04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

‘ਪ੍ਰਧਾਨ ਮੰਤਰੀ ਬਾਲ ਪੁਰਸਕਾਰ’ ਲਈ ਚੋਣ ਦਾ ਕੋਈ ਨਿਸ਼ਚਿਤ ਮਾਪਦੰਡ ਨਹੀਂ

ਨਵੀਂ ਦਿੱਲੀ, 4 ਅਕਤੂਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 05-10-2026
ਨਵੀਂ ਦਿੱਲੀ, 4 ਅਕਤੂਬਰ (ਪੀ.ਟੀ.ਆਈ.)-ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਕੇਂਦਰੀ ਸੂਚਨਾ ਕਮਿਸ਼ਨ ਨੂੰ ਦੱਸਿਆ ਹੈ ਕਿ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਲਈ ਕੋਈ ਨਿਸ਼ਚਿਤ ਘੱਟੋ-ਘੱਟ ਯੋਗਤਾ ਅੰਕ, ਸਕੋਰ, ਦਰਜਾਬੰਦੀ ਜਾਂ ਚੋਣ ਮਾਪਦੰਡ ਨਹੀਂ ਹਨ। ਸਗੋਂ ਚੋਣ ਯੋਗ ਨਾਮਜ਼ਦਗੀਆਂ ਦੇ ਸਮੁੱਚੇ ਮੁਲਾਂਕਣ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਇਹ ਜਾਣਕਾਰੀ ਇਕ ਆਰ.ਟੀ.ਆਈ. ਅਰਜ਼ੀ ਦੇ ਜਵਾਬ ਵਿਚ ਸਾਹਮਣੇ ਆਈ ਹੈ, ਜਿਸ ’ਚ ਚੋਣ ਪ੍ਰਕਿਰਿਆ ਦੇ ਵੇਰਵੇ ਮੰਗੇ ਗਏ ਸਨ। ਇਨ੍ਹਾਂ ਵੇਰਵਿਆਂ ’ਚ ਮੁਲਾਂਕਣ ਦੇ ਮਾਪਦੰਡ, ਅੰਕ ਦੇਣ ਦਾ ਤਰੀਕਾ, ਦਰਜਾਬੰਦੀ, ਚੋਣ ਮਾਪਦੰਡ ਤੇ 2023, 2024 ਅਤੇ 2025 ਦੌਰਾਨ ਪ੍ਰਾਪਤ ਹੋਈਆਂ, ਸ਼ਾਰਟਲਿਸਟ ਕੀਤੀਆਂ ਗਈਆਂ ਤੇ ਚੁਣੀਆਂ ਗਈਆਂ ਨਾਮਜ਼ਦਗੀਆਂ ਦੀ ਗਿਣਤੀ ਸ਼ਾਮਲ ਸੀ।
Ad Position 22
No active advertisement
ਪਿਛਲੀ ਖ਼ਬਰ ਆਈ.ਆਈ.ਟੀ.-ਦਿੱਲੀ ਦੇ ਪੀ.ਐਚ.ਡੀ. ਵਿਦਿਆਰਥੀ ਦੀ ਮੌਤ ਅਗਲੀ ਖ਼ਬਰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨਾ ਜਾਇਜ਼ ਨਹੀਂ-ਜਸਟਿਸ ਭੁਈਆਂ
Ad Position 24