ਪੰਜਾਬ ਦੇ ਨਾਂਅ ਨੂੰ ਵਿਸ਼ਵ ਪੱਧਰ ’ਤੇ ਹੋਰ ਉੱਚਾ ਚੁੱਕਣ ਲਈ ਕਰਾਂਗਾ ਸਖ਼ਤ ਮਿਹਨਤ-ਗੁਰਿੰਦਰਵੀਰ ਸਿੰਘ
ਜਲੰਧਰ, 4 ਅਕਤੂਬਰ (ਡਾ. ਜਤਿੰਦਰ ਸਾਬੀ)-ਏਸ਼ੀਆਈ ਖੇਡਾਂ ਵਿਚ ਭਾਰਤ ਦੀ ਝੋਲੀ ਕਾਂਸੀ ਦਾ ਤਗਮਾ ਪਾਉਣ ਵਾਲੇ ਦੇਸ਼ ਦੇ ਤੇਜ਼ ਤਰਾਰ ਦੌੜਾਕ ਗੁਰਿੰਦਰਵੀਰ ਸਿੰਘ ਨੇ ਅੱਜ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ, ਕੋਚ ਸਰਬਜੀਤ ਸਿੰਘ ਹੈਪੀ, ਖੇਡ ਪ੍ਰੇਮੀਆਂ, ਸਪਾਂਸਰਾਂ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਮਿਲਦੇ ਸਹਿਯੋਗ ਨੂੰ ਦਿੱਤਾ।
ਜਲੰਧਰ, 4 ਅਕਤੂਬਰ (ਡਾ. ਜਤਿੰਦਰ ਸਾਬੀ)-ਏਸ਼ੀਆਈ ਖੇਡਾਂ ਵਿਚ ਭਾਰਤ ਦੀ ਝੋਲੀ ਕਾਂਸੀ ਦਾ ਤਗਮਾ ਪਾਉਣ ਵਾਲੇ ਦੇਸ਼ ਦੇ ਤੇਜ਼ ਤਰਾਰ ਦੌੜਾਕ ਗੁਰਿੰਦਰਵੀਰ ਸਿੰਘ ਨੇ ਅੱਜ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ, ਕੋਚ ਸਰਬਜੀਤ ਸਿੰਘ ਹੈਪੀ, ਖੇਡ ਪ੍ਰੇਮੀਆਂ, ਸਪਾਂਸਰਾਂ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵਲੋਂ ਮਿਲਦੇ ਸਹਿਯੋਗ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਤਗਮਾ ਉਨ੍ਹਾਂ ਲਈ ਹੀ ਨਹੀਂ, ਸਗੋਂ ਪੰਜਾਬ ਅਤੇ ਭਾਰਤ ਦੀ ਸਪ੍ਰਿੰਟਿੰਗ ਲਈ ਵੀ ਮਾਣ ਵਾਲੀ ਗੱਲ ਹੈ। ਗੁਰਿੰਦਰਵੀਰ ਸਿੰਘ ਨੇ ਕਿਹਾ ਕਿ ਮੁਸ਼ਕਿਲ ਦੌਰ ਵਿਚ ਖੇਡ ਪ੍ਰੇਮੀਆਂ ਵਲੋਂ ਮਿਲਿਆ ਹੌਸਲਾ ਉਨ੍ਹਾਂ ਲਈ ਬਹੁਤ ਵੱਡੀ ਤਾਕਤ ਰਿਹਾ ਹੈ। ਉਨ੍ਹਾਂ ਨੇ ਰਿਲਾਇੰਸ ਫਾਊਂਡੇਸ਼ਨ ਸਮੇਤ ਉਨ੍ਹਾਂ ਸਾਰੇ ਸਪਾਂਸਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀ ਟ੍ਰੇਨਿੰਗ ਅਤੇ ਖੇਡ ਕਰੀਅਰ ਨੂੰ ਅੱਗੇ ਵਧਾਉਣ ਵਿਚ ਸਹਿਯੋਗ ਦਿੱਤਾ। ਗੁਰਿੰਦਰਵੀਰ ਸਿੰਘ ਨੇ ਇਸ ਸਾਲ 100 ਮੀਟਰ ਦੌੜ ਵਿਚ 10.09 ਸਕਿੰਟ ਦਾ ਸਮਾਂ ਕੱਢ ਕੇ ਭਾਰਤੀ ਅਥਲੈਟਿਕਸ ਵਿਚ ਨਵਾਂ ਮਾਪਦੰਡ ਸਥਾਪਤ ਕੀਤਾ। ਉਹ 100 ਮੀਟਰ ਵਿਚ 10.10 ਸਕਿੰਟ ਤੋਂ ਘੱਟ ਸਮਾਂ ਕੱਢਣ ਵਾਲੇ ਪਹਿਲੇ ਭਾਰਤੀ ਦੌੜਾਕ ਬਣੇ। ਗੁਰਿੰਦਰਵੀਰ ਦੇ ਨਾਮ 60 ਮੀਟਰ ਇੰਡੋਰ ਦਾ 6.60 ਸਕਿੰਟ ਰਾਸ਼ਟਰੀ ਰਿਕਾਰਡ ਤੇ ਭਾਰਤੀ ਪੁਰਸ਼ 4 ਗੁਣਾ 100 ਮੀਟਰ ਰਿਲੇਅ ਟੀਮ ਨਾਲ 38.6 9 ਸਕਿੰਟ ਦਾ ਰਾਸ਼ਟਰੀ ਰਿਕਾਰਡ ਵੀ ਦਰਜ ਹੈ। ਏਸ਼ੀਆਈ ਖੇਡਾਂ ਵਿਚ ਮਿਕਸਡ 4ਗੁਣਾ100 ਮੀਟਰ ਰਿਲੇਅ ਟੀਮ ਨਾਲ ਕਾਂਸੀ ਦਾ ਤਗਮਾ ਜਿੱਤਣਾ ਉਨ੍ਹਾਂ ਦੇ ਕਰੀਅਰ ਦੀ ਇੱਕ ਹੋਰ ਵੱਡੀ ਉਪਲਬਧੀ ਬਣ ਗਿਆ ਹੈ। ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਗੁਰਿੰਦਰਵੀਰ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਸਭ ਤੋਂ ਵੱਡਾ ਟੀਚਾ ਆਪਣੇ ਸਮੇਂ ਵਿਚ ਹੋਰ ਸੁਧਾਰ ਕਰਨਾ ਹੈ। ਹੁਣ ਨਜ਼ਰ ਉਨ੍ਹਾਂ ਦੇ ਅਗਲੇ ਟੀਚੇ 10 ਸਕਿੰਟ ਤੋਂ ਹੇਠਾਂ ’ਤੇ ਟਿਕੀ ਹੋਈ ਹੈ। ਗੁਰਿੰਦਰਵੀਰ ਸਿੰਘ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਪੰਜਾਬ ਪੁਲਿਸ ਜਾਂ ਪੀ.ਸੀ.ਐੱਸ. ਵਰਗੀ ਸਰਕਾਰੀ ਸੇਵਾ ਵਿਚ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਇਸ ਨੂੰ ਖੁਸ਼ੀ ਨਾਲ ਸਵੀਕਾਰ ਕਰਨਗੇ।