ਕੋਟਕਪੂਰਾ, 31 ਦਸੰਬਰ (ਮੋਹਰ ਸਿੰਘ ਗਿੱਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹੀਨਾਵਾਰੀ ਗੁਰਮਤਿ ਸਮਾਗਮ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ, ਮੁਹੱਲਾ ਹਰਨਾਮਪੁਰਾ ਵਿਖੇ 3 ਜਨਵਰੀ ਨੂੰ ਸ਼ਾਮ 6 ਤੋਂ 8:30 ਵਜੇ ਤੱਕ ਹੋਵੇਗਾ | ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ ਤੇ ਲੈਕਚਰਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਸਮਾਗਮ ਵਿਚ ਰਾਗੀ ਜਥਾ ਭਾਈ ਬਲਜੀਤ ਸਿੰਘ, ਬੀਬੀ ਗੁਰਲੀਨ ਕੌਰ ਪਿੰ੍ਰਸੀ ਅਤੇ ਬੀਬੀ ਪ੍ਰੀਤਮਹਿੰਦਰ ਕੌਰ ਤੋਂ ਇਲਾਵਾ ਹੋਰ ਵੀ ਵੀਰਾਂ-ਭੈਣਾਂ ਦੁਆਰਾ ਗੁਰਬਾਣੀ ਕੀਰਤਨ ਕੀਤਾ ਜਾਵੇਗਾ | ਇਸ ਮੌਕੇ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਦਾ ਰੰਗ ਭਰੋ ਮੁਕਾਬਲਾ ਕਰਵਾਇਆ ਜਾਵੇਗਾ | ਉਪਰੰਤ ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਦੁਆਰਾ 20 ਸਵਾਲ 20 ਇਨਾਮ ਵਾਲਾ ਕਿਤਾਬਚਾ ਵਿਚੋਂ ਦੋ ਵਰਕਾ ਪ੍ਰਸ਼ਨਵਾਲੀ ਜਾਰੀ ਕੀਤੀ ਜਾਵੇਗੀ | ਸਮਾਪਤੀ 'ਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ |