19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵੈਦਬਾਣ ਆਯੁਰਵੈਦਿਕ ਦੇ ਐਮ.ਡੀ. ਸੁਭਾਸ਼ ਗੋਇਲ ਦਾ 1,65,000 ਰੁਪਏ ਦਾ ਪ੍ਰੀਮੀਅਮ ਚਵਨਪ੍ਰਾਸ਼ ਚਰਚਾ ’ਚ

ਜਲੰਧਰ, 19 ਨਵੰਬਰ (ਅਜੀਤ ਬਿਊਰੋ)-ਮੌਜੂਦਾ ਦੌਰ ’ਚ ਜਿੱਥੇ ਮਹਿੰਗੇ ਸਮਾਰਟਫੋਨ, ਲਗਜ਼ਰੀ ਗੱਡੀਆਂ ਅਤੇ ਵੱਡੇ ਘਰ ਆਮ ਜੀਵਨਸ਼ੈਲੀ ਦਾ ਹਿੱਸਾ ਬਣਦੇ ਜਾ ਰਹੇ ਹਨ, ਉੱਥੇ ਹੁਣ ਸਿਹਤ ਅਤੇ ਆਯੁਰਵੇਦ ਦੀ ਦੁਨੀਆ ਵਿਚ ਵੈਦਬਾਣ ਆਯੁਰਵੈਦਿਕ ਦੇ ਐਮ. ਡੀ.

Ad Position 21
No active advertisement
ਅਜੀਤ ਡੈਸਕ 20-11-2026
ਜਲੰਧਰ, 19 ਨਵੰਬਰ (ਅਜੀਤ ਬਿਊਰੋ)-ਮੌਜੂਦਾ ਦੌਰ ’ਚ ਜਿੱਥੇ ਮਹਿੰਗੇ ਸਮਾਰਟਫੋਨ, ਲਗਜ਼ਰੀ ਗੱਡੀਆਂ ਅਤੇ ਵੱਡੇ ਘਰ ਆਮ ਜੀਵਨਸ਼ੈਲੀ ਦਾ ਹਿੱਸਾ ਬਣਦੇ ਜਾ ਰਹੇ ਹਨ, ਉੱਥੇ ਹੁਣ ਸਿਹਤ ਅਤੇ ਆਯੁਰਵੇਦ ਦੀ ਦੁਨੀਆ ਵਿਚ ਵੈਦਬਾਣ ਆਯੁਰਵੈਦਿਕ ਦੇ ਐਮ.ਡੀ. ਸੁਭਾਸ਼ ਗੋਇਲ ਵਲੋਂ ਪੇਸ਼ ਕੀਤਾ ਗਿਆ 1,65,000 ਰੁਪਏ ਦੀ ਕੀਮਤ ਵਾਲਾ ਵਿਸ਼ੇਸ਼ ਚਵਨਪ੍ਰਾਸ਼ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਇਸ ਪ੍ਰੀਮੀਅਮ ਰਸਾਇਣ ਉਤਪਾਦ ਨੂੰ ਲੈ ਕੇ ਬਾਜ਼ਾਰ ਅਤੇ ਸੋਸ਼ਲ ਮੀਡੀਆ ‘ਤੇ ਕਾਫ਼ੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ। ਇਸ ਉਤਪਾਦ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਇਹ ਆਮ ਚਵਨਪ੍ਰਾਸ਼ ਤੋਂ ਬਿਲਕੁਲ ਵੱਖਰਾ ਹੈ ਅਤੇ ਇਸ ਵਿੱਚ ਦੁਰਲੱਭ ਤੇ ਬੇਸ਼ਕੀਮਤੀ ਆਯੁਰਵੈਦਿਕ ਤੱਤਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਿਰਮਾਣ ਵਿੱਚ ਹੀਰਕ ਭਸਮ, ਸਵਰਨ ਭਸਮ, ਰਜਤ ਭਸਮ, ਕੇਸਰ ਅਤੇ ਵਸੰਤ ਕੁਸੁਮਾਕਰ ਰਸ ਵਰਗੀਆਂ ਰਵਾਇਤੀ ਤੇ ਸ਼ਾਹੀ ਸਮੱਗਰੀਆਂ ਦੇ ਨਾਲ-ਨਾਲ ਸ਼ਿਲਾਜੀਤ, ਸਫ਼ੈਦ ਮੂਸਲੀ, ਗਿਲੋਅ, ਸੀ ਬਕਥੌਰਨ ਅਤੇ ਹੋਰ ਜੜੀ-ਬੂਟੀਆਂ ਦੇ ਅਰਕ ਦੀ ਵਰਤੋਂ ਕੀਤੀ ਗਈ ਹੈ। ਰਜਤ ਭਸਮ ਨੂੰ ਤੰਤਰਿਕਾ ਤੰਤਰ (ਨਰਵ ਸਿਸਟਮ) ਨੂੰ ਬਿਹਤਰ ਬਣਾਉਣ, ਸਵਰਨ ਭਸਮ ਨੂੰ ਥਕਾਵਟ ਘਟਾਉਣ ਅਤੇ ਹੀਰਕ ਭਸਮ ਨੂੰ ਸਰੀਰ ਦੀਆਂ ਖ਼ਰਾਬ ਕੋਸ਼ਿਕਾਵਾਂ ਨੂੰ ਖ਼ਤਮ ਕਰਨ ਵਿੱਚ ਸਹਾਇਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਕੇਸਰ ਅਤੇ ਹੋਰ ਆਯੁਰਵੈਦਿਕ ਤੱਤ ਮੌਸਮੀ ਇਨਫੈਕਸ਼ਨਾਂ ਨਾਲ ਲੜਨ, ਤਾਕਤ ਤੇ ਊਰਜਾ ਬਣਾਈ ਰੱਖਣ ਅਤੇ ਸਰੀਰ ਨੂੰ ਪੋਸ਼ਣ ਦੇਣ ਤੇ ਡੀਟੌਕਸ ਕਰਨ ਵਿੱਚ ਮਦਦਗਾਰ ਦੱਸੇ ਗਏ ਹਨ। ਉਤਪਾਦ ਦੀ ਉੱਚੀ ਕੀਮਤ ਪਿੱਛੇ ਦੇ ਨਜ਼ਰੀਏ ਨੂੰ ਸਪੱਸ਼ਟ ਕਰਦਿਆਂ ‘ਕੀਮਤ ਬਨਾਮ ਮੁੱਲ’ ਦੇ ਸਿਧਾਂਤ ਨੂੰ ਉਜਾਗਰ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਮੈਡੀਕਲ ਕਾਲਜਾਂ ਦੀਆਂ ਐਮ.ਡੀ. ਦੀਆਂ 22 ਅਤੇ ਡੀ.ਐਨ.ਬੀ. ਦੀਆਂ 4 ਸੀਟਾਂ ਵਧਾਈਆਂ ਅਗਲੀ ਖ਼ਬਰ ਸ੍ਰੀ ਨਨਕਾਣਾ ਸਾਹਿਬ ’ ਚ 24 ਨੂੰ ਸਜਾਇਆ ਜਾਵੇਗਾ ਨਗਰ ਕੀਰਤਨ ਡੇਢ ਕਿੱਲੋਮੀਟਰ ਲੰਬੇ ਰਸਤੇ ’ਤੇ ਵਿਛਾਇਆ ਜਾਵੇਗਾ ਲਾਲ ਕ...
Ad Position 24