ਵੱਖ-ਵੱਖ ਸੜਕ ਹਾਦਸਿਆਂ ’ਚ 4 ਮੌਤਾਂ, ਮ੍ਰਿਤਕਾ ’ਚ 11 ਸਾਲਾ ਬੱਚਾ ਵੀ ਸ਼ਾਮਿਲ
ਵੈਨਕੂਵਰ, 4 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਵਾਪਰੇ ਦੋ ਵੱਖ-ਵੱਖ ਭਿਆਨਕ ਸੜਕ ਹਾਦਸਿਆਂ ਵਿਚ 4 ਜਾਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਕੈਮਲੂਪਸ ਦੀ 47 ਸਾਲਾ ਔਰਤ ਅਤੇ ਉਸ ਦਾ 11 ਸਾਲਾ ਪੁੱਤਰ ਵੀ ਸ਼ਾਮਿਲ ਹਨ।
ਵੈਨਕੂਵਰ, 4 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਵਾਪਰੇ ਦੋ ਵੱਖ-ਵੱਖ ਭਿਆਨਕ ਸੜਕ ਹਾਦਸਿਆਂ ਵਿਚ 4 ਜਾਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਕੈਮਲੂਪਸ ਦੀ 47 ਸਾਲਾ ਔਰਤ ਅਤੇ ਉਸ ਦਾ 11 ਸਾਲਾ ਪੁੱਤਰ ਵੀ ਸ਼ਾਮਿਲ ਹਨ। ਪਹਿਲਾ ਹਾਦਸਾ ਦੁਪਹਿਰ ਕਰੀਬ 3 ਵਜੇ ਚੇਜ਼ ਦੇ ਪੱਛਮ ਵੱਲ ਟਰਾਂਸ-ਕੈਨੇਡਾ ਰਾਜਮਾਰਗ ਨੰਬਰ 1 ਦੇ 5300 ਬਲਾਕ ਵਿੱਚ ਵਾਪਰਿਆ। ਪੁਲਿਸ ਮੁਤਾਬਕ ਮਰਸਡੀਜ਼ ਗੱਡੀ ਅਤੇ ਹੌਂਡਾ ਸਿਵਿਕ ਦੀ ਟੱਕਰ ਹੋਣ ਕਾਰਨ ਵਾਪਰਿਆ ਹੌਂਡਾ ਵਿੱਚ ਸਵਾਰ ਕੈਮਲੂਪਸ ਵਾਸੀ 47 ਸਾਲਾ ਮਾਂ ਅਤੇ ਉਸ ਦੇ 11 ਸਾਲਾ ਪੁੱਤਰ ਨੂੰ ਬਚਾਉਣ ਲਈ ਮੌਕੇ ‘ਤੇ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਦੋਵਾਂ ਦੀ ਉੱਥੇ ਹੀ ਮੌਤ ਹੋ ਗਈ। ਦੂਜਾ ਜਾਨਲੇਵਾ ਹਾਦਸਾ ਨਿਊ ਹੇਜ਼ਲਟਨ ਨੇੜੇ ਰਾਜਮਾਰਗ ਨੰਬਰ 16 ‘ਤੇ ਵਾਪਰਿਆ। ਪੁਲਿਸ ਅਨੁਸਾਰ ਇਕ ਵੱਡੇ ਮਾਲਵਾਹਕ ਟਰੱਕ ਅਤੇ ਪਿਕਅੱਪ ਗੱਡੀ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਪਿਕਅੱਪ ਵਿੱਚ ਸਵਾਰ 39 ਸਾਲਾ ਅਤੇ 24 ਸਾਲਾ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਦੋਵਾਂ ਹਾਦਸਿਆਂ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਚੇਜ਼ ਵਾਲੇ ਹਾਦਸੇ ਦੀ ਜਾਂਚ ਵਿੱਚ ਟੱਕਰ ਵਿਸ਼ਲੇਸ਼ਣ ਅਤੇ ਪੁਨਰ-ਨਿਰਮਾਣ ਦਲ ਵੀ ਸਹਾਇਤਾ ਕਰ ਰਿਹਾ ਹੈ। ਪੁਲਿਸ ਨੇ ਘਟਨਾਵਾਂ ਦੇ ਚਸ਼ਮਦੀਦਾਂ ਅਤੇ ਉਸ ਸਮੇਂ ਇਲਾਕਿਆਂ ਵਿਚੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਵਿਚ ਲੱਗੇ ਕੈਮਰਿਆਂ ਦੀਆਂ ਤਸਵੀਰਾਂ ਪੁਲਿਸ ਨਾਲ ਸਾਂਝੀਆਂ ਕਰਨ ਦੀ ਅਪੀਲ ਕੀਤੀ ਹੈ।