20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੂਬੇ ਦੇ ਦਵਾਈ ਕਾਰੋਬਾਰੀਆਂ ਵਲੋਂ ਨਸ਼ੇ ਖ਼ਿਲਾਫ਼ ਸਰਕਾਰ ਨੂੰ ਪੂਰਨ ਸਹਿਯੋਗ ਦਾ ਐਲਾਨ

ਅੰਮ੍ਰਿਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਨਾਲ ਸਬੰਧਿਤ ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਐਮਰਜੈਂਸੀ ਵੀਡੀਓ ਕਾਨਫ਼ਰੰਸ ਮੀਟਿੰਗ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਤੇ ਜਨਰਲ ਸਕੱਤਰ ਜੀ. ਐੱਸ.

Ad Position 21
No active advertisement
ਦਵਾਈ ਕਾਰੋਬਾਰੀਆਂ ਵਲੋਂ ਕੀਤੀ ਗਈ ਮੀਟਿੰਗ ਦਾ ਦ੍ਰਿਸ਼। ਤਸਵੀਰ : ਹਰਜੀਤ ਸਿੰਘ 21-10-2026
ਅੰਮ੍ਰਿਤਸਰ, 20 ਅਕਤੂਬਰ (ਸੁਰਿੰਦਰ ਕੋਛੜ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਨਾਲ ਸਬੰਧਿਤ ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਐਮਰਜੈਂਸੀ ਵੀਡੀਓ ਕਾਨਫ਼ਰੰਸ ਮੀਟਿੰਗ ਸੂਬਾ ਪ੍ਰਧਾਨ ਸੁਰਿੰਦਰ ਦੁੱਗਲ ਤੇ ਜਨਰਲ ਸਕੱਤਰ ਜੀ. ਐੱਸ. ਚਾਵਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਨੇ ਹਿੱਸਾ ਲਿਆ ਤੇ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਦਾ ਐਲਾਨ ਕੀਤਾ। ਐਸੋਸੀਏਸ਼ਨ ਨੇ ਸਾਰੇ ਕੈਮਿਸਟਾਂ ਨੂੰ ਹਦਾਇਤਾਂ ਜਾਰੀ ਕਰਨ ਦਾ ਫ਼ੈਸਲਾ ਕੀਤਾ ਕਿ ਐੱਨ. ਆਰ. ਐਕਸ. ਅਤੇ ਸ਼ਡਿਊਲ ਐੱਚ-1 ਦਵਾਈਆਂ ਡਾਕਟਰ ਦੀ ਲਿਖਤੀ ਪਰਚੀ ਤੋਂ ਬਿਨਾਂ ਨਾ ਵੇਚੀਆਂ ਜਾਣ। ਦਵਾਈਆਂ ਦੀ ਖ਼ਰੀਦ-ਵਿਕਰੀ ਬਿੱਲ ਰਾਹੀਂ ਕਰਨ, ਗਾਹਕ ਦੀ ਪਛਾਣ ਯਕੀਨੀ ਬਣਾਉਣ ਤੇ ਨਿਯਮਾਂ ਅਨੁਸਾਰ ਦਵਾਈਆਂ ਦਾ ਪੂਰਾ ਰਿਕਾਰਡ ਰੱਖਣ ’ਤੇ ਵੀ ਜ਼ੋਰ ਦਿੱਤਾ ਗਿਆ। ਐਸੋਸੀਏਸ਼ਨ ਨੇ ਕਿਹਾ ਕਿ ਨਸ਼ਾ ਵੇਚਣ ਦੇ ਠੋਸ ਸਬੂਤ ਮਿਲਣ ’ਤੇ ਸਬੰਧਿਤ ਕੈਮਿਸਟ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਹਾਲਾਂਕਿ, ਬਿਨਾਂ ਕਿਸੇ ਗ਼ੈਰ-ਕਾਨੂੰਨੀ ਗਤੀਵਿਧੀ ਦੇ ਸਬੂਤ ਸਾਰੇ 27,000 ਕੈਮਿਸਟਾਂ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਣ ’ਤੇ ਚਿੰਤਾ ਜਤਾਈ ਗਈ। ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਦੇ ਸਰੋਤਾਂ ਵਿਰੁੱਧ ਠੋਸ ਕਾਰਵਾਈ ਨਾ ਕੀਤੀ ਤਾਂ ਕੈਮਿਸਟ ਅਜਿਹੀਆਂ ਦਵਾਈਆਂ ਕੰਪਨੀਆਂ ਨੂੰ ਵਾਪਸ ਭੇਜਣ ਲਈ ਮਜਬੂਰ ਹੋ ਸਕਦੇ ਹਨ। ਮੀਟਿੰਗ ’ਚ ਸੁਰਿੰਦਰ ਦੁੱਗਲ ਤੇ ਜੀ. ਐੱਸ. ਚਾਵਲਾ ਤੋਂ ਇਲਾਵਾ ਸੰਜੀਵ ਕੁਮਾਰ ਭਾਟੀਆ, ਅਮਰਦੀਪ ਸਿੰਘ, ਸੁਦਰਸ਼ਨ ਚੌਧਰੀ, ਰਾਜੇਸ਼ ਸੋਹੀ, ਅਜੈ ਬਾਂਸਲ, ਵਿਕਰਮ ਠਾਕੁਰ, ਰਵਿੰਦਰ ਭਾਟੀਆ, ਸੁਨੀਤ ਕੁਮਾਰ, ਰਾਜਨ ਭਾਟੀਆ, ਜਤਿੰਦਰ ਸਿੰਘ ਚਾਵਲਾ, ਮਨਜੀਤ ਸੂਦ, ਬਾਲ ਕ੍ਰਿਸ਼ਨ ਕਟਾਰੀਆ, ਅਸ਼ੋਕ ਬਲਿਆਂਵਾਲਾ, ਅਸ਼ੋਕ ਛਾਬੜਾ, ਅਸ਼ਵਨੀ ਕੁਮਾਰ, ਸਤੀਸ਼ ਕਪੂਰ, ਕੁਲਦੀਪ ਸਿੰਘ, ਰਾਜੀਵ ਜੈਨ, ਰਿਸ਼ੂ ਵਰਮਾ, ਸੁਖਬੀਰ ਸਿੰਘ ਲਵਲੀ ਡਾਬਰ, ਰਾਜੀਵ ਗਰਗ, ਰਾਜੀਵ ਕਪੂਰ, ਵਿਜੇ ਰਾਵਲ ਅਤੇ ਦਰਸ਼ਨ ਸਚਦੇਵਾ ਸਮੇਤ ਕਈ ਹੋਰ ਪ੍ਰਮੁੱਖ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੀ ਸ਼ਹਾਦਤ ਨੇ ਕੌਮ ਨੂੰ ਏਕਤਾ ਤੇ ਦ੍ਰਿੜ੍ਹਤਾ ਨਾਲ ਅੱਗੇ ਵਧਣ ਦਾ ਸੁਨੇਹਾ ਦਿੱਤਾ- ਭਾਈ ਜਗਤਾਰ ਸਿੰਘ... ਅਗਲੀ ਖ਼ਬਰ ਮਾਨਸਾ ਦੇ ਸ਼ਿਵਮ ਗੋਇਲ ਨੇ ਹਰਿਆਣਾ ਸਹਾਇਕ ਜ਼ਿਲ੍ਹਾ ਅਟਾਰਨੀ ਪ੍ਰੀਖਿਆ ’ਚੋਂ ਮਾਰਿਆ ਮਾਅਰਕਾ
Ad Position 24