03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨਾਂਦੇੜ ਗੁਰਦੁਆਰਾ ਬੋਰਡ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਤੇ ਸਾਥੀਆਂ ਨੇ ਮਨਾਈ ਖੁਸ਼ੀ

ਬਟਾਲਾ, 2 ਨਵੰਬਰ (ਸਤਿੰਦਰ ਸਿੰਘ)-ਗੁਰਦੁਆਰਾ ਸੱਚਖੰਡ ਬੋਰਡ ਦੀ ਬਹਾਲੀ ਦੀ ਖੁਸ਼ੀ ਮਨਾਉਂਦਿਆਂ ਨਾਂਦੇੜ ਗੁਰਦੁਆਰਾ ਬੋਰਡ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਲਗਪਗ 20-25 ਕਰੋੜ ਰੁਪਏ ਦੀਆਂ ਸੇਵਾਵਾਂ ਦਾ ਐਲਾਨ ਕੀਤਾ। ਇਸ ਮੌਕੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਅਤੇ ਸਾਥੀਆਂ ਨੇ ਕਿਹਾ ਕਿ ਗੁਰੂ ਮਹਾਰਾਜ ਦੀ ਬੇਅੰਤ ਕਿਰਪਾ ਨਾਲ ਮਹਾਂਰਾਸ਼ਟਰ ਸਰਕਾਰ ਨੇ ਅਦਾਲਤ ਦੇ ਹੁਕਮਾਂ ਅਨੁਸਾਰ ਬੀਤੇ ਦਿਨੀਂ ਇਕ ਇਤਿਹਾਸਕ ਫੈਸਲੇ ਰਾਹੀਂ ਗੁਰਦੁਆਰਾ ਸੱਚਖੰਡ ਬੋਰਡ ਨੂੰ 29 ਜੂਨ 2022 ਤੱਕ ਇਸ ਦੀ ਅਸਲ ਸਥਿਤੀ ਵਿਚ ਬਹਾਲ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 03-11-2026
ਬਟਾਲਾ, 2 ਨਵੰਬਰ (ਸਤਿੰਦਰ ਸਿੰਘ)-ਗੁਰਦੁਆਰਾ ਸੱਚਖੰਡ ਬੋਰਡ ਦੀ ਬਹਾਲੀ ਦੀ ਖੁਸ਼ੀ ਮਨਾਉਂਦਿਆਂ ਨਾਂਦੇੜ ਗੁਰਦੁਆਰਾ ਬੋਰਡ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਲਗਪਗ 20-25 ਕਰੋੜ ਰੁਪਏ ਦੀਆਂ ਸੇਵਾਵਾਂ ਦਾ ਐਲਾਨ ਕੀਤਾ। ਇਸ ਮੌਕੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਅਤੇ ਸਾਥੀਆਂ ਨੇ ਕਿਹਾ ਕਿ ਗੁਰੂ ਮਹਾਰਾਜ ਦੀ ਬੇਅੰਤ ਕਿਰਪਾ ਨਾਲ ਮਹਾਂਰਾਸ਼ਟਰ ਸਰਕਾਰ ਨੇ ਅਦਾਲਤ ਦੇ ਹੁਕਮਾਂ ਅਨੁਸਾਰ ਬੀਤੇ ਦਿਨੀਂ ਇਕ ਇਤਿਹਾਸਕ ਫੈਸਲੇ ਰਾਹੀਂ ਗੁਰਦੁਆਰਾ ਸੱਚਖੰਡ ਬੋਰਡ ਨੂੰ 29 ਜੂਨ 2022 ਤੱਕ ਇਸ ਦੀ ਅਸਲ ਸਥਿਤੀ ਵਿਚ ਬਹਾਲ ਕਰ ਦਿੱਤਾ। ਇਸ ਲਈ ਜਿਥੇ ਉਨ੍ਹਾਂ ਸਮੂਹ ਸੰਗਤ ਨੂੰ ਵਧਾਈ ਦਿੱਤੀ, ਉਥੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਅਸੀਂ ਸਾਰੇ ਮੈਂਬਰ ਇਹ ਐਲਾਨ ਕਰਦੇ ਹੋਏ ਖੁਸ਼ ਹਾਂ ਕਿ ਇਸ ਸਾਲ ਦੀਵਾਲੀ ਅਤੇ ਗੁਰਤਾਗੱਦੀ ਦੇ ਮੌਕੇ ’ਤੇ ਸਾਰੇ ਕਰਮਚਾਰੀਆਂ (ਸਥਾਈ, ਰੋਜਨਦਾਰੀ, ਉਜਰਤ, ਅਗਿਆ, ਮਾਣਧਨ ਆਦਿ) ਨੂੰ ਗੁਰਦੁਆਰਾ ਬੋਰਡ ਵਲੋਂ 50 ਪ੍ਰਤੀਸ਼ਤ ਤਨਖਾਹ ਬੋਨਸ ਦਿੱਤਾ ਜਾਵੇਗਾ ਅਤੇ ਗੁਰਦੁਆਰਾ ਬੋਰਡ ਦੀ ਸੂਚੀ ਅਨੁਸਾਰ ਸਾਰੀਆਂ ਵਿਧਵਾਵਾਂ, ਮਾਵਾਂ ਤੇ ਭੈਣਾਂ ਨੂੰ ਗੁਰਦੁਆਰਾ ਬੋਰਡ ਵਲੋਂ 1000 ਰੁਪਏ ਦੀਵਾਲੀ ਦਾ ਤੋਹਫਾ (ਵਾਧੂ ਪੈਨਸ਼ਨ) ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਗੁਰਦੁਆਰਾ ਬੋਰਡ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ ਅਤੇ ਉਨ੍ਹਾਂ ਦੇ ਸਹਿਯੋਗੀ ਟਰੱਸਟ ਵਲੋਂ ਇਕ ਐਮ.ਆਰ.ਆਈ., ਸੀ.ਟੀ. ਸਕੈਨ, ਐਕਸਰੇ, ਖੂਨ ਦੀ ਜਾਂਚ ਅਤੇ ਸੋਨੋਗ੍ਰਾਫੀ ਮਸ਼ੀਨ ਲਗਾਈ ਜਾਵੇਗੀ, ਜਿਸ ਵਿਚ ਦੁਨੀਆ ਦੇ ਸਭ ਤੋਂ ਘੱਟ ਦਰਾਂ ’ਤੇ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ। ਇਸ ਦੀ ਕੀਮਤ ਲਗਪਗ 15 ਕਰੋੜ ਰੁਪਏ ਹੋਵੇਗੀ। ਇਸ ਤੋਂ ਇਲਾਵਾ ਹੈਦਰਾਬਾਦ ਦੇ ਗੁਰੂਘਰ ਦੇ ਪ੍ਰੇਮੀ ਸੁਰਿੰਦਰ ਸਿੰਘ ਸਲੂਜਾ, ਜੋ ਕਿ ਗੁਰਦੁਆਰਾ ਬੋਰਡ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਵਾ, ਦੇ ਭਰਾ ਲਗਦੇ ਹਨ, ਉਨ੍ਹਾਂ ਵਲੋਂ ਗੁਰਦੁਆਰਾ ਸਾਹਿਬ ਲਈ 5 ਕਰੋੜ ਦੀ ਲਾਗਤ ਵਾਲਾ ਇਕ ਸੋਲਰ ਸਿਸਟਮ ਲਗਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਿਦਰ ਦੀ ਧਰਤੀ ’ ਤੇ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਖਾਲਸਾਈ ਜਾਹੋ - ਜਲਾਲ ਨਾਲ ਸਜਾਇਆ ਮਹੱਲਾ ਅਗਲੀ ਖ਼ਬਰ 10ਵੀਂ ਵਾਧੂ ਵਿਸ਼ਾ ਪੰਜਾਬੀ ਪ੍ਰੀਖਿਆ ਦਾ ਨਤੀਜਾ ਐਲਾਨਿਆ
Ad Position 24