ਸਮਲਿੰਗੀ ਵਿਆਹ ਲਈ ਤੰਗ ਕਰਨ ਤੋਂ ਦੁਖੀ ਨਾਬਾਲਗ ਲੜਕੀ ਵਲੋਂ ਖ਼ੁਦਕੁਸ਼ੀ ਸਹੇਲੀ ਖ਼ਿਲਾਫ਼ ਕੇਸ ਦਰਜ
ਲੁਧਿਆਣਾ, 2 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਵਿਸ਼ਨੂ ਨਗਰ ਵਿਚ ਸਮਲਿੰਗੀ ਵਿਆਹ ਲਈ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋਈ ਨਾਬਾਲਗ ਲੜਕੀ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਸ ਸੰਬੰਧੀ ਮ੍ਰਿਤਕ ਲੜਕੀ ਦੀ ਸਹੇਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਲੁਧਿਆਣਾ, 2 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਵਿਸ਼ਨੂ ਨਗਰ ਵਿਚ ਸਮਲਿੰਗੀ ਵਿਆਹ ਲਈ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋਈ ਨਾਬਾਲਗ ਲੜਕੀ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਸ ਸੰਬੰਧੀ ਮ੍ਰਿਤਕ ਲੜਕੀ ਦੀ ਸਹੇਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ 15 ਸਾਲ ਦੀ ਲੜਕੀ ਰੀਤੀਕਾ ਦੇ ਪਿਤਾ ਸੁਨੀਲ ਕੁਮਾਰ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਟਿੱਬਾ ਰੋਡ ਦੀ ਰਹਿਣ ਵਾਲੀ ਇਸ਼ੂ ਪੁੱਤਰੀ ਸੰਦੀਪ ਵਾਸੀ ਗੋਪਾਲ ਨਗਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਲੜਕੀ ਪਿਛਲੇ ਕੁਝ ਸਮੇਂ ਤੋਂ ਕਥਿਤ ਦੋਸ਼ੀ ਇਸ਼ੂ ਦੀ ਜਾਣਕਾਰ ਸੀ ਅਤੇ ਇਹ ਆਪਸ ਵਿਚ ਸਹੇਲੀਆਂ ਸਨ। ਉਸ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਇਸ਼ੂ ਉਸ ਦੀ ਲੜਕੀ ਨੂੰ ਲਗਾਤਾਰ ਸਮਲਿੰਗੀ ਵਿਆਹ ਕਰਵਾਉਣ ਲਈ ਤੰਗ ਪਰੇਸ਼ਾਨ ਕਰ ਰਹੀ ਸੀ। ਇਸ ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਉਸ ਦੀ ਲੜਕੀ ਨੇ ਬੀਤੇ ਦਿਨ ਘਰ ਵਿਚ ਹੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।