06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਦੇ ਕੰਪਿਊਟਰ ਅਧਿਆਪਕਾਂ ’ਤੇ ਪਾਣੀ ਦੀਆਂ ਬੁਛਾੜਾਂ ਪੁਲਿਸ ਨਾਲ ਅਧਿਆਪਕਾਂ ਦੀਆਂ ਵਾਰ-ਵਾਰ ਹੋਈਆਂ ਝੜਪਾਂ

ਸੰਗਰੂਰ, 6 ਨਵੰਬਰ (ਅਮਨਦੀਪ ਸਿੰਘ ਬਿੱਟਾ) –ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦੌਰਾਨ ਅੱਜ ਪੁਲਿਸ ਨਾਲ ਕਈ ਵਾਰ ਹਿੰਸਕ ਝੜਪਾਂ ਹੋਈਆ। ਇਨ੍ਹਾਂ ਹਿੰਸਕ ਝੜਪਾਂ ਦੌਰਾਨ ਕੰਪਿਊਟਰ ਅਧਿਆਪਕਾਂ ਨੇ ਬੈਰੀਕੇਡ ਵੱਲ ਵਧਣ ਦਾ ਯਤਨ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਉੱਤੇ ਕਈ ਵਾਰ ਪਾਣੀ ਦੀ ਤੇਜ਼ ਬੁਛਾੜਾਂ ਵੀ ਕੀਤੀਆਂ।

Ad Position 21
No active advertisement
ਅਜੀਤ ਡੈਸਕ 07-11-2026
ਸੰਗਰੂਰ, 6 ਨਵੰਬਰ (ਅਮਨਦੀਪ ਸਿੰਘ ਬਿੱਟਾ) –ਕੰਪਿਊਟਰ ਅਧਿਆਪਕ ਯੂਨੀਅਨ ਵਲੋਂ ਮੁੱਖ ਮੰਤਰੀ ਨਿਵਾਸ ਦੇ ਘਿਰਾਓ ਦੌਰਾਨ ਅੱਜ ਪੁਲਿਸ ਨਾਲ ਕਈ ਵਾਰ ਹਿੰਸਕ ਝੜਪਾਂ ਹੋਈਆ। ਇਨ੍ਹਾਂ ਹਿੰਸਕ ਝੜਪਾਂ ਦੌਰਾਨ ਕੰਪਿਊਟਰ ਅਧਿਆਪਕਾਂ ਨੇ ਬੈਰੀਕੇਡ ਵੱਲ ਵਧਣ ਦਾ ਯਤਨ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਉੱਤੇ ਕਈ ਵਾਰ ਪਾਣੀ ਦੀ ਤੇਜ਼ ਬੁਛਾੜਾਂ ਵੀ ਕੀਤੀਆਂ। ਹਿੰਸਕ ਝੜਪਾਂ ਕਾਰਨ ਕਈ ਅਧਿਆਪਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਪੁਲਿਸ ਨੇ ਕਈ ਅਧਿਆਪਕਾਂ ਨੂੰ ਇਤਹਿਆਤ ਵਜੋਂ ਹਿਰਾਸਤ ਵਿਚ ਵੀ ਲੈ ਲਿਆ ਗਿਆ। ਅੱਜ ਤੜਕਸਾਰ ਤੋਂ ਹੀ ਕੰਪਿਊਟਰ ਅਧਿਆਪਕ ਸੰਗਰੂਰ-ਪਟਿਆਲਾ ਫਲਾਈਓਵਰ ਹੇਠਾਂ ਇਕੱਤਰ ਹੋਣ ਸ਼ੁਰੂ ਹੋਏ ਜਿੱਥੋਂ ਦੁਪਹਿਰ ਉਪਰੰਤ ਉਹ ਮੁੱਖ ਮੰਤਰੀ ਨਿਵਾਸ ਵੱਲ ਵਧੇ ਉਥੇ ਪੁੱਜਦਿਆਂ ਹੀ ਉਨ੍ਹਾਂ ਦੀ ਪੁਲਿਸ ਨਾਲ ਤੇਜ਼ ਝੜਪਾਂ ਆਰੰਭ ਹੋ ਗਈਆਂ। ਰੋਸ ਪ੍ਰਦਸ਼ਨ ਦੀ ਅਗਵਾਈ ਗੁਰਵਿੰਦਰ ਸਿੰਘ ਤਰਨਤਾਰਨ, ਨਰਦੀਪ ਸ਼ਰਮਾ, ਜੋਨੀ ਸਿੰਗਲਾ ਵਲੋਂ ਕੀਤੀ ਜਾ ਰਹੀ ਸੀ ਜਦ ਕਿ ਭਾਰੀ ਗਿਣਤੀ ਵਿੱਚ ਤਾਇਨਾਤ ਪੁਲਿਸ ਫੋਰਸ ਦੀ ਕਮਾਨ ਡੀ.ਐਸ.ਪੀ. ਦਲਵੀਰ ਸਿੰਘ, ਐਸ.ਐਚ.ਓ. ਸਦਰ ਜਸਵਿੰਦਰ ਕੌਰ ਵੱਲੋਂ ਕੀਤੀ ਜਾ ਰਹੀ ਸੀ। ਇਸ ਮੌਕੇ ਸੂਬਾ ਆਗੂ ਹਰਪ੍ਰੀਤ ਸਿੰਘ, ਸੁਨੀਤ ਸੁਰੀਕ, ਸਿੰਕਦਰ ਸਿੰਘ, ਅਨੀਲ ਐਰੀ ਨੇ ਕਿਹਾ ਕਿ ਪਿਛਲੇ 2 ਸਾਲਾਂ ਤੋਂ ਲਟਕ ਰਹੇ ਡੀ.ਏ. ਦਾ ਪੱਤਰ ਜਾਰੀ ਕਰਵਾਉਣ ਆਏ ਸੀ ਪਰ ਸਰਕਾਰ ਨੇ ਅੜੀਅਲ ਵਤੀਰੇ ਦੀ ਸਾਰੀਆਂ ਸ਼ਰਤਾਂ ਟੱਪ ਦਿੱਤੀਆਂ ਹਨ। ਰੋਸ ਧਰਨੇ ਨੂੰ ਰਣਜੀਤ ਸਿੰਘ, ਹਰਭਗਵਾਨ ਸਿੰਘ, ਗੁਰਪਿੰਦਰ ਸਿੰਘ, ਸੁਮਨ ਭਾਰਦਵਾਜ, ਵਿਸ਼ਾਲ ਬਿੰਨੀ, ਰਾਖੀ ਮੰਨਣ, ਹਰਜਿੰਦਰ ਕੌਰ, ਪਰਦੀਪ ਸਿੰਘ, ਲਵਲੀਨ ਕੌਰ, ਸੰਦੀਪ ਕੌਰ, ਗੁਰਮੀਤ ਕੌਰ, ਰਿਸ਼ਵ ਗੋਇਲ, ਹਨੀ ਗਰਗ, ਜਸਵਿੰਦਰ ਸਿੰਘ, ਬਲਜੀਤ ਸਿੰਘ, ਦਵਿੰਦਰ ਸਿੰਘ, ਸਤੀਲ ਸਿੰਘ, ਰਵਿੰਦਰ ਸਿੰਘ, ਗੁਰਸ਼ਰਨ ਕੌਰ, ਰੋਬਿਨ ਸ਼ਰਮਾ, ਕਰਮਜੀਤ ਪੁਰੀ, ਸੁਮਨ ਵਸ਼ਿਸਟ, ਅਮਨਦੀਪ ਸਿੰਘ, ਰਾਕੇਸ਼ ਸੈਣੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ.ਸੀ.ਐੱਸ. ਭਰਤੀ ’ਚ ਘਪਲੇ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ-ਮਜੀਠੀਆ ਅਗਲੀ ਖ਼ਬਰ ਪਾਕਿ ਦਾ ਵਿਦੇਸ਼ੀ ਕਰਜ਼ਾ 135.1 ਅਰਬ ਡਾਲਰ ਤੱਕ ਪੁੱਜਾ
Ad Position 24