ਕਸ਼ਮੀਰ ’ਚ ਛਾਈ ਖਾਮੋਸ਼ੀ ਨੂੰ ਸ਼ਾਂਤੀ ਸਮਝਣ ਦੀ ਗਲਤੀ ਨਾ ਕਰੋ-ਮਹਿਬੂਬਾ
ਸ੍ਰੀਨਗਰ, 5 ਨਵੰਬਰ (ਪੀ. ਟੀ.
ਸ੍ਰੀਨਗਰ, 5 ਨਵੰਬਰ (ਪੀ. ਟੀ. ਆਈ.)-ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਕਸ਼ਮੀਰ ਵਿਚ ਮੌਜੂਦ ਖਾਮੋਸ਼ੀ ਨੂੰ ਸ਼ਾਂਤੀ ਸਮਝਣ ਦੀ ਗਲਤੀ ਨਾ ਕਰੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰੀ ਹਿੱਤ ਕਿਸੇ ਵੀ ਸਰਕਾਰ ਨਾਲੋਂ ਕਿਤੇ ਵੱਧ ਅਹਿਮ ਹੁੰਦੇ ਹਨ। ਪੀ.ਡੀ.ਪੀ. ਦੀ ਪ੍ਰਧਾਨ ਵਜੋਂ ਸਰਬਸੰਮਤੀ ਨਾਲ ਦੁਬਾਰਾ ਚੁਣੇ ਜਾਣ ਤੋਂ ਬਾਅਦ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਮਹਿਬੂਬਾ ਨੇ ਕੇਂਦਰ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ‘ਤੇ ਭਰੋਸਾ ਕਰਨ ਲਈ ਕਿਹਾ। ਨੈਸ਼ਨਲ ਕਾਨਫਰੰਸ ਦੀ ਸਰਕਾਰ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਸਮੇਂ ਇਥੇ ਇਕ ਅਜਿਹੀ ਪਾਰਟੀ (ਸੱਤਾ ਵਿਚ) ਹੈ, ਜਿਸ ਕੋਲ 50 ਸੀਟਾਂ ਹਨ ਅਤੇ ਉਹ ਤੁਹਾਡੇ (ਕੇਂਦਰ ਦੇ) ਹਰ ਹੁਕਮ ਦੀ ਪਾਲਣਾ ਕਰਦੀ ਹੈ।