ਪਾਕਿ ਦੇ ਸੂਚਨਾ ਮੰਤਰੀ ਵਲੋਂ ਨੈੱਟਫਲਿਕਸ ’ ਤੇ ਭਾਰਤੀ ਸਮੱਗਰੀ ’ ਤੇ ਪਾਬੰਦੀ ਲਗਾਉਣ ਦਾ ਸੰਕੇਤ
ਅੰਮ੍ਰਿਤਸਰ, 29 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਤਾਉੱਲਾ ਤਰਾਰ ਨੇ ਇਕ ਪਾਕਿਸਤਾਨੀ ਨਿਊਜ਼ ਚੈਨਲ ਨਾਲ ਸਟ੍ਰੀਮਿੰਗ ਅਤੇ ਮੀਡੀਆ ਨੀਤੀ ਬਾਰੇ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਪਾਕਿ ਸਰਕਾਰ ਜਲਦ ਹੀ ਨੈੱਟਫਲਿਕਸ ਤੱਕ ਪਹੁੰਚ ਕਰਕੇ ਪਾਕਿਸਤਾਨ ’ਚ ਭਾਰਤੀ ਸਮਗਰੀ ’ਤੇ ਪਾਬੰਦੀ ਲਗਾਉਣ ਦੀ ਅਪੀਲ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਪਾਕਿ ਦੇ ਇਕ ਨਾਮੀ ਡਿਜੀਟਲ ਨੈੱਟਵਰਕ ਦੇ ਪ੍ਰਧਾਨ ਅਤੇ ਸੀ.
ਅ
ਅਤਾਉੱਲਾ ਤਰਾਰ
30-11-2026
ਅੰਮ੍ਰਿਤਸਰ, 29 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੰਘੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਤਾਉੱਲਾ ਤਰਾਰ ਨੇ ਇਕ ਪਾਕਿਸਤਾਨੀ ਨਿਊਜ਼ ਚੈਨਲ ਨਾਲ ਸਟ੍ਰੀਮਿੰਗ ਅਤੇ ਮੀਡੀਆ ਨੀਤੀ ਬਾਰੇ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਪਾਕਿ ਸਰਕਾਰ ਜਲਦ ਹੀ ਨੈੱਟਫਲਿਕਸ ਤੱਕ ਪਹੁੰਚ ਕਰਕੇ ਪਾਕਿਸਤਾਨ ’ਚ ਭਾਰਤੀ ਸਮਗਰੀ ’ਤੇ ਪਾਬੰਦੀ ਲਗਾਉਣ ਦੀ ਅਪੀਲ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਪਾਕਿ ਦੇ ਇਕ ਨਾਮੀ ਡਿਜੀਟਲ ਨੈੱਟਵਰਕ ਦੇ ਪ੍ਰਧਾਨ ਅਤੇ ਸੀ. ਈ. ਓ. ਸਲਮਾਨ ਇਕਬਾਲ ਵਲੋਂ ਇਕ ਸਾਂਝਾ ਓ. ਟੀ. ਟੀ. ਪਲੇਟਫ਼ਾਰਮ ਬਣਾਉਣ ਦੇ ਪ੍ਰਸਤਾਵ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਾਕਿ ਸਰਕਾਰ ਨੂੰ ਇਸ ਉਪਰਾਲੇ ’ਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਤਰਾਰ ਨੇ ਦੱਸਿਆ ਕਿ ਉਹ ਜਲਦ ਹੀ ਮੰਤਰਾਲੇ ’ਚ ਇਕ ਮੀਟਿੰਗ ਬੁਲਾਉਣਗੇ, ਜਿਸ ’ਚ ਸਲਮਾਨ ਇਕਬਾਲ ਸਮੇਤ ਹੋਰ ਪ੍ਰੋਡਕਸ਼ਨ ਹਾਊਸਾਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਜਾਵੇਗਾ ਤਾਂ ਜੋ ਸਾਰਿਆਂ ਨੂੰ ਇਕ ਮੰਚ ’ਤੇ ਲਿਆ ਕੇ ਪਾਕਿਸਤਾਨ ਦੇ ਬਿਰਤਾਂਤ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।