ਹੋ ਰਹੇ ਅਸਫਲ
Ad Position 24