19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਭਾਰੀ ਵਾਹਨਾਂ ਦੇ ਲੰਘਣ ਨਾਲ ਹਿੱਲਣ ਲੱਗਾ ਜਲਾਲਾਬਾਦ ਰੋਡ ਦਾ ਓਵਰਬਿ੍ਜ, ਲੋਕਾਂ 'ਚ ਡਰ

Ad Position 21
No active advertisement
ਅਜੀਤ ਡੈਸਕ 01-01-2026
ਸ੍ਰੀ ਮੁਕਤਸਰ ਸਾਹਿਬ, 31 ਦਸੰਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਓਵਰਬਿ੍ਜ ਤੋਂ ਹੈਵੀ ਵਾਹਨ ਗੁਜ਼ਰਨ ਕਾਰਨ ਪੁਲ ਹਿੱਲਣ ਲੱਗਾ ਹੈ | ਪੁਲ ਹੇਠ 200 ਤੋਂ ਜ਼ਿਆਦਾ ਦੁਕਾਨਾਂ ਹਨ ਤੇ ਭਾਰੀ ਭੀੜ ਰਹਿੰਦੀ ਹੈ | ਹੈਵੀ ਵਾਹਨ ਗੁਜ਼ਰਨ ਨਾਲ ਪੁਲ ਝੂਲੇ ਦੀ ਤਰ੍ਹਾਂ ਹਿਲਦਾ ਹੈ, ਜਿਸ ਕਾਰਨ ਦੁਕਾਨਦਾਰ ਵੀ ਡਰੇ ਹੋਏ ਹਨ ਤੇ ਹੋਰ ਵਾਹਨ ਚਾਲਕ ਜੋ ਓਵਰਬਿ੍ਜ ਤੋਂ ਗੁਜ਼ਰਦੇ ਹਨ, ਉਹ ਵੀ ਡਰੇ ਹੋਏ ਹਨ | ਦੋ ਸਾਲ ਪਹਿਲਾਂ ਬਣਿਆ ਰੇਲਵੇ ਓਵਰਬਿ੍ਜ ਕੇਵਲ ਹਲਕੇ ਵਾਹਨਾਂ ਦੇ ਗੁਜ਼ਰਨ ਲਈ ਬਣਾਇਆ ਗਿਆ ਸੀ, ਜਦਕਿ ਹੈਵੀ ਵਾਹਨਾਂ ਲਈ ਹੋਰ ਰੂਟ ਪਲਾਨ ਜਾਰੀ ਕੀਤੇ ਗਏ ਸਨ, ਪਰ ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਦੀ ਲਾਪ੍ਰਵਾਹੀ ਤੇ ਪ੍ਰਸ਼ਾਸਨਿਕ ਅਣਦੇਖੀ ਦੇ ਚੱਲਦੇ ਹੈਵੀ ਵਾਹਨ ਇਸ ਪੁਲ ਦੇ ਉਪਰੋਂ ਬਿਨ੍ਹਾਂ ਕਿਸੇ ਰੋਕ-ਟੋਕ ਦੇ ਗੁਜ਼ਰ ਰਹੇ ਹਨ | ਹੈਵੀ ਵਾਹਨਾਂ ਦੇ ਗੁਜ਼ਰਨ ਨਾਲ ਹੀ ਦੋ ਸਾਲ ਵਿਚ ਹੀ ਪੁਲ ਦੀ ਸੜਕ ਵੀ ਖੱਡਿਆਂ 'ਚ ਬਦਲ ਗਈ ਹੈ | ਉਧਰ ਪੁਲ ਦੇ ਆਸਪਾਸ ਦੁਕਾਨਾਂ ਚਲਾਉਣ ਵਾਲੇ ਦੁਕਾਨਦਾਰਾਂ ਤੇ ਹੋਰ ਵਪਾਰੀਆਂ ਨੇ ਚਿੰਤਾ ਪ੍ਰਗਟ ਕੀਤੀ ਹੈ ਤੇ ਪੁਲ ਦੇ ਉਪਰੋਂ ਹੈਵੀ ਵਾਹਨ ਦੇ ਗੁਜ਼ਰਨ 'ਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਅਪੀਲ ਕੀਤੀ ਹੈ | ਦੁਕਾਨਦਾਰਾਂ ਨੇ ਕਿਹਾ ਕਿ ਜਦ ਹੈਵੀ ਵਾਹਨ ਪੁਲ 'ਤੇ ਚੜ੍ਹਦੇ ਹਨ ਤਾਂ ਵਿਚ ਵਿਚਕਾਰ ਤੋਂ ਇਹ ਓਵਰਬਿ੍ਜ ਹਿਲਦਾ ਹੈ, ਜਿਸ ਨਾਲ ਉੱਥੇ ਖੜੇ੍ਹ ਜਾਂ ਲੰਘ ਰਹੇ ਲੋਕਾਂ ਵਿਚ ਡਰ ਦਾ ਮਾਹੌਲ ਬਣ ਜਾਂਦਾ ਹੈ | ਸਾਲ 2019 'ਚ ਕਾਂਗਰਸ ਸਰਕਾਰ ਵਿਚ ਰੇਲਵੇ ਫਾਟਕ ਨੰਬਰ ਬੀ 30 'ਤੇ ਟ੍ਰੈਫ਼ਿਕ ਜਾਮ ਤੋਂ ਨਿਜ਼ਾਤ ਦਿਵਾਉਣ ਲਈ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ, ਜੋਕਿ ਸਾਲ 2023 'ਚ ਬਣ ਕੇ ਤਿਆਰ ਹੋ ਗਿਆ | 17 ਕਰੋੜ ਦੀ ਲਾਗਤ ਨਾਲ ਪੁਲ ਦੀ ਉਸਾਰੀ ਕਰਵਾਈ ਗਈ ਤਾਂ ਕਿ ਸ਼ਹਿਰ ਦੀ ਟ੍ਰੈਫ਼ਿਕ ਵਿਵਸਥਾ ਸੁਧਾਰੀ ਜਾ ਸਕੇ, ਪਰ ਹੁਣ ਹੈਵੀ ਵਾਹਨਾਂ ਦੇ ਲੰਘਣ ਨਾਲ ਪੁਲ ਦੋ ਸਾਲ 'ਚ ਹੀ ਹਿੱਲਣ ਲੱਗਾ ਹੈ | ਦੱਸਣਯੋਗ ਹੈ ਕਿ ਓਵਰਬਿ੍ਜ 'ਤੇ ਕਈ ਜਗ੍ਹਾ ਡੂੰਘੇ ਖੱਡੇ ਪੈ ਚੁੱਕੇ ਹਨ ਤੇ ਸੜਕ ਕਈ ਥਾਂ ਤੋਂ ਟੁੱਟ ਚੁੱਕੀ ਹੈ, ਜੋਕਿ ਹਾਦਸਿਆਂ ਨੂੰ ਸੱਦਾ ਦਿੰਦੀ ਨਜ਼ਰ ਆ ਰਹੀ ਹੈ, ਕਿਉਂਕਿ ਓਵਰਬਿ੍ਜ ਦੇ ਉਪਰੋਂ ਲੰਘਣ ਵਾਲੇ ਵਾਹਨ ਤੇਜ਼ ਗਤੀ ਨਾਲ ਚੱਲਦੇ ਹਨ ਤੇ ਜਿਸ ਥਾਂ 'ਤੇ ਇਹ ਖੱਡੇ ਪਏ ਹਨ, ਉਹ ਓਵਰਬਿ੍ਜ ਦਾ ਕੇਂਦਰ ਬਿੰਦੂ ਹੈ ਤੇ ਓਵਰਬਿ੍ਜ ਇਥੋਂ ਮੁੜਦਾ ਹੈ | ਦੁਕਾਨਦਾਰ ਸੁਰਿੰਦਰ ਕੁਮਾਰ, ਸੰਦੀਪ ਮਦਾਨ, ਨਰਿੰਦਰ ਬਾਂਸਲ, ਅੰਮਿ੍ਤ ਲਾਲ ਖੁਰਾਣਾ ਆਦਿ ਨੇ ਦੱਸਿਆ ਕਿ ਇਸ ਓਵਰਬਿ੍ਜ ਨੂੰ ਬਣੇ 2 ਸਾਲ ਹੋ ਗਏ ਹਨ, ਪਰ ਇਸ ਦੀ ਹਾਲਤ ਹੁਣੇ ਤੋਂ ਖ਼ਰਾਬ ਹੋਣ ਲੱਗੀ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ | ਡਿਪਟੀ ਕਮਿਸ਼ਨਰ ਨੂੰ ਇਸ ਵੱਲ ਧਿਆਨ ਦੇ ਕੇ ਤੁਰੰਤ ਸੰਬੰਧਿਤ ਵਿਭਾਗ ਦੀ ਖਿਚਾਈ ਕਰਕੇ ਓਵਰਬਿ੍ਜ ਵਿਚ ਆ ਰਹੀ ਕਮੀਆਂ ਨੂੰ ਦੂਰ ਕਰਵਾਉਣਾ ਚਾਹੀਦਾ ਹੈ | ਟ੍ਰੈਫ਼ਿਕ ਪੁਲਿਸ ਇੰਚਾਰਜ ਸੁਖਦੇਵ ਸਿੰਘ ਨੇ ਕਿਹਾ ਕਿ ਹੈਵੀ ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈ ਤੇ ਉੱਥੇ ਬੈਰੀਕੇਡ ਲਗਾ ਦਿੱਤੇ ਜਾਣਗੇ | ਬੈਰੀਕੇਡਿੰਗ ਟੱੁਟੇ ਕਈ ਮਹੀਨੇ ਹੋ ਗਏ ਹਨ, ਪਰ ਪ੍ਰਸ਼ਾਸਨ ਨੇ ਉਸ ਨੂੰ ਦੁਬਾਰਾ ਲਗਾਉਣ ਵੱਲ ਧਿਆਨ ਨਹੀਂ ਦਿੱਤਾ, ਜਿਸ ਨਾਲ ਓਵਰਲੋਡ ਵਾਹਨ ਓਵਰਬਿ੍ਜ 'ਤੇ ਚੜ੍ਹ ਰਹੇ ਹਨ | ਪ੍ਰਸ਼ਾਸਨ ਨੂੰ ਓਵਰਬਿ੍ਜ ਦੇ ਦੋਵੇਂ ਪਾਸੇ ਇਕ ਅਧਿਕਾਰੀ ਜਾਂ ਕਰਮਚਾਰੀ ਦੀ ਡਿਊਟੀ ਲਗਾਉਣੀ ਚਾਹੀਦੀ ਹੈ ਤਾਂ ਕਿ ਭਾਰੀ ਵਾਹਨ ਚਾਲਕਾਂ 'ਤੇ ਸਖ਼ਤੀ ਨਾਲ ਨਜ਼ਰ ਰੱਖੀ ਜਾ ਸਕੇ ਤੇ ਉਨ੍ਹਾਂ ਨੂੰ ਸਬਕ ਸਿਖਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਵਿਦਾਇਗੀ ਪਾਰਟੀ ਅਗਲੀ ਖ਼ਬਰ ਅਬੁਲ ਖਰਾਣਾ 'ਚ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ
Ad Position 24