ਫ਼ਰੀਦਕੋਟ, 31 ਦਸੰਬਰ (ਜਸਵੰਤ ਸਿੰਘ ਪੁਰਬਾ)-ਉੱਘੇ ਲੇਖਕ, ਅਧਿਆਪਕ ਜਗਤਾਰ ਸਿੰਘ ਸੋਖੀ ਨੇ ਆਪਣੀਆਂ ਤੇ ਪ੍ਰਸਿੱਧ ਲੇਖਕਾਂ ਦੀਆਂ ਪੁਸਤਕਾਂ ਕਿ੍ਸ਼ਨਾ ਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਖੋਲੀ ਜਾਣ ਵਾਲੀ ਓਪਨ ਲਾਇਬ੍ਰੇਰੀ ਲਈ ਸੁਸਾਇਟੀ ਦੇ ਪ੍ਰਧਾਨ ਪਿ੍ੰ: ਸੁਰੇਸ਼ ਅਰੋੜਾ ਨੂੰ ਭੇਟ ਕੀਤੀਆਂ | ਸੁਸਾਇਟੀ ਦੇ ਪ੍ਰਧਾਨ ਸੁਰੇਸ਼ ਅਰੋੜਾ ਨੇ ਜਗਤਾਰ ਸਿੰਘ ਸੋਖੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੁਸਤਕਾਂ ਸਾਡੀ ਸੁਸਾਇਟੀ ਵਲੋਂ ਜਲਦ ਖੋਲੀ ਜਾ ਰਹੀ ਓਪਨ ਲਾਇਬ੍ਰੇਰੀ ਦਾ ਸ਼ਿੰਗਾਰ ਬਣਨਗੀਆਂ | ਇਸ ਤੋਂ ਪਹਿਲਾਂ ਨਰਿੰਦਰ ਸਿੰਘ ਗਿੱਲ ਮੀਤ ਪ੍ਰਧਾਨ ਫ਼ਰੀਡਮ ਫ਼ਾਈਟਰਜ ਡੀਪੈਂਡੇਨਟਸ ਐਸੋਸੀਏਸਨ ਪੰਜਾਬ, ਪ੍ਰਸਿੱਧ ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਨੇ ਵੀ ਸੁਸਾਇਟੀ ਨੂੰ ਲਾਇਬ੍ਰੇਰੀ ਲਈ ਪੁਸਤਕਾਂ ਭੇਟ ਕੀਤੀਆਂ ਹਨ | ਉਨ੍ਹਾਂ ਫ਼ਰੀਦਕੋਟ ਵਾਸੀਆਂ ਨੂੰ ਅਪੀਲ ਕੀਤੀ ਕਿ ਓਪਨ ਲਾਇਬ੍ਰੇਰੀ ਲਈ ਕੋਈ ਵੀ ਵਿਅਕਤੀ ਸੁਸਾਇਟੀ ਨੂੰ ਓਪਨ ਲਾਇਬ੍ਰੇਰੀ ਲਈ ਪੁਸਤਕਾਂ ਦਾਨ ਕਰ ਸਕਦਾ ਹੈ |