19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੰਜਾਬ ’ਚ ਮੈਡੀਕਲ ਕਾਲਜਾਂ ਦੀਆਂ ਐਮ.ਡੀ. ਦੀਆਂ 22 ਅਤੇ ਡੀ.ਐਨ.ਬੀ. ਦੀਆਂ 4 ਸੀਟਾਂ ਵਧਾਈਆਂ

ਫ਼ਰੀਦਕੋਟ, 19 ਨਵੰਬਰ (ਜਸਵੰਤ ਸਿੰਘ ਪੁਰਬਾ)-ਮੈਡੀਕਲ ਕਾਊਂਸਲਿੰਗ ਕਮੇਟੀ ਨੇ ਨੀਟ-ਪੀ. ਜੀ ਕਾਊਂਸਲਿੰਗ 2026 ਦੇ ਦੂਜੇ ਰਾਊਂਡ ਦੇ ਸੀਟ ਮੈਟ੍ਰਿਕਸ ਵਿਚ ਐਮ.

Ad Position 21
No active advertisement
ਅਜੀਤ ਡੈਸਕ 20-11-2026
ਫ਼ਰੀਦਕੋਟ, 19 ਨਵੰਬਰ (ਜਸਵੰਤ ਸਿੰਘ ਪੁਰਬਾ)-ਮੈਡੀਕਲ ਕਾਊਂਸਲਿੰਗ ਕਮੇਟੀ ਨੇ ਨੀਟ-ਪੀ.ਜੀ ਕਾਊਂਸਲਿੰਗ 2026 ਦੇ ਦੂਜੇ ਰਾਊਂਡ ਦੇ ਸੀਟ ਮੈਟ੍ਰਿਕਸ ਵਿਚ ਐਮ.ਡੀ. ਦੀਆਂ 22 ਸੀਟਾਂ ਅਤੇ ਡਿਪਲੋਮੇਟ ਆਫ਼ ਨੈਸ਼ਨਲ ਬੋਰਡ (ਡੀ.ਐਨ.ਬੀ.) ਦੀਆਂ 4 ਪੋਸਟ ਗ੍ਰੈਜੂਏਟ ਮੈਡੀਕਲ ਕੋਰਸਾਂ ਦੀਆਂ ਸੀਟਾਂ ਦਾ ਵਾਧਾ ਕੀਤਾ ਹੈ। ਇਨ੍ਹਾਂ ਵਿਚ ਮੁਹਾਲੀ ਸਥਿਤ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੀਆਂ 10 ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਦੀਆਂ 8 ਸੀਟਾਂ ਸ਼ਾਮਿਲ ਹਨ। ਮੁਹਾਲੀ ਵਿਚ ਸੀਟਾਂ ਦਾ ਇਹ ਵਾਧਾ ਉਸ ਸਮੇਂ ਕੀਤਾ ਗਿਆ ਹੈ, ਜਦੋਂ ਕੁਝ ਦਿਨ ਪਹਿਲਾਂ ਇਸੇ ਸੰਸਥਾ ਦੀਆਂ ਐਮ.ਡੀ./ਐਮ.ਐਸ ਦੀਆਂ 10 ਸੀਟਾਂ ਦੂਜੇ ਰਾਊਂਡ ਦੇ ਸੀਟ ਮੈਟ੍ਰਿਕਸ ਵਿਚੋਂ ਵਾਪਸ ਲੈ ਲਈਆਂ ਗਈਆਂ ਸਨ। ਨਵੀਆਂ ਜੋੜੀਆਂ ਗਈਆਂ ਸੀਟਾਂ ਵਾਪਸ ਲਈਆਂ ਗਈਆਂ ਸੀਟਾਂ ਦੀ ਥਾਂ ਨਹੀਂ ਹਨ। ਨਵੀਆਂ 10 ਸੀਟਾਂ ਵਿਚ ਐਨਾਟਮੀ ਦੀਆਂ 2, ਬਾਇਓਕੈਮਿਸਟਰੀ ਦੀਆਂ 2, ਪੈਥੋਲੋਜੀ ਦੀਆਂ 3 ਅਤੇ ਫਿਜ਼ੀਓਲੋਜੀ ਦੀਆਂ 3 ਸੀਟਾਂ ਸ਼ਾਮਿਲ ਹਨ। ਜਦਕਿ ਵਾਪਸ ਲਈਆਂ ਗਈਆਂ ਸੀਟਾਂ ਵਿਚ ਐਮ.ਐਸ. ਈ.ਐਨ.ਟੀ, ਐਮ.ਡੀ. ਜਨਰਲ ਮੈਡੀਸਨ, ਐਮ.ਐਸ. ਜਨਰਲ ਸਰਜਰੀ, ਐਮ.ਐਸ. ਪ੍ਰਸੂਤੀ ਅਤੇ ਇਸਤਰੀ ਰੋਗ ਅਤੇ ਐਮ.ਐਸ. ਆਰਥੋਪੀਡਿਕਸ ਦੀਆਂ ਦੋ-ਦੋ ਸੀਟਾਂ ਸਨ। ਇਨ੍ਹਾਂ ਪੰਜਾਂ ਵਿਚੋਂ ਕਿਸੇ ਵੀ ਵਿਸ਼ੇਸ਼ਤਾ ਦੀ ਨਵੀਆਂ ਜੋੜੀਆਂ ਗਈਆਂ ਸੀਟਾਂ ਵਿਚ ਸ਼ਮੂਲੀਅਤ ਨਹੀਂ ਹੈ। ਇਸ ਕਾਰਨ ਕਲੀਨਿਕਲ ਵਿਸ਼ਿਆਂ ਵਿਚ ਦਾਖ਼ਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਨੂੰ ਕੋਈ ਲਾਭ ਨਹੀਂ ਮਿਲਿਆ। ਮੁਹਾ ਲੀ ਦੀਆਂ ਨਵੀਆਂ 10 ਸੀਟਾਂ ਵਿਚੋਂ ਚਾਰ ਬੀ.ਸੀ ਵਰਗ, ਇਕ ਈ.ਡਬਲਿਊ.ਐਸ ਵਰਗ ਅਤੇ ਤਿੰਨ ਜਨਰਲ ਵਰਗ ਲਈ ਹਨ। ਦੋ ਸੀਟਾਂ ਦਿਵਿਆਂਗ ਉਮੀਦਵਾਰਾਂ ਲਈ ਰਾਖਵੀਆਂ ਹਨ, ਜਿਨ੍ਹਾਂ ਵਿਚੋਂ ਇਕ ਜਨਰਲ ਅਤੇ ਇਕ ਐਸ.ਸੀ ਵਰਗ ਦੀ ਹੈ। ਇਹ ਸਾਰੀਆਂ ਸੀਟਾਂ ਆਲ ਇੰਡੀਆ ਕੋਟੇ ਅਧੀਨ ਹਨ। ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਜੋੜੀਆਂ ਗਈਆਂ ਅੱਠ ਸੀਟਾਂ ਵਿਚ ਐਮ.ਡੀ. ਪੀਡੀਆਟ੍ਰਿਕਸ ਦੀਆਂ ਦੋ (ਇਕ ਈ.ਡਬਲਿਊ.ਐਸ ਅਤੇ ਇਕ ਐਸ.ਟੀ), ਐਮ.ਡੀ ਫਾਰਮਾਕੋਲੋਜੀ ਦੀਆਂ ਦੋ (ਇਕ ਬੀ.ਸੀ ਅਤੇ ਇਕ ਜਨਰਲ), ਐਮ.ਡੀ. ਫਿਜ਼ੀਓਲੋਜੀ ਦੀਆਂ ਤਿੰਨ (ਬੀ.ਸੀ, ਜਨਰਲ ਅਤੇ ਐਸ.ਸੀ) ਅਤੇ ਐਮ.ਡੀ. ਇਮਿਊਨੋ-ਹੀਮੈਟੋਲੋਜੀ ਅਤੇ ਬਲੱਡ ਟਰਾਂਸਫਿਊਜ਼ਨ ਦੀ ਇਕ ਜਨਰਲ ਸੀਟ ਸ਼ਾਮਿਲ ਹੈ। ਚੰਡੀਗੜ੍ਹ ਅਤੇ ਜਲੰਧਰ ਵਿਚ ਵੀ ਸੀਟਾਂ ਦਾ ਵਾਧਾ ਐਸ.ਏ.ਐਸ. ਨਗਰ (ਮੁਹਾਲੀ) ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਸਥਿਤ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਵਿਚ ਐਮ.ਡੀ. ਰੇਡੀਏਸ਼ਨ ਓਨਕੋਲੋਜੀ/ਰੇਡੀਓਥੈਰੇਪੀ ਦੀਆਂ ਜਨਰਲ ਵਰਗ ਦੀਆਂ ਚਾਰ ਸੀਟਾਂ ਜੋੜੀਆਂ ਗਈਆਂ ਹਨ। ਇਸ ਤੋਂ ਇਲਾਵਾ ਡੀ.ਐਨ.ਬੀ. ਦੀਆਂ ਚਾਰ ਸੀਟਾਂ ਵੀ ਵਧਾਈਆਂ ਗਈਆਂ ਹਨ। ਜਲੰਧਰ ਦੇ ਕੈਪੀਟਲ ਹਸਪਤਾਲ ਨੂੰ ਰੇਡੀਓ-ਡਾਇਗਨੋਸਿਸ ਦੀ ਇਕ ਅਤੇ ਰੇਡੀਏਸ਼ਨ ਓਨਕੋਲੋਜੀ ਦੀਆਂ ਦੋ ਸੀਟਾਂ ਮਿਲੀਆਂ ਹਨ, ਜਦਕਿ ਲੁਧਿਆਣਾ ਦੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਨੂੰ ਰੇਡੀਓ-ਡਾਇਗਨੋਸਿਸ ਦੀ ਇਕ ਸੀਟ ਮਿਲੀ ਹੈ। ਪਹਿਲਾਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿਚ ਐਮ.ਡੀ./ਐਮ.ਐਸ. ਦੀਆਂ ਕੁੱਲ 857 ਸੀਟਾਂ ਸਨ, ਜਿਨ੍ਹਾਂ ਵਿਚੋਂ 426 ਸਰਕਾਰੀ ਅਤੇ 431 ਨਿੱਜੀ ਮੈਡੀਕਲ ਕਾਲਜਾਂ ਵਿਚ ਹਨ। ਇਸ ਤੋਂ ਇਲਾਵਾ ਡੀ.ਐਨ.ਬੀ. ਦੀਆਂ 63 ਅਤੇ ਡਿਪਲੋਮਾ ਕੋਰਸਾਂ ਦੀਆਂ 88 ਸੀਟਾਂ ਵੀ ਹਨ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਾਣ ਭੱਤਾ ਵਰਕਰਾਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਅਗਲੀ ਖ਼ਬਰ ਵੈਦਬਾਣ ਆਯੁਰਵੈਦਿਕ ਦੇ ਐਮ.ਡੀ. ਸੁਭਾਸ਼ ਗੋਇਲ ਦਾ 1,65,000 ਰੁਪਏ ਦਾ ਪ੍ਰੀਮੀਅਮ ਚਵਨਪ੍ਰਾਸ਼ ਚਰਚਾ ’ਚ
Ad Position 24