30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਪੰਥਕ ਏਕਤਾ ਸਿਧਾਂਤਾਂ ਤੇ ਮਰਿਆਦਾਵਾਂ ਦਾ ਰਲੇਵਾਂ ਹੁੰਦੀ ਹੈ - ਗਿਆਨੀ ਹਰਪ੍ਰੀਤ ਸਿੰਘ ਸਿਰਫ ਸੱਤਾ ਪ੍ਰਾਪਤੀ ਲਈ ਕੀਤੀ ਏਕਤਾ, ਏਕਤਾ ਨਹੀਂ ਹੁੰਦੀ

ਅੰਮ੍ਰਿਤਸਰ, 29 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜੋਕੇ ਸਮਿਆਂ ਵਿਚ ਪੰਥਕ ਏਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਥਕ ਏਕਤਾ ਜਾਂ ਏਕਤਾ ਸਿਧਾਂਤਾਂ, ਪਰੰਪਰਾਵਾਂ ਅਤੇ ਮਰਿਆਦਾ ਦੇ ਆਧਾਰ ’ਤੇ ਹੁੰਦੀ ਹੈ ਤੇ ਸਿਰਫ ਸੱਤਾ ਪ੍ਰਾਪਤੀ ਲਈ ਕੀਤੀ ਏਕਤਾ ਸਹੀ ਮਾਅਨਿਆਂ ਵਿਚ ਏਕਤਾ ਨਹੀਂ ਹੁੰਦੀ। ਅੱਜ ਇਥੇ ਇਕ ਧਾਰਮਿਕ ਸਮਾਗਮ ’ਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਅਸੀਂ ਆਪਣਾ ਵਿਜ਼ਨ ਦਸਤਾਵੇਜ਼ ਛੇ ਮਹੀਨੇ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ, ਜੋ ਸੰਗਤਾਂ ਵਿਚ ਵੰਡਿਆ ਜਾ ਰਿਹਾ ਹੈ।

Ad Position 21
No active advertisement
ਅੰਮ੍ਰਿਤਸਰ ਵਿਖੇ ਗੱਲਬਾਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ। ਤਸਵੀਰ : ਹਰਜੀਤ ਸਿੰਘ 30-10-2026
ਅੰਮ੍ਰਿਤਸਰ, 29 ਅਕਤੂਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜੋਕੇ ਸਮਿਆਂ ਵਿਚ ਪੰਥਕ ਏਕਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਥਕ ਏਕਤਾ ਜਾਂ ਏਕਤਾ ਸਿਧਾਂਤਾਂ, ਪਰੰਪਰਾਵਾਂ ਅਤੇ ਮਰਿਆਦਾ ਦੇ ਆਧਾਰ ’ਤੇ ਹੁੰਦੀ ਹੈ ਤੇ ਸਿਰਫ ਸੱਤਾ ਪ੍ਰਾਪਤੀ ਲਈ ਕੀਤੀ ਏਕਤਾ ਸਹੀ ਮਾਅਨਿਆਂ ਵਿਚ ਏਕਤਾ ਨਹੀਂ ਹੁੰਦੀ। ਅੱਜ ਇਥੇ ਇਕ ਧਾਰਮਿਕ ਸਮਾਗਮ ’ਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਅਸੀਂ ਆਪਣਾ ਵਿਜ਼ਨ ਦਸਤਾਵੇਜ਼ ਛੇ ਮਹੀਨੇ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ, ਜੋ ਸੰਗਤਾਂ ਵਿਚ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਆਪਣੇ 40- 42 ਹਲਕਾ ਕੋਆਰਡੀਨੇਟਰ ਪੰਜਾਬ ਵਿਚ ਨਿਯੁਕਤ ਕਰ ਚੁੱਕੇ ਹਾਂ ਤੇ ਜਲਦੀ ਹੀ ਬਾਕੀ ਹਲਕਾ ਕੋਆਡੀਨੇਟਰ ਵੀ ਲਾਵਾਂਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਤਿੰਨ ਮੁੱਖ ਮੁੱਦੇ ਪੰਜਾਬ ਦੇ ਵਿਚ ਹਾਵੀ ਹਨ ਜਿਨ੍ਹਾਂ ਵਿਚ ਨਸ਼ਾ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਤੇ ਗੈਂਗਸਟਰਵਾਦ ਨੂੰ ਦਰਪੇਸ਼ ਚੁਣੌਤੀ ਨੂੰ ਖਤਮ ਕਰਨ ਲਈ ਸਿਆਸੀ ਰੋਟੀਆਂ ਸੇਕਣ ਦੀ ਥਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੁਹਿਰਦਤਾ ਦੇ ਨਾਲ ਸੋਚਣ ਦੀ ਲੋੜ ਹੈ। ਸਤਿਕਾਰ ਸੋਧ ਐਕਟ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਕਿ ਇਸ ਮਸਲੇ ’ਤੇ ਵੀ ਰਾਜਨੀਤੀ ਹੋ ਰਹੀ ਹੈ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲਿਆ ਜਾਵੇ ਤੇ ਇਸ ਦੇ ਨਾਲ ਹੀ ਪਾਕਿਸਤਾਨ ਨਾਲ ਦੁਵੱਲੇ ਵਪਾਰ ਤੇ ਆਵਾਜਾਈ ਲਈ ਅਟਾਰੀ- ਵਾਹਗ ਬਾਰਡਰ ਵੀ ਖੋਲਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਿੰਧ ’ ਚ ਐਂਬੂਲੈਂਸ ਅੰਦਰ ਆਕਸੀਜਨ ਸਿਲੰਡਰ ਫਟਣ ਕਾਰਨ ਨਵਜੰਮੇ ਬੱਚੇ ਸਮੇਤ 10 ਮੌਤਾਂ ਅਗਲੀ ਖ਼ਬਰ ਪਤਨੀ ਦਾ ਕਤਲ ਕਰਨ ਦੇ ਮਾਮਲੇ ’ਚ ਪਤੀ ਨੂੰ ਉਮਰ ਕੈਦ
Ad Position 24