ਫਾਰਮੇਸੀ ਕੌਂਸਲ ਨੇ ਅਸ਼ਵਨੀ ਦੀ ਰਜਿਸਟੇ੍ਸ਼ਨ ਕੀਤੀ ਰੱਦ
ਮਾਨਸਾ, 22 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਫਾਰਮੇਸੀ ਕੌਂਸਲ ਪੰਜਾਬ ਨੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਾਤਲ ਅਸ਼ਵਨੀ ਕੁਮਾਰ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਦੀ ਫਾਰਮਾਸਿਸਟ ਰਜਿਸਟੇ੍ਸ਼ਨ ਰੱਦ ਕਰ ਦਿੱਤੀ ਹੈ। ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੌਂਸਲ ਵਲੋਂ ਇਸ ਸਬੰਧੀ ਅੱਜ ਹੀ ਉਕਤ ਫ਼ੈਸਲਾ ਲਿਆ ਗਿਆ ਹੈ।
ਮਾਨਸਾ, 22 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਫਾਰਮੇਸੀ ਕੌਂਸਲ ਪੰਜਾਬ ਨੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਾਤਲ ਅਸ਼ਵਨੀ ਕੁਮਾਰ ਖ਼ਿਲਾਫ਼ ਕਾਰਵਾਈ ਕਰਦਿਆਂ ਉਸ ਦੀ ਫਾਰਮਾਸਿਸਟ ਰਜਿਸਟੇ੍ਸ਼ਨ ਰੱਦ ਕਰ ਦਿੱਤੀ ਹੈ। ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੌਂਸਲ ਵਲੋਂ ਇਸ ਸਬੰਧੀ ਅੱਜ ਹੀ ਉਕਤ ਫ਼ੈਸਲਾ ਲਿਆ ਗਿਆ ਹੈ। ਉਸ ਨੂੰ 10 ਜੁਲਾਈ 2020 ਨੂੰ ਰਜਿਸਟੇ੍ਸ਼ਨ ਜਾਰੀ ਕੀਤੀ ਗਈ ਸੀ, ਜਿਸ ਦਾ ਨੰਬਰ 51464 ਸੀ। ਜ਼ਿਕਰਯੋਗ ਹੈ ਕਿ ਸਥਾਨਕ ਸ਼ਹਿਰ ਦੇ ਮੁੱਖ ਫਾਟਕ ਨਜ਼ਦੀਕ ਕਾਰਨਰ ’ਤੇ ਅਸ਼ਵਨੀ ਮੈਡੀਕੋਜ਼ ਸਥਿਤ ਸੀ, ਜਿਸ ’ਤੇ ਨਸ਼ਾ ਤਸਕਰੀ ਦੀ ਵੱਡੇ ਪੱਧਰ ’ਤੇ ਚਰਚਾ ਚੱਲਦੀ ਸੀ ਅਤੇ ਅਸ਼ਵਨੀ ਵਲੋਂ ਝੋਟੇ ਦੀ ਹੱਤਿਆ ਉਪਰੰਤ ਉਸ ਦੀ ਰਜਿਸਟੇ੍ਸ਼ਨ ਰੱਦ ਕਰਨ ਦੀ ਮੰਗ ਲੋਕਾਂ ਅਤੇ ਧਰਨਾਕਾਰੀਆਂ ਵਲੋਂ ਉਠਾਈ ਜਾ ਰਹੀ ਸੀ।