ਆਈ.ਆਈ.ਟੀ.-ਦਿੱਲੀ ਦੇ ਪੀ.ਐਚ.ਡੀ. ਵਿਦਿਆਰਥੀ ਦੀ ਮੌਤ
ਨਵੀਂ ਦਿੱਲੀ, 4 ਅਕਤੂਬਰ (ਪੀ. ਟੀ.
ਨਵੀਂ ਦਿੱਲੀ, 4 ਅਕਤੂਬਰ (ਪੀ.ਟੀ.ਆਈ.) -ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਆਈ.ਆਈ.ਟੀ.-ਦਿੱਲੀ ਦੇ 40 ਸਾਲਾ ਪੀ.ਐਚ.ਡੀ. ਵਿਦਿਆਰਥੀ ਦੀ ਮੌਤ ਦੇ ਸਬੰਧ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਹੈ, ਜੋ ਅਗਸਤ ਵਿਚ ਮੁਨੀਰਕਾ ਸਥਿਤ ਆਪਣੇ ਕਿਰਾਏ ਦੇ ਮਕਾਨ ਵਿਚ ਬੇਹੋਸ਼ ਅਤੇ ਜ਼ਖ਼ਮੀ ਹਾਲਤ ਵਿਚ ਮਿਲਿਆ ਸੀ।ਉਨ੍ਹਾਂ ਕਿਹਾ ਕਿ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 108 (ਖੁਦਕੁਸ਼ੀ ਲਈ ਉਕਸਾਉਣਾ) ਤਹਿਤ ਐਫ.ਆਈ.ਆਰ. 4 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਤੇ ਭਾਰਤੀ ਤਕਨਾਲੋਜੀ ਸੰਸਥਾਨ (ਆਈ.ਆਈ.ਟੀ.) ਦੇ ਸੁਰੱਖਿਆ ਅਧਿਕਾਰੀ ਤੋਂ ਮਿਲੀ ਸ਼ਿਕਾਇਤ ਦੇ ਬਾਅਦ ਕਿਸ਼ਨਗੜ੍ਹ ਥਾਣੇ ਵਿਚ ਦਰਜ ਕੀਤੀ ਗਈ।ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਵਿਅਕਤੀ 18 ਅਗਸਤ ਨੂੰ ਮੁਨੀਰਕਾ ਪਿੰਡ ਸਥਿਤ ਆਪਣੇ ਕਿਰਾਏ ਦੇ ਮਕਾਨ ਦੇ ਅੰਦਰ ਬੇਹੋਸ਼ ਅਤੇ ਜ਼ਖਮੀ ਹਾਲਤ ਵਿੱਚ ਮਿਲਿਆ ਸੀ। ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਗੁਆਂਢੀਆਂ ਨੇ ਇਸਨੂੰ ਤੋੜ ਕੇ ਖੋਲ੍ਹਿਆ। ਪੁਲਿਸ ਉਸਨੂੰ ਤੁਰੰਤ ਏਮਜ਼ ਟਰੌਮਾ ਸੈਂਟਰ ਲੈ ਗਈ। ਪੁਲਿਸ ਨੇ ਕਿਹਾ ਕਿ ਉਹ 45 ਦਿਨਾਂ ਤੋਂ ਵੱਧ ਸਮੇਂ ਤੱਕ ਡਾਕਟਰੀ ਦੇਖਭਾਲ ਹੇਠ ਰਿਹਾ ਅਤੇ 3 ਅਕਤੂਬਰ ਨੂੰ ਹਸਪਤਾਲ ਵਿਚ ਆਪਣੀਆਂ ਸੱਟਾਂ ਕਾਰਨ ਦਮ ਤੋੜ ਗਿਆ। ਪੁਲਿਸ ਨੇ ਸਪੱਸ਼ਟ ਕੀਤਾ ਕਿ ਘਟਨਾ ਆਈ. ਆਈ. ਟੀ.-ਦਿੱਲੀ ਕੈਂਪਸ ਦੇ ਅੰਦਰ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਕਾਰਵਾਈ ਦੌਰਾਨ ਨਾ ਤਾਂ ਪਰਿਵਾਰਕ ਮੈਂਬਰਾਂ ਅਤੇ ਨਾ ਹੀ ਗਵਾਹਾਂ ਨੇ ਕਿਸੇ ਵਿਅਕਤੀ ਖ਼ਿਲਾਫ਼ ਕੋਈ ਸ਼ੱਕ ਜਾਂ ਦੋਸ਼ ਪ੍ਰਗਟਾਇਆ। ਪੁਲਿਸ ਮੁਤਾਬਕ, ਜਦੋਂ ਘਟਨਾ ਵਾਪਰੀ ਤਾਂ ਪੀ.ਐਚ.ਡੀ. ਵਿਦਿਆਰਥੀ ਘਰ ਵਿਚ ਇਕੱਲਾ ਸੀ, ਜਿਸ ਦੀ ਪੁਸ਼ਟੀ ਇਮਾਰਤ ਦੇ ਬਾਹਰ ਲੱਗੇ ਸੀ.ਸੀ.ਟੀਵੀ. ਕੈਮਰੇ ਤੋਂ ਇਕੱਠੀ ਕੀਤੀ ਗਈ ਫੁਟੇਜ ਤੋਂ ਵੀ ਹੁੰਦੀ ਹੈ।ਅਧਿਕਾਰੀ ਨੇ ਕਿਹਾ ਕਿ ਐਫ.ਆਈ.ਆਰ. ਸਰਵਉੱਚ ਅਦਾਲਤ ਦੇ ਨਿਰਦੇਸ਼ਾਂ ਤੋਂ ਬਾਅਦ ਦਰਜ ਕੀਤੀ ਗਈ ਹੈ ਅਤੇ ਅਗਲੀ ਕਾਰਵਾਈ ਕਾਨੂੰਨ ਦੇ ਅਨੁਸਾਰ ਕੀਤੀ ਜਾਵੇਗੀ।