ਕਿਸ਼ਨਪੁਰਾ ਕਲਾਂ, 31 ਦਸੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕੜਾਕੇ ਦੀ ਠੰਢ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ | ਸਵੇਰ-ਸ਼ਾਮ ਛਾਈ ਧੁੰਦ ਤੇ ਠੰਢੀਆਂ ਹਵਾਵਾਂ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਘਬਰਾਉਂਦੇ ਨਜ਼ਰ ਆ ਰਹੇ ਹਨ | ਬਾਜ਼ਾਰਾਂ ਵਿਚ ਰੌਣਕ ਘੱਟ ਹੋ ਗਈ ਹੈ ਤੇ ਕੰਮ-ਕਾਜ ਵੀ ਠੱਪ ਜਿਹਾ ਪੈ ਗਿਆ ਹੈ | ਠੰਢ ਦੇ ਕਹਿਰ ਨਾਲ ਬੱਚੇ, ਦਿਹਾੜੀਦਾਰ ਮਜ਼ਦੂਰ ਤੇ ਬਜ਼ੁਰਗ ਸਭ ਤੋਂ ਵੱਧ ਪ੍ਰੇਸ਼ਾਨ ਹਨ | ਪੱਤਰਕਾਰਾਂ ਗੱਲਬਾਤ ਕਰਦੇ ਸਾਬਕਾ ਮੈਂਬਰ ਪੰਚਾਇਤ ਨਿਸ਼ਾਨ ਸਿੰਘ ਗੋਲੀ, ਉੱਘੇ ਸਮਾਜ ਸੇਵੀ ਚਰਨਜੀਤ ਸਿੰਘ ਭਿੰਦਾ ਡੇਅਰੀ ਵਾਲਾ, ਪੰਚ ਜਗਤਾਰ ਸਿੰਘ ਬਾਬਾ, ਪ੍ਰਦੀਪ ਸਿੰਘ ਗੋਲਾ ਆੜ੍ਹਤੀਆ ਆਦਿ ਨੇ ਕਿਹਾ ਕਿ ਲੋਕ ਅੱਗ ਸੇਕ ਕੇ ਅਤੇ ਗਰਮ ਕੱਪੜਿਆਂ ਦਾ ਸਹਾਰਾ ਲੈ ਕੇ ਆਪਣਾ ਬਚਾਅ ਕਰ ਰਹੇ ਹਨ | ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ, ਗਰਮ ਕੱਪੜੇ ਪਹਿਨਣ ਤੇ ਬਿਨ੍ਹਾਂ ਲੋੜ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ | ਮੌਸਮ ਵਿਭਾਗ ਮੁਤਾਬਿਕ ਆਉਣ ਵਾਲੇ ਦਿਨਾਂ 'ਚ ਠੰਢ ਹੋਰ ਵਧ ਸਕਦੀ ਹੈ | ਇਸ ਮੌਕੇ ਕਰਨਵੀਰ ਸਿੰਘ ਕਲਸੀ, ਲਾਡੀ ਧਾਲੀਵਾਲ, ਮਨਿੰਦਰ ਸਿੰਘ, ਚੌਧਰੀ ਅਮਰਜੀਤ ਸਿੰਘ, ਬਾਬੀ ਜੰਗ ਆਦਿ ਹਾਜ਼ਰ ਸਨ |