04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮੈਕਰੋ ਗਲੋਬਲ ਬਣੀ ਕੈਨੇਡਾ ਵੀਜ਼ਾ ਸਫਲਤਾ ਦੀ ਭਰੋਸੇਮੰਦ ਪਹਿਚਾਣ-ਗੁਰਮਿਲਾਪ ਸਿੰਘ ਡੱਲਾ <br/>

Ad Position 21
No active advertisement
ਅਜੀਤ ਡੈਸਕ 03-01-2026
ਮੋਗਾ, 2 ਜਨਵਰੀ (ਸੁਰਿੰਦਰਪਾਲ ਸਿੰਘ)-ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਆਈਲਟਸ ਕੋਚਿੰਗ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਖੇਤਰ ਵਿਚ ਪੰਜਾਬ ਦੀ ਇਕ ਭਰੋਸੇਯੋਗ ਸੰਸਥਾ ਬਣ ਚੁੱਕੀ ਹੈ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਮੈਕਰੋ ਗਲੋਬਲ ਦਾ ਮਿਹਨਤੀ ਅਤੇ ਤਜਰਬੇਕਾਰ ਸਟਾਫ਼ ਵਿਦਿਆਰਥੀਆਂ ਨੂੰ ਚੰਗੇ ਸਕੋਰ ਲੈਣ ਵਿਚ ਪੂਰੀ ਮਦਦ ਕਰ ਰਿਹਾ ਹੈ | ਇਮੀਗ੍ਰੇਸ਼ਨ ਦਾ ਕੰਮ ਸਾਫ਼-ਸੁਥਰੇ ਤਰੀਕੇ ਨਾਲ ਕੀਤਾ ਜਾਂਦਾ ਹੈ, ਜਿਸ ਕਰ ਕੇ ਕਈ ਲੋਕਾਂ ਦੇ ਕੈਨੇਡਾ ਵੀਜ਼ੇ ਸਫਲਤਾ ਪੂਰਵਕ ਲੱਗ ਰਹੇ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੀਆਂ ਫਾਈਲਾਂ ਹੋਰ ਏਜੰਟਾਂ ਵਲੋਂ ਰਿਜੈਕਟ ਹੋ ਚੁੱਕੀਆਂ ਹਨ, ਉਨ੍ਹਾਂ ਦੇ ਕੇਸ ਵੀ ਸਹੀ ਤਰੀਕੇ ਨਾਲ ਮੁੜ ਅਪਲਾਈ ਕੀਤੇ ਜਾਂਦੇ ਹਨ | ਮੈਕਰੋ ਗਲੋਬਲ ਵਿਚ ਆਈਲਟਸ ਕਰਨ ਲਈ ਵਿਦਿਆਰਥੀਆਂ ਵਿਚ ਵੱਡਾ ਉਤਸ਼ਾਹ ਹੈ | ਮਾਤਾ-ਪਿਤਾ ਵੀ ਆਈਲਟਸ, ਪੀ.ਟੀ.ਈ. ਅਤੇ ਸਟੱਡੀ ਵੀਜ਼ਾ ਬਾਰੇ ਜਾਣਕਾਰੀ ਲਈ ਸੰਪਰਕ ਕਰ ਰਹੇ ਹਨ | ਇੱਥੇ ਟੈਸਟ ਦੇ ਆਧਾਰ 'ਤੇ ਕਲਾਸਾਂ ਵਿਚ ਦਾਖ਼ਲਾ ਦਿੱਤਾ ਜਾਂਦਾ ਹੈ | ਅੰਗਰੇਜ਼ੀ ਵਿਚ ਕਮਜ਼ੋਰ ਵਿਦਿਆਰਥੀਆਂ ਲਈ ਘਰ ਬੈਠੇ ਪੜ੍ਹਾਈ ਕਰਨ ਵਾਸਤੇ ਸਟੱਡੀ ਮੈਟੀਰੀਅਲ ਦਿੱਤਾ ਜਾਂਦਾ ਹੈ | ਲੋੜ ਪੈਣ 'ਤੇ ਵਾਧੂ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ, ਤਾਂ ਜੋ ਵਿਦਿਆਰਥੀ ਲੋੜੀਂਦੇ ਬੈਂਡ ਹਾਸਲ ਕਰ ਸਕਣ | ਮੈਕਰੋ ਗਲੋਬਲ ਵਿਚ ਪੇਪਰ ਵੀ ਭਰੇ ਜਾਂਦੇ ਹਨ | ਜੋ ਵਿਦਿਆਰਥੀ ਇੱਥੋਂ ਆਈਲਟਸ ਕਰ ਕੇ ਸਟੱਡੀ ਵੀਜ਼ਾ ਅਪਲਾਈ ਕਰਦੇ ਹਨ, ਉਨ੍ਹਾਂ ਤੋਂ ਕੋਈ ਵੀ ਵੀਜ਼ਾ ਪ੍ਰੋਸੈਸਿੰਗ ਫ਼ੀਸ ਨਹੀਂ ਲਈ ਜਾਂਦੀ | ਸਟੱਡੀ ਵੀਜ਼ਾ ਲਈ ਸਹੀ ਕਾਲਜ ਅਤੇ ਠੀਕ ਕੋਰਸ ਚੁਣਨ ਵਿਚ ਵੀ ਪੂਰੀ ਮਦਦ ਕੀਤੀ ਜਾਂਦੀ ਹੈ | ਸਟੱਡੀ ਵੀਜ਼ਾ ਦੇ ਨਾਲ-ਨਾਲ ਸਪਾਊਸ ਵੀਜ਼ਾ, ਸਪਾਂਸਰ ਵੀਜ਼ਾ ਅਤੇ ਵਰਕਰ ਵੀਜ਼ਾ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ | ਜਿਨ੍ਹਾਂ ਲੋਕਾਂ ਦੇ ਕੇਸ ਰਿਜੈਕਟ ਹੋ ਚੁੱਕੇ ਹਨ, ਉਹ ਆਪਣੇ ਦਸਤਾਵੇਜ਼ ਲੈ ਕੇ ਇਕ ਵਾਰ ਮੈਕਰੋ ਗਲੋਬਲ ਦੇ ਮੋਗਾ ਦਫ਼ਤਰ ਵਿਚ ਜਾ ਕੇ ਮਿਲਣ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਭਾਈ ਲਾਲੋ ਜੀ ਵੈਲਫੇਅਰ ਸੁਸਾਇਟੀ ਨੇ ਸਜਾਇਆ ਨਗਰ ਕੀਰਤਨ <br/> ਅਗਲੀ ਖ਼ਬਰ ਸਿੰਗਲਾ ਪਰਿਵਾਰ ਨੇ ਰਾਹਗੀਰਾਂ ਲਈ ਮੱਕੀ ਦੀ ਰੋਟੀ ਅਤੇ ਸਾਗ ਦਾ ਲੰਗਰ ਲਗਾਇਆ
Ad Position 24