ਫ਼ਿਰੋਜ਼ਪੁਰ ਮੰਡਲ ’ਚ ਈ-ਟੈਂਡਰਿੰਗ ਰਾਹੀਂ ਐੱਸ.ਐੱਲ.ਆਰ. ਲੀਜ਼ਿੰਗ ਠੇਕੇ ਤੋਂ ਮਿਲੇਗਾ 21.72 ਲੱਖ ਦਾ ਮਾਲੀਆ
ਫ਼ਿਰੋਜ਼ਪੁਰ, 13 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ ਈ-ਟੈਂਡਰਿੰਗ ਦੇ ਮਾਧਿਅਮ ਨਾਲ ਟਰੇਨ ਨੰਬਰ 12422 (ਅੰਮ੍ਰਿਤਸਰ-ਨੰਦੇੜ ਸੁਪਰ-ਫਾਸਟ ਐਕਸਪੈ੍ੱਸ) ਵਿਚ ਐੱਸ. ਐੱਲ.
ਫ਼ਿਰੋਜ਼ਪੁਰ, 13 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ ਈ-ਟੈਂਡਰਿੰਗ ਦੇ ਮਾਧਿਅਮ ਨਾਲ ਟਰੇਨ ਨੰਬਰ 12422 (ਅੰਮ੍ਰਿਤਸਰ-ਨੰਦੇੜ ਸੁਪਰ-ਫਾਸਟ ਐਕਸਪੈ੍ੱਸ) ਵਿਚ ਐੱਸ.ਐੱਲ.ਆਰ. ਲੀਜ਼ਿੰਗ ਠੇਕਾ ਸਫਲਤਾਪੂਰਵਕ ਅਲਾਟ ਕੀਤਾ ਗਿਆ ਹੈ। ਇਸ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਸੁਵਿਧਾ ਮਿਲੇਗੀ ਅਤੇ ਰੇਲਵੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਇਸ ਟਰੇਨ ਵਿਚ ਤਿੰਨ ਸਾਲਾਂ ਦੇ ਠੇਕੇ ਤੋਂ ਰੇਲਵੇ ਨੂੰ 21.72 ਲੱਖ ਦਾ ਮਾਲੀਆ ਪ੍ਰਾਪਤ ਹੋਵੇਗਾ। ਐੱਸ.ਐੱਲ.ਆਰ. ਲੀਜ਼ਿੰਗ ਵਿਵਸਥਾ ਨਾਲ ਰੇਲਵੇ ਨੂੰ ਵਾਧੂ ਮਾਲੀਆ ਪ੍ਰਾਪਤ ਹੁੰਦਾ ਹੈ ਅਤੇ ਰੇਲਾਂ ਵਿਚ ਉਪਲਬਧ ਜਗ੍ਹਾ ਦੀ ਬਿਹਤਰ ਵਰਤੋਂ ਯਕੀਨੀ ਹੁੰਦੀ ਹੈ। ਇਸ ਦੇ ਨਾਲ ਹੀ ਵਪਾਰੀਆਂ ਨੂੰ ਆਪਣੇ ਸਾਮਾਨ ਨੂੰ ਤੇਜ਼ੀ ਅਤੇ ਸੁਰੱਖਿਅਤ ਤਰੀਕੇ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਣ ਦੀ ਸੁਵਿਧਾ ਮਿਲਦੀ ਹੈ। ਇਹ ਵਿਵਸਥਾ ਰੇਲਵੇ ਅਤੇ ਵਪਾਰੀਆਂ ਦੋਵਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ, ਜਿਸ ਨਾਲ ਸਮੇਂ ਅਤੇ ਲਾਗਤ ਦੋਵਾਂ ਦੀ ਬੱਚਤ ਹੋ ਰਹੀ ਹੈ। ਈ-ਟੈਂਡਰਿੰਗ ਦੇ ਮਾਧਿਅਮ ਨਾਲ ਪਾਰਦਰਸ਼ੀ ਤਰੀਕੇ ਨਾਲ ਠੇਕਾ ਅਲਾਟ ਕੀਤੇ ਜਾਣ ਨਾਲ ਰੇਲਵੇ ਦੀ ਆਮਦਨ ਵਿਚ ਵਾਧਾ ਹੋ ਰਿਹਾ ਹੈ ਅਤੇ ਯਾਤਰੀਆਂ ਨੂੰ ਬਿਹਤਰ ਸੁਵਿਧਾ ਮਿਲ ਰਹੀ ਹੈ।