ਸ੍ਰੀ ਮੁਕਤਸਰ ਸਾਹਿਬ, 31 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਬਲਾਕ ਸੰਮਤੀ ਜ਼ੋਨ 18 ਸੀਰਵਾਲੀ ਤੋਂ ਬਲਾਕ ਸੰਮਤੀ ਮੈਂਬਰ ਚੁਣੀ ਗਈ ਰਾਜਵਿੰਦਰ ਕੌਰ ਸੀਰਵਾਲੀ ਪਤਨੀ ਦਲਜੀਤ ਸਿੰਘ ਲਾਡਾ ਬਰਾੜ (ਸੀਨੀਅਰ ਅਕਾਲੀ ਆਗੂ) ਨੂੰ ਸਮਰਥਕਾਂ ਨੇ ਵਧਾਈ ਦਿੱਤੀ | ਇਸ ਜ਼ੋਨ ਵਿਚ ਸੀਰਵਾਲੀ ਤੇ ਡੋਹਕ ਪਿੰਡ ਪੈਂਦੇ ਹਨ | ਦਲਜੀਤ ਸਿੰਘ ਲਾਡਾ ਬਰਾੜ ਤੇ ਉਨ੍ਹਾਂ ਦੀ ਪਤਨੀ ਰਾਜਵਿੰਦਰ ਕੌਰ ਨੇ ਦੋਵੇਂ ਪਿੰਡਾਂ ਦੇ ਵੋਟਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਦੇ ਗ੍ਰਹਿ ਪੁੱਜੇ ਵਰਕਰਾਂ ਨੇ ਲਾਡਾ ਬਰਾੜ ਤੇ ਰਾਜਵਿੰਦਰ ਕੌਰ ਨੂੰ ਹਾਰ ਪਾ ਕੇ ਵਧਾਈ ਦਿੱਤੀ | ਇਸ ਮੌਕੇ ਹੋਰ ਪਰਿਵਾਰਕ ਮੈਂਬਰਾਂ ਨੂੰ ਵੀ ਹਾਰ ਪਾ ਕੇ ਵਧਾਈ ਦਿੱਤੀ ਗਈ | ਇਸ ਮੌਕੇ ਦਲਜੀਤ ਸਿੰਘ ਲਾਡਾ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣਗੇ | ਉਨ੍ਹਾਂ ਕਿਹਾ ਕਿ ਇਸ ਹਲਕੇ 'ਚ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ 'ਚ ਵਿਕਾਸ ਹੋਇਆ ਹੈ, ਜਦਕਿ ਹੁਣ ਵਿਕਾਸ ਕਾਰਜ ਠੱਪ ਪਏ ਹਨ |