ਖਡੂਰ ਸਾਹਿਬ ਵਿਖੇ ਨੌਜਵਾਨ ਦਾ ਦਿਨ ਦਿਹਾੜੇ ਕਿਰਚ ਮਾਰ ਕੇ ਕਤਲ ਅਜੇ ਪੰਦਰਾਂ ਦਿਨ ਪਹਿਲਾਂ ਘਰ ’ਚ ਪੁੱਤਰ ਪੈਦਾ ਹੋਣ ਨਾਲ ਆਈਆਂ ਖੁਸ਼ੀਆਂ ਮਾਤਮ ’ਚ ਬਦਲੀਆਂ
ਖਡੂਰ ਸਾਹਿਬ, 2 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਪੰਦਰਾਂ ਦਿਨ ਪਹਿਲਾਂ ਘਰ ਵਿਚ ਪੁੱਤਰ ਪੈਦਾ ਹੋਣ ਕਾਰਨ ਆਈਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ, ਜਦੋਂ ਨੰਨੇ ਮੁੰਨੇ ਪੁੱਤਰ ਦੇ ਪਿਤਾ ਸੁਖਕੀਰਤ ਸਿੰਘ (21) ਪੁੱਤਰ ਤੇਜਿੰਦਰ ਸਿੰਘ ਪੱਤੀ ਗੁਰਮੁਖਾਂ ਦੀ ਵਾਸੀ ਖਡੂਰ ਸਾਹਿਬ ਦਾ ਕੁਝ ਨੌਜਵਾਨਾਂ ਵਲੋਂ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਡੀ.
ਮ
ਮ੍ਰਿਤਕ ਸੁਖਕੀਰਤ ਸਿੰਘ ਦੀ ਪੁਰਾਣੀ ਤਸਵੀਰ।
03-11-2026
ਖਡੂਰ ਸਾਹਿਬ, 2 ਨਵੰਬਰ (ਰਸ਼ਪਾਲ ਸਿੰਘ ਕੁਲਾਰ)-ਪੰਦਰਾਂ ਦਿਨ ਪਹਿਲਾਂ ਘਰ ਵਿਚ ਪੁੱਤਰ ਪੈਦਾ ਹੋਣ ਕਾਰਨ ਆਈਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ, ਜਦੋਂ ਨੰਨੇ ਮੁੰਨੇ ਪੁੱਤਰ ਦੇ ਪਿਤਾ ਸੁਖਕੀਰਤ ਸਿੰਘ (21) ਪੁੱਤਰ ਤੇਜਿੰਦਰ ਸਿੰਘ ਪੱਤੀ ਗੁਰਮੁਖਾਂ ਦੀ ਵਾਸੀ ਖਡੂਰ ਸਾਹਿਬ ਦਾ ਕੁਝ ਨੌਜਵਾਨਾਂ ਵਲੋਂ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਡੀ.ਐਸ.ਪੀ. ਹਰਿੰਦਰ ਸਿੰਘ ਨੇ ਪਰਿਵਾਰ ਵਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਦੱਸਿਆ ਕਿ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਅਧੀਨ ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਕੁਝ ਨੌਜਵਾਨਾਂ ਦਾ ਸੁਖਕੀਰਤ ਸਿੰਘ ਨਾਲ ਝਗੜਾ ਹੋਇਆ ਅਤੇ ਉਕਤ ਨੌਜਵਾਨ ਨੇ ਕਿਰਚ ਮਾਰ ਕੇ ਸੁਖਕੀਰਤ ਸਿੰਘ ਨੂੰ ਨਜ਼ਦੀਕ ਗੰਦੇ ਨਾਲੇ ਵਿਚ ਸੁੱਟ ਦਿੱਤਾ ਅਤੇ ਜਦੋਂ ਉਕਤ ਨੌਜਵਾਨ ਨੂੰ ਸਬ ਡਵੀਜਨਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਚਾਰ ਵਿਅਕਤੀਆਂ ਉਪਰ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ, ਜਦੋਂ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਇਸ ਮੌਕੇ ਮ੍ਰਿਤਕ ਦੇ ਪਿਤਾ ਤੇਜਿੰਦਰ ਸਿੰਘ ਨੇ ਇਨਸਾਫ਼ ਦੀ ਮੰਗ ਕੀਤੀ ਹੈ, ਜਦੋਂਕਿ ਮ੍ਰਿਤਕ ਦੀ ਪਤਨੀ ਅਤੇ ਮਾਂ ਪਿਓ ਦਾ ਰੋ ਰੋ ਕਿ ਬੁਰਾ ਹਾਲ ਹੋ ਰਿਹਾ ਸੀ।