04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਭਾਈ ਲਾਲੋ ਜੀ ਵੈਲਫੇਅਰ ਸੁਸਾਇਟੀ ਨੇ ਸਜਾਇਆ ਨਗਰ ਕੀਰਤਨ <br/>

Ad Position 21
No active advertisement
ਅਜੀਤ ਡੈਸਕ 03-01-2026
ਮੋਗਾ, 2 ਜਨਵਰੀ (ਸੁਰਿੰਦਰਪਾਲ ਸਿੰਘ)-ਭਾਈ ਲਾਲੋ ਜੀ ਵੈਲਫੇਅਰ ਸੁਸਾਇਟੀ ਵਲੋਂ ਵਿਸ਼ਵਕਰਮਾ ਭਵਨ ਕੋਟਕਪੂਰਾ ਬਾਈਪਾਸ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਹੈੱਡ ਗ੍ਰੰਥੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਰੰਭਤਾ ਦੀ ਅਰਦਾਸ ਕੀਤੀ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਜੀ ਹੋਈ ਪਾਲਕੀ ਦੀ ਅਗਵਾਈ ਪੰਜ ਪਿਆਰਿਆਂ ਜਰਨੈਲ ਸਿੰਘ, ਦਵਿੰਦਰ ਸਿੰਘ, ਮਨਜਿੰਦਰ ਸਿੰਘ, ਬਲਦੇਵ ਸਿੰਘ ਤੇ ਕਰਨੈਲ ਸਿੰਘ ਪੰਮਾ ਨੇ ਕੀਤੀ | ਇਸ ਮੌਕੇ ਸੰਦੀਪ ਕੌਰ ਦੇ ਜਥੇ ਨੇ ਕਵੀਸ਼ਰੀ ਰਾਹੀਂ ਰਚਨਾਵਾਂ ਪੇਸ਼ ਕੀਤੀਆਂ | ਇਹ ਨਗਰ ਕੀਰਤਨ ਵਿਸ਼ਵਕਰਮਾ ਨਗਰ ਤੇ ਹੋਰ ਬਸਤੀਆਂ ਵਿਚ ਹੁੰਦਾ ਹੋਇਆ ਵਾਪਸ ਵਿਸ਼ਵਕਰਮਾ ਭਵਨ ਵਿਖੇ ਸਮਾਪਤ ਹੋਇਆ ਜਿੱਥੇ ਸਮੂਹ ਸਿੰਘਾਂ ਨੂੰ ਸੁਸਾਇਟੀ ਦੇ ਪ੍ਰਧਾਨ ਹਰਦੇਵ ਸਿੰਘ, ਗੁਰਪ੍ਰੀਤਮ ਸਿੰਘ ਚੀਮਾ ਸੈਕਟਰੀ, ਗੁਰਜੰਟ ਸਿੰਘ ਕੈਸ਼ੀਅਰ, ਮੁਕੰਦ ਸਿੰਘ ਠੇਕੇਦਾਰ, ਕਰਮ ਸਿੰਘ, ਲਛਮਣ ਸਿੰਘ ਨੇ ਸਨਮਾਨਿਤ ਕੀਤਾ | ਇਸ ਮੌਕੇ ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਦਰਸ਼ਨ ਸਿੰਘ ਪ੍ਰਧਾਨ ਕਿਸਾਨ ਮਜ਼ਦੂਰ ਯੂਨੀਅਨ, ਸੁੱਖਾ ਸਿੰਘ ਰੌਲੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਵਿਕਸਤ ਭਾਰਤ ਸਰਕਾਰ ਦੇ ਨਿਰਮਾਣ ਵਿਚ ਵਿਕਸਤ ਪਿੰਡਾਂ ਦੀ ਇਕ ਨਵੀਂ ਰੂਪ-ਰੇਖਾ ਤਿਆਰ ਕਰੇਗਾ-ਨਿਧੜਕ ਸਿੰਘ ਬਰਾੜ <br/> ਅਗਲੀ ਖ਼ਬਰ ਮੈਕਰੋ ਗਲੋਬਲ ਬਣੀ ਕੈਨੇਡਾ ਵੀਜ਼ਾ ਸਫਲਤਾ ਦੀ ਭਰੋਸੇਮੰਦ ਪਹਿਚਾਣ-ਗੁਰਮਿਲਾਪ ਸਿੰਘ ਡੱਲਾ <br/>
Ad Position 24