30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕੈਦੀਆਂ ਨੂੰ ਦੀਵਾਲੀ ਮੌਕੇ ਘਰ ਦੀਆਂ ਪਿੰਨੀਆਂ ਨਹੀਂ ਹੋਣਗੀਆਂ ਨਸੀਬ ਜੇਲ੍ਹਾਂ ਦੇ ਅੰਦਰੋਂ ਹੀ ਕੰਟੀਨਾਂ ਵਿਚੋਂ ਖਰੀਦ ਸਕਣਗੇ ਮਿਠਾਈ

ਸੰਗਰੂਰ, 29 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਕੈਦੀ ਅਤੇ ਹਵਾਲਾਤੀ ਇਸ ਵਾਰ ਵੀ ਦੀਵਾਲੀ ਮੌਕੇ ਘਰੋਂ ਬਣਾਈਆਂ ਪਿੰਨੀਆਂ ਅਤੇ ਪੰਜੀਰੀ ਦੇ ਸਵਾਦ ਤੋਂ ਸੱਖਣੇ ਰਹਿਣਗੇ। ਦੀਵਾਲੀ ਲਈ ਮਿਠਾਈ ਉਨ੍ਹਾਂ ਨੂੰ ਜੇਲ੍ਹਾਂ ਦੇ ਅੰਦਰੋਂ ਕੰਟੀਨਾਂ ਵਿਚੋਂ ਹੀ ਮਿਲੇਗੀ।

Ad Position 21
No active advertisement
ਅਜੀਤ ਡੈਸਕ 30-10-2026
ਸੰਗਰੂਰ, 29 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਕੈਦੀ ਅਤੇ ਹਵਾਲਾਤੀ ਇਸ ਵਾਰ ਵੀ ਦੀਵਾਲੀ ਮੌਕੇ ਘਰੋਂ ਬਣਾਈਆਂ ਪਿੰਨੀਆਂ ਅਤੇ ਪੰਜੀਰੀ ਦੇ ਸਵਾਦ ਤੋਂ ਸੱਖਣੇ ਰਹਿਣਗੇ। ਦੀਵਾਲੀ ਲਈ ਮਿਠਾਈ ਉਨ੍ਹਾਂ ਨੂੰ ਜੇਲ੍ਹਾਂ ਦੇ ਅੰਦਰੋਂ ਕੰਟੀਨਾਂ ਵਿਚੋਂ ਹੀ ਮਿਲੇਗੀ। ਅਜਿਹਾ ਜੇਲ੍ਹ ਵਿਚ ਮਿਠਾਈਆਂ ਦੇ ਬਹਾਨੇ ਪਹੁੰਚਦੇ ਨਸ਼ਿਆਂ ਦੀ ਰੋਕਥਾਮ ਲਈ ਕੀਤਾ ਗਿਆ ਹੈ। ਸਥਾਨਕ ਜ਼ਿਲ੍ਹਾ ਜੇਲ੍ਹ ਵਿਚ ਵੇਸਣ ਦੀ ਮਿਠਾਈ ਤਿਆਰ ਕੀਤੀ ਜਾ ਰਹੀ ਹੈ ਜੋ ਜੇਲ੍ਹ ਦੇ ਅੰਦਰ ਬੰਦ ਕੈਦੀ ਅਤੇ ਹਵਾਲਾਤੀ ਖਰੀਦ ਸਕਣਗੇ। ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਅਤੇ ਡਿਪਟੀ ਸੁਪਰਡੈਂਟ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਰ ਕੈਦੀਆਂ ਵਲੋਂ ਬਣਾਏ ਦੀਵੇ, ਮੋਮਬੱਤੀਆਂ ਅਤੇ ਵੇਸਣ ਦੀ ਮਿਠਾਈ ਆਮ ਲੋਕਾਂ ਲਈ ਵੀ ਜੇਲ੍ਹ ਦੇ ਬਾਹਰ ਵਿੱਕਰੀ ਲਈ ਲਗਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ ਅਗਲੀ ਖ਼ਬਰ ਸਿੰਧ ’ ਚ ਐਂਬੂਲੈਂਸ ਅੰਦਰ ਆਕਸੀਜਨ ਸਿਲੰਡਰ ਫਟਣ ਕਾਰਨ ਨਵਜੰਮੇ ਬੱਚੇ ਸਮੇਤ 10 ਮੌਤਾਂ
Ad Position 24